ਕੁਲਵਿੰਦਰ ਸਿੰਘ ਦਰਦੀ, ਜਗਰਾਓਂ : ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮੁਖੀ ਨਵਨੀਤ ਸਿੰਘ ਬੈਂਸ ਵੱਲੋਂ ਨਸ਼ਾ ਵਿਰੋਧੀ ਸ਼ੁਰੂ ਕੀਤੀ ਮੁਹਿੰਮ ਤਹਿਤ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਨਜਾਇਜ ਭੁੱਕੀ ਚੂਰਾ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ |

ਭਾਵੇਂ ਸਥਾਨਿਕ ਪੁਲਿਸ ਨੇ ਅਜੇ ਇਸ ਦੀ ਵਿਭਾਗੀ ਪੁਸ਼ਟੀ ਤਾਂ ਨਹੀਂ ਕੀਤੀ ਪਰ ਬੇਟ ਇਲਾਕੇ ਵਿੱਚੋਂ ਭੁੱਕੀ ਚੂਰੇ ਦੀ ਵੱਡੀ ਖੇਪ ਫੜੇ ਜਾਣ ਦੀ ਚਰਚਾ ਅੱਜ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ |

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਪੁਲਿਸ ਨੇ ਕਰੀਬ 50 ਬੋਰੀਆਂ ਭੁੱਕੀ ਚੂਰਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਜਿਸ ਸੰਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ|ਪਰ ਇਹ ਭੁੱਕੀ ਚੂਰਾ ਕਿਸ ਤਸਕਰ ਤੋਂ ਬਰਾਮਦ ਹੋਇਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਐੱਸਐੱਸਪੀ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਇਸ ਸਬੰਧੀ ਖ਼ੁਲਾਸਾ ਕਰਨਗੇ।