Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਚੀਨ ਦਾ ਵੱਡਾ ਇਲਜ਼ਾਮ: ਅਸਲ ਪੁਆੜੇ ਦੀ ਜੜ੍ਹ ਮੋਦੀ ਜ਼ਿੰਮੇਵਾਰ!!

By Admin Published 2 min read

ਨਵੀਂ ਦਿੱਲੀ: ਭਾਰਤ ਤੇ ਚੀਨ ਦਰਮਿਆਨ ਵਿਵਾਦ ‘ਚ ਹਰ ਰੋਜ਼ ਕੋਈ ਨਾ ਕੋਈ ਨਵੀਂ ਗੱਲ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਚੀਨ ਦੇ ਅਖ਼ਬਾਰ ਗਲੋਬਲ ਟਾਈਮਜ਼ ‘ਚ ਛਪੇ ਲੇਖ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ‘ਚ ਕਿਹਾ ਗਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਚੀਨ ਨਾਲ ਟਕਰਾਅ ਦਾ ਰਸਤਾ ਚੁਣਿਆ ਹੈ। ਚੀਨ ਦਾ ਕਹਿਣਾ ਹੈ ਕਿ ਮੋਦੀ ਨੇ ਅਮਰੀਕਾ ਦੌਰੇ ਤੋਂ ਬਾਅਦ ਹੀ ਡੋਕਲਾਮ ਵਿਵਾਦ ਸ਼ੁਰੂ ਹੋਇਆ ਹੈ।

ਅਖ਼ਬਾਰ ‘ਚ ਲਿਖਿਆ ਗਿਆ ਹੈ ਕਿ ਡੋਕਲਾਮ ਇਲਾਕੇ ‘ਚ ਭਾਰਤ ਲਗਾਤਾਰ ਫੌਜ ਦੀ ਗਿਣਤੀ ਵਧਾ ਰਿਹਾ ਹੈ। ਭਾਰਤ ਬੀਜਿੰਗ ਤੇ ਵਾਸ਼ਿੰਗਟਨ ਵਿਚਕਾਰ ਮੱਤਭੇਦ ਦਾ ਫਾਇਦਾ ਉਠਾ ਰਿਹਾ ਹੈ। ਚੀਨ ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ ਭਾਰਤ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਟਕਰਾਅ ਪੈਦਾ ਕਰ ਰਿਹਾ ਹੈ। ਮੋਦੀ ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ‘ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।ਅਖ਼ਬਾਰ ‘ਚ ਅੱਗੇ ਲਿਖਿਆ ਗਿਆ ਹੈ ਕਿ ਮੋਦੀ ਨੂੰ ਲੱਗਦਾ ਹੈ ਕਿ ਉਹ ਚੀਨ ਨੂੰ ਚੁਣੌਤੀ ਦੇ ਕੇ ਦੱਖਣੀ ਏਸ਼ੀਆ ‘ਚ ਭਾਰਤ ਦਾ ਦਬਦਬਾ ਬਣਾ ਸਕਦੇ ਹਨ। ਭਾਰਤ ਚੀਨ ਦਾ ਮੁਕਾਬਲਾ ਇਕੱਲੇ ਨਹੀਂ ਕਰ ਸਕਦਾ। ਇਸ ਲਈ ਅਮਰੀਕਾ ਤੇ ਜਾਪਾਨ ਦੀ ਮੱਦਦ ਲੈਣੀ ਹੋਵੇਗੀ। ਇਸ ਕਾਰਨ ਮੋਦੀ ਅਮਰੀਕਾ ਨਾਲ ਰਾਜਨੀਤਕ ਤੇ ਕੂਟਨੀਤਕ ਖੇਤਰਾਂ ‘ਚ ਸਬੰਧ ਵਧਾਉਣਾ ਚਾਹੁੰਦਾ ਹੈ।ਦੂਜੇ ਪਾਸੇ ਅਮਰੀਕਾ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਸਿੱਕਮ ਸੈਕਟਰ ਦੇ ਡੋਕਲਾਮ ‘ਚ ਚੱਲ ਰਹੇ ਵਿਵਾਦ ‘ਤੇ ਭਾਰਤ ਤੇ ਚੀਨ ਆਪਸ ‘ਚ ਬੈਠ ਕੇ ਗੱਲਬਾਤ ਕਰਨ। ਪਿਛਲੇ ਹਫਤੇ ਵਿਦੇਸ਼ ਮੰਤਰੀ ਦੇ ਬੁਲਾਰੇ ਹੀਥਰ ਨੈਰੇਟ ਨੇ ਕਿਹਾ ਸੀ ਅਮਰੀਕਾ ਇਸ ਮਾਮਲੇ ‘ਤੇ ਨਜ਼ਰ ਰੱਖ ਰਿਹਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp