Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਜੇ ਨਵੰਬਰ ’84 ਦੇ ਪੀੜਤਾਂ ਦੇ ਅੱਜ ਦੇ ਜ਼ਖ਼ਮ ਵੇਖਣਾ ਚਾਹੁੰਦੇ ਹੋ ਤਾਂ ’31 ਅਕਤੂਬਰ’ ਜ਼ਰੂਰ ਵੇਖੋ!

By Admin Published 2 min read

ਹੈਰੀ ਸਚਦੇਵਾ ਵਲੋਂ ਬਣਾਈ ਗਈ ਫ਼ਿਲਮ ’31 ਅਕਤੂਬਰ’ ਦੇ ਭਰਵੇਂ ਸਵਾਗਤ ਦੇ ਨਾਲ-ਨਾਲ ਕਲਾਕਾਰਾਂ ਦੇ ਕੰਮ ਪ੍ਰਤੀ ਨਾਖ਼ੁਸ਼ੀ ਵੀ ਖ਼ੂਬ ਜ਼ਾਹਰ ਕੀਤੀ ਜਾ ਰਹੀ ਹੈ। ਸੋਹਾ ਅਲੀ ਖ਼ਾਨ ਨਾਲ ਕੰਮ ਕਰਨ ਵਾਲੇ, ਇਸ ਫ਼ਿਲਮ ਵਿਚ ਢੁਕਵੇਂ ਕਲਾਕਾਰ ਨਹੀਂ ਸਨ ਤੇ ਵੀਰ ਦਾਸ ਇਕ ਸਰਦਾਰ ਦੇ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾ ਨਹੀਂ ਸਕੇ। ਪਰ ਇਹ ਫਿਲਮ ਕਿਸੇ ਵੱਡੇ ਨਿਰਦੇਸ਼ਕ ਦੀ ਕਰੋੜਾਂ ਦੀ ਲਾਗਤ ਦਾ ਨਤੀਜਾ ਨਹੀਂ। ਇਹ ਫਿਲਮ ਇਕ ਨੌਜਵਾਨ ਦੀ, ਅਪਣੀ ਹਡਬੀਤੀ ਸੁਣਾਉਣ ਦੀ ਇਕ ਕੋਸ਼ਿਸ਼ ਹੈ, ਜਿਸ ਵਿਚ ਉਸ ਕੋਲ ਪੈਸਾ ਘੱਟ ਤੇ ਜਜ਼ਬਾਤ ਤੇ ਕਾਲੀਆਂ ਯਾਦਾਂ ਬਹੁਤ ਸਨ ਤੇ ਫਿਲਮ ਨੂੰ ਵੇਖ ਕੇ ਕੋਈ ਏਨਾ ਜ਼ਿਆਦਾ ਨਿਰਾਸ਼ ਵੀ ਨਹੀਂ ਹੋ ਸਕਦਾ, ਪਰ ਸ਼ਰਮਸਾਰ ਜ਼ਰੂਰ ਹੋ ਸਕਦਾ ਹੈ। ਫਿਰ ਫ਼ਿਲਮ ਇਕ ਸੱਚੀ ਵਾਰਦਾਤ ਬਿਆਨ ਕਰਦੀ ਹੈ ਤੇ 32 ਸਾਲਾਂ ਤੋਂ ਕੌਮ ਦੀ ਹੌਲੀ-ਹੌਲੀ ਹੋ ਰਹੀ ਮੌਤ ਨੂੰ ਦਰਸਾਉਂਦੀ ਹੈ। 32 ਸਾਲ ਪਹਿਲਾਂ ਜੋ ਦਿੱਲੀ ਦੀਆਂ ਸੜਕਾਂ ਉਤੇ ਹੋਇਆ, ਉਹ ਤਾਂ ਕਤਲੇਆਮ ਸੀ ਹੀ, ਪਰ ਉਸ ਤੋਂ ਬਾਅਦ ਵੀ 32 ਸਾਲਾਂ ਵਿਚ ਸਿੱਖ ਕੌਮ ਦਾ ਪਲ-ਪਲ ਖ਼ਾਤਮਾ ਹੋਇਆ ਹੈ। ਅਜ 32 ਸਾਲਾਂ ਤੋਂ ਬਾਅਦ ਸਾਡੇ ਕੋਲ ਸਿਰਫ਼ ਮਾਯੂਸੀ ਹੀ ਬਚੀ ਹੈ। ਸਾਡੀ ਪੀੜ੍ਹੀ, ਧਰਮ ਤੋਂ ਦੂਰ, ਦੇਸ਼ ਤੋਂ ਦੂਰ ਜਾਣਾ ਚਾਹੁੰਦੀ ਹੈ, ਕਿਉਂਕਿ ਜਿਸ ਜ਼ਮੀਨ ਉਤੇ ਸਿੱਖ ਧਰਮ ਨੇ ਜਨਮ ਲਿਆ ਸੀ, ਅਜ ਉਸੇ ਧਰਤੀ ਉਤੇ ਉਸ ਦਾ ਕਤਲ ਹੋ ਰਿਹਾ ਹੈ। ਪੀੜਤ ਅਪਣੀ ਲੜਾਈ ਇਕੱਲੇ ਹੀ ਲੜ ਰਹੇ ਹਨ ਤੇ ਸਿੱਖ ਕੌਮ ਉਨ੍ਹਾਂ ਨੂੰ ਭੁਲਾ ਚੁਕੀ ਹੈ। ਫਿਰ ਦੇਸ਼ ਤਾਂ ਭੁੱਲ ਜਾਣਾ ਹੀ ਪਸੰਦ ਕਰੇਗਾ।

ਇਸ ਫ਼ਿਲਮ ਨੂੰ ਵੇਖਣਾ ਹਰ ਉਸ ਇਨਸਾਨ ਵਾਸਤੇ ਜ਼ਰੂਰੀ ਹੈ ਜੋ ਅਪਣੇ ਆਪ ਨੂੰ ਇਨਸਾਫ਼ ਪਸੰਦ ਮੰਨਦਾ ਹੈ ਤੇ ਅਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਵਾਸਤੇ ਵੀ ਜ਼ਰੂਰੀ ਹੈ ਤਾਕਿ ਉਹ ਸਮਝ ਤਾਂ ਲਵੇ ਕਿ ਸਿੱਖ ਪੀੜਤਾਂ ਦਾ ਕੀ ਹਾਲ ਹੋ ਰਿਹਾ ਹੈ। ਹਰ ਸਾਲ ਜੂਨ ਦੇ ਮਹੀਨੇ ਛਬੀਲਾਂ ਲਾਉਣ ਜਾਂ ਪਾਠ ਕਰਨ ਨਾਲ ਉਨ੍ਹਾਂ ਵੀਰਾਂ-ਭੈਣਾਂ ਦੇ ਜ਼ਖ਼ਮ ਨਹੀਂ ਭਰਨੇ। ਜਾਗਣਾ ਹੈ ਤਾਂ ਇਹ ਫ਼ਿਲਮ ਵੇਖੇ। ਸੋਹਾ ਅਲੀ ਖ਼ਾਨ ਦੀ ਖ਼ੂਬਸੂਰਤੀ ਵਾਸਤੇ ਨਹੀਂ ਸਗੋਂ ਹੈਰੀ ਸਚਦੇਵਾ ਵਰਗੇ ਨੌਜਵਾਨਾਂ ਵਾਸਤੇ, ਜੋ ਅਪਣੇ ਬਚਪਨ ਦੇ ਉਨ੍ਹਾਂ ਨਵੰਬਰ ’84 ਦੇ 72 ਘੰਟਿਆਂ ਦੀਆਂ ਯਾਦਾਂ ਅਪਣੇ ਸੀਨਿਆਂ ਵਿਚ ਵਸਾਈ ਬੈਠੇ ਹਨ। ਸ਼ਾਇਦ ਇਨਸਾਫ਼ ਦੇ ਨਾਮ ਉਤੇ ਹੀ ਇਹ ਕੌਮ ਕੁੱਝ ਪਲ ਵਾਸਤੇ ਇਕਠੀ ਹੋ ਸਕਦੀ ਹੈ ਤੇ ਅਦਾਲਤ ਨੂੰ ਨਿਆਂ ਕਰਨ ਲਈ ਮਜਬੂਰ ਕਰ ਸਕਦੀ ਹੈ।

-ਨਿਮਰਤ ਕੌਰ

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp