ਦਲਵਿੰਦਰ ਸਿੰਘ ਰਛੀਨ, ਰਾਏਕੋਟ : ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ 41 ਤੋਂ 55 ਸਾਲ ਉਮਰ ਵਰਗ ਦੇ ਲੰਬੀ ਛਾਲ ਮੁਕਾਬਲੇ ‘ਚ ਅਧਿਆਪਿਕਾ ਜਤਿੰਦਰ ਕੌਰ ਜੋਤੀ ਮਾਹੀ ਨੇ ਦੂਜੇ ਸਾਲ ਵੀ ਆਪਣੀ ਸ਼ਾਨਦਾਰ ਖੇਡ ਦਾ ਲੋਹਾ ਮਨਵਾਉਂਦਿਆਂ ਗੋਲਡ ਮੈਡਲ ‘ਤੇ ਕਬਜ਼ਾ ਜਮਾਇਆ।
ਉਨ੍ਹਾਂ 100 ਮੀਟਰ ਦੌੜ ‘ਚ ਵੀ ਗੋਲਡ ਮੈਡਲ ਜਿੱਤਿਆ। ਜਤਿੰਦਰ ਕੌਰ ਜੋਤੀ ਮਾਹੀ ਸਰਕਾਰੀ ਪ੍ਰਰਾਇਮਰੀ ਸਕੂਲ ਕੁੱਲਪਤੀ ਰਾਏਕੋਟ ਵਿਖੇ ਪ੍ਰਰਾਇਮਰੀ ਅਧਿਆਪਿਕਾ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਸ ਮੌਕੇ ਉਨ੍ਹਾਂ ਇਨ੍ਹਾਂ ਸਾਰੇ ਮੈਡਲਾਂ ਦਾ ਸਿਹਰਾ ਆਪਣੇ ਪਤੀ ਤੇ ਕੋਚ ਸੁਦਾਗਰ ਸਿੰਘ ਡੀਪੀਈ ਅਧਿਆਪਕ ਸਿਰ ਸਜਾਉਂਦਿਆਂ ਕਿਹਾ ਉਨ੍ਹਾਂ ਵੱਲੋਂ ਦਿੱਤੀ ਸਿਖਲਾਈ ਤੇ ਕਸਰਤ ਸਦਕਾ ਹੀ ਇਹ ਸਫਲਤਾ ਉਨ੍ਹਾਂ ਦੁਬਾਰਾ ਹਾਸਲ ਕੀਤੀ ਹੈ।


