Skip to content
Sunday, November 22, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਜਲੰਧਰ ਦੇ ਜੋਤੀ ਚੌਂਕ ‘ਚ ਚੱਲੀ ਗੋਲੀ

By Admin Published 1 min read

ਜਲੰਧਰ (ਰਮਨ)-ਜਲੰਧਰ ਦੇ ਜੋਤੀ ਚੌਂਕ ਸਥਿਤ ਮਾਈ ਪਿੱਜ਼ਾ ਸ਼ਾਪ ਦੇ ਬਾਹਰ ਗੋਲੀ ਚੱਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਪੁਲਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਕ ਨੌਜਵਾਨ ਮਾਈ ਪਿੱਜ਼ਾ ਸ਼ਾਪ ਦੇ ਬਾਹਰ ਕਾਫੀ ਦੇਰ ਬੈਠਾ ਰਿਹਾ, ਫਿਰ ਇਕ ਦਮ ਹੀ ਅਚਾਨਕ ਉਸ ਨੇ ਮਾਈ ਪਿੱਜ਼ਾ ਸ਼ਾਪ ਵੱਲ ਨੂੰ ਗੋਲੀ ਚੱਲਾ ਦਿੱਤੀ।  ਗੋਲੀ ਚਲਾਉਣ ਤੋਂ ਬਾਅਦ ਨੌਜਵਾਨ ਮੌਕੇ ਤੋਂ ਪੈਦਲ ਹੀ ਫਰਾਰ ਹੋ ਗਿਆ। ਗੋਲੀ ਪਿੱਜ਼ਾ ਸ਼ਾਪ ਦੇ ਬਾਹਰ ਲੱਗੇ ਸ਼ਿਸ਼ੇ ‘ਚ ਜਾ ਲੱਗੀ। ਜ਼ਿਕਰਯੋਗ ਹੈ ਕਿ ਜੋਤੀ ਚੌਂਕ ਸ਼ਹਿਰ ਦਾ ਬਹੁਤ ਹੀ ਭੀੜ ਭਾੜ ਵਾਲਾ ਇਲਾਕਾ ਹੈ, ਜਿਥੇ ਅਜਿਹੀ ਵਾਰਦਾਤ ਹੋਣ ਨਾਲ ਲੋਕਾਂ ‘ਚ ਦਹਿਸ਼ਤ ਪਾਈ ਜਾ ਰਹੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp