Skip to content
Friday, October 16, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਅਮਰੀਕਾ USA

ਚੀਨੀ ਹੈਕਰਾਂ ‘ਤੇ ਅਮਰੀਕੀ ਕੋਰੋਨਾ ਵੈਕਸੀਨ ਦਾ ਖੁਫੀਆ ਡਾਟਾ ਚੋਰੀ ਕਰਨ ਦਾ ਦੋਸ਼

By Admin Published 4 min read

FBI ਦੇ ਸੰਪਰਕ ਵਿਚ ਸੀ Moderna
ਜਿਹੜੀਆਂ ਥਾਵਾਂ ‘ਤੇ ਜਾਸੂਸੀ ਦਾ ਦੋਸ਼ ਸੀ ਉਹਨਾਂ ਵਿਚੋਂ ਤਿੰਨ ਕੋਰੋਨਾ ‘ਤੇ ਮੈਡੀਕਲ ਰਿਸਰਚ ਕਰ ਰਹੇ ਟਿਕਾਣੇ ਸਨ। ਬਿਆਨ ਵਿਚ ਦੱਸਿਆ ਗਿਆ ਚੀਨੀ ਹੈਕਰਾਂ ਨੇ ਜਨਵਰੀ ਵਿਚ ਮੈਸਾਚੁਸੇਟਸ ਦੀ ਇਕ ਬਾਇਓਟੇਕ ਕੰਪਨੀ ਦੇ ਨੈੱਟਵਰਕ ਵਿਚ ਰੇਕੀ ਕੀਤੀ। ਇਹ ਕੰਪਨੀ ਕੋਰੋਨਾਵੈਕਸੀਨ ‘ਤੇ ਕੰਮ ਕਰ ਰਹੀ ਹੈ। ਇਸ ਦੇ ਆਧਾਰ ‘ਤੇ ਅੰਦਾਜਾ ਲਗਾਇਆ ਗਿਆ ਕਿ ਇਹ ਮੈਸਾਚੁਸੇਟਸ ਵਿਚ ਹੀ ਆਧਾਰਿਤ ਮੋਡਰਨਾ (Moderna) ਹੋ ਸਕਦੀ ਹੈ। ਮੋਡਰਨਾ ਨੇ ਰਾਇਟਰਸ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੰਪਨੀ ਐੱਫ.ਬੀ.ਆਈ.(ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ) ਨਾਲ ਸੰਪਰਕ ਵਿਚ ਸੀ ਅਤੇ ਉਸ ਨੂੰ ਹੈਕਿੰਗ ਗਰੁੱਪ ਦੇ ਰੇਕੀ ਕਰਨ ਦੇ ਸ਼ੱਕ ਦੇ ਬਾਰੇ ਵਿਚ ਪਤਾ ਸੀ।

ਖਤਰਿਆਂ ਖਿਲਾਫ਼ ਸੁਰੱਖਿਆ ਤਿਆਰ
ਰੇਕੀ ਦੇ ਲਈ ਵੈਬਸਾਈਟ ਵਿਚ ਕਮਜੋਰ ਸਪੌਟ ਖੋਜਣ ਤੋਂ ਲੈ ਕੇ ਉਸ ਨਾਲ ਜੁੜੇ ਅਕਾਊਂਟਸ ਦੇਖੇ ਜਾਂਦੇ ਹਨ। ਕੰਪਨੀ ਦੇ ਬੁਲਾਰੇ ਰੇ ਜੌਰਡਨ ਨੇ ਦੱਸਿਆ ਹੈ,”ਮੋਡਰਨਾ ਸੰਭਾਵਿਤ ਸਾਈਬਰ ਸਿਕਓਰਿਟੀ ਖਤਰਿਆਂ ਸਬੰਧੀ ਸਾਵਧਾਨ ਰਹਿੰਦੀ ਹੈ।ਇਹ ਇਕ ਅੰਦਰੂਨੀ ਟੀਮ, ਬਾਹਰੀ ਸਪੋਰਟ ਅਤੇ ਦੂਜੀ ਅਥਾਰਿਟੀਜ਼ ਦੇ ਨਾਲ ਚੰਗੇ ਸੰਬੰਧ ਰੱਖ ਕੇ ਖਤਰਿਆਂ ਦਾ ਮੁਲਾਂਕਣ ਕਰਦੀ ਰਹਿੰਦੀ ਹੈ ਅਤੇ ਆਪਣੀ ਮਹੱਤਵਪੂਰਨ ਜਾਣਕਾਰੀ ਦੀ ਸੁਰੱਖਿਆ ਕਰਦੀ ਰਹਿੰਦੀ ਹੈ।”

ਹੋਰ ਕੰਪਨੀਆਂ ਨੂੰ ਵੀ ਬਣਾਇਆ ਗਿਆ ਨਿਸ਼ਾਨਾ
ਇਸ ਦੇ ਇਲਾਵਾ ਕੈਲੀਫੋਰਨੀਆ ਅਤੇ ਮੈਰੀਲੈਂਡ ਦੀਆਂ ਬਾਇਓਟੇਕ ਕੰਪਨੀਆਂ ਨੂੰ ਨਿਸ਼ਾਨਾ ਬਣਾਏ ਜਾਣਦੀ ਗੱਲ ਕਹੀ ਗਈ ਹੈ। ਕੈਲੀਫੋਰਨੀਆ ਦੀ ਕੰਪਨੀ ਐਂਟੀਵਾਇਰਲ ਡਰੱਗ ਰਿਸਰਚ ਕਰ ਰਹੀ ਸੀ। ਮੈਰੀਲੈਂਡ ਦੀ ਕੰਪਨੀ ਨੇ ਵੀ ਜਨਵਰੀ ਵਿਚ ਵੈਕਸੀਨ ਬਣਾਉਣ ਦੀ ਕੋਸ਼ਿਸ਼ ਕਰਨ ਦਾ ਐਲਾਨ  ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਪਹਿਲੀ ਕੰਪਨੀ Gilead Sciences Inc ਅਤੇ ਦੂਜੀ Novavax Inc ਹੋ ਸਕਦੀ ਹੈ। ਦੋਹਾਂ ਕੰਪਨੀਆਂ ਨੇ ਹਮਲੇ ਦੇ ਬਾਰੇ ਵਿਚ ਤਾਂ ਕੁਝ ਨਹੀਂ ਕਿਹਾ ਹੈ ਪਰ ਨੋਵਾਵੈਕਸ ਨੇ ਵਿਦੇਸ਼ੀ ਖਤਰਿਆਂ ਤੋਂ ਸਾਵਧਾਨ ਰਹਿਣ ਦੀ ਗੱਲ ਜ਼ਰੂਰੀ ਕਹੀ ਹੈ।

MSS ਦੇ ਲਈ ਕਰਦੇ ਸਨ ਕੰਮ 
ਪਿਛਲੇ ਹਫਤੇ ਦੋ ਚੀਨੀ ਹੈਕਰਾਂ ਲੀ ਸ਼ਿਆਊ ਅਤੇ ਡੌਂਗ ਜਿਆਸ਼ੀ ‘ਤੇ ਦੋਸ਼ ਲੱਗਿਆ ਸੀ ਕਿ ਉਹ ਸਾਲਾਂ ਤੋਂ ਹੈਕਿੰਗ ਕਰਦੇ ਆ ਰਹੇ ਸਨ ਅਤੇ ਉਹਨਾਂ ਨੇ ਕੋਰੋਨਾਵੈਕਸੀਨ ਨਾਲ ਜੁੜੇ ਮੈਡੀਕਲ ਰਿਸਰਚ ਗਰੁੱਪ ਨੂੰ ਵੀ ਨਿਸ਼ਾਨਾ ਬਣਾਇਆ ਸੀ। ਇਸਤਗਾਸਾ ਪੱਖ ਦਾ ਕਹਿਣਾ ਹੈ ਕਿ ਦੋਵੇ ਚੀਨ ਦੇ ਸਟੇਟ ਸਿਕਓਰਿਟੀ ਮੰਤਰਾਲੇ ਦੇ ਕੰਟਰੈਕਟਰ ਦੇ ਤੌਰ ‘ਤੇ ਕੰਮ ਕਰਦੇ ਸਨ ਜੋ ਇਕ ਖੁਫੀਆ ਏਜੰਸੀ ਹੈ।

ਚੀਨ ਦੀ ਖੁਫੀਆ ਏਜੰਸੀ MSS
ਕਿਸੇ ਦੀ ਦੇਸ਼ ਦੀਆਂ ਖੁਫੀਆ ਏਜੰਸੀਆਂ ਜ਼ਾਹਰ ਤੌਰ ‘ਤੇ ਗੁਪਤ ਰਹਿੰਦੀਆਂ ਹਨ ਪਰ ਚੀਨ ਦੀ MSS (ਮਿਨਸਟਰੀ ਆਫ ਸਟੇਟ ਸਿਕਓਰਿਟੀ) ਕੁਝ ਜ਼ਿਆਦਾ ਹੀ ਵੱਡਾ ਰਹੱਸ ਹੈ। ਨਾ ਤਾਂ ਇਸ ਦੀ ਕੋਈ ਸਰਕਾਰੀ ਵੈਬਸਾਈਟ ਹੈ ਅਤੇ ਨਾ ਹੀ ਕੋਈ ਸੰਪਰਕਾਂ ਦੀ ਲਿਸਟ ਅਤੇ ਨਾ ਹੀ ਕੋਈ ਬੁਲਾਰਾ। MSS ਬਾਕੀ ਖੁਫੀਆ ਏਜੰਸੀਆਂ ਦੀ ਤਰ੍ਹਾਂ ਚੀਨ ਅਤੇ ਬਾਹਰ ਜਾਸੂਰੀ ਕਰਨ, ਵਿਦੇਸ਼ਾਂ ਅਤੇ ਘਰੇਲੂ ਸੰਸਥਾਵਾਂ ਅਤੇ ਲੋਕਾਂ ‘ਤੇ ਨਜ਼ਰ ਰੱਖਣ ਅਤੇ ਉਹਨਾਂ ਦੀ ਜਾਂਚ ਕਰਨ ਦਾ ਕੰਮ ਕਰਦੀ ਹੈ। ਇਹ ਖੁਫੀਆ ਜਾਣਕਾਰੀ ਲੀਕ ਕਰਨ ਵਾਲਿਆਂ ਨੂੰ 15 ਦਿਨ ਤੱਕ ਹਿਰਾਸਤ ਵਿਚ ਵੀ ਰੱਖ ਸਕਦੀ ਹੈ।

ਦੌੜ ‘ਚ ਹੈ ਚੀਨ ਦੀ ਵੈਕਸੀਨ
ਗੌਰ ਕਰਨ ਵਾਲੀ ਗੱਲ ਹੈ ਕਿ ਜਿਹੜੀਆਂ ਚੋਣਵੀਆਂ ਵੈਕਸੀਨ ਇਸ ਸਮੇਂ ਇਨਸਾਨਾਂ ‘ਤੇ ਟ੍ਰਾਇਲ ਦੇ ਸ਼ੁਰੂਆਤੀ ਪੜਾਅ ਵਿਚ ਸਫਲ ਰਹੀਆਂ ਹਨ ਉਹਨਾਂ ਵਿਚ ਚੀਨ ਦੀ ਵੈਕਸੀਨ ਵੀ ਹੈ। ਚੀਨ ਦੀ ਕੰਪਨੀ Cansino ਅਤੇ ਮਿਲਟਰੀ ਦੇ ਰਿਸਰਚ ਵਿੰਗ ਦੀ ਬਣਾਈ ਵੈਕਸੀਨ ਆਪਣੇ ਸ਼ੁਰੂਆਤੀ ਨਤੀਜਿਆਂ ਵਿਚ ਅਸਰਦਾਰ ਪਾਈਆਂ ਗਈਆਂ ਹਨ। ਦੂਜੇ ਪਾਸੇ ਮੋਡਰਨਾ ਇੰਕ ਦੇ ਇਲਾਵਾ ਬ੍ਰਿਟੇਨ ਦੀ Oxford-AstraZeneca ਵੈਕਸੀਨ ਵੀ ਇਸ ਦੌੜ ਵਿਚ ਸਭ ਤੋਂ ਅੱਗੇ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp