ਸਟਾਫ ਰਿਪੋਰਟਰ, ਖੰਨਾ : ਸਤਿਗੁਰੂ ਗੰਗਾ ਨੰਦ ਮਹਾਰਾਜ ਭੂਰੀ ਵਾਲੇ ਸ਼੍ਰੀ ਗੰਗੇਸ਼ਵਰ ਸਰ ਧਾਮ ਦੈਹਿੜੂ ਵਿਖੇ ਸਵਾਮੀ ਸ਼ੰਕਰਾਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਲੰਗਰ ਹਾਲ ਦੀ ਬਿਲਡਿੰਗ ਦਾ ਲੈਂਟਰ ਪਾਇਆ ਜਾ ਰਿਹਾ ਹੈ। ਗੰਗੇਸ਼ਵਰ ਸਰ ਕੁਟੀਆ ਦੈਹਿੜੂ ਵਿਖੇ ਪ੍ਰਬੰਧਕ ਮੈਬਰਾਂ ਦੀ ਮੀਟਿੰਗ ਹੋਈ, ਜਿਸ ‘ਚ ਲੰਗਰ ਹਾਲ ਦਾ ਲੈਂਟਰ ਪਾਉਣ ਲਈ ਵਿਚਾਰਾਂ ਕੀਤੀਆਂ ਗਈਆਂ।

ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਤਕਰੀਬਨ ਇਹ 12 ਹਜ਼ਾਰ ਵਰਗ ਫੁੱਟ ਹੈ। ਇਸ ਲੰਗਰ ਹਾਲ ਦੀ ਬਿਲਡਿੰਗ ਦਾ ਲੈਂਟਰ 9 ਦਸੰਬਰ ਦਿਨ ਸ਼ਨਿੱਚਰਵਾਰ ਨੂੰ ਪਾਇਆ ਜਾਵੇਗਾ। ਲੈਂਟਰ ਪਾਉਣ ਸਮੇਂ ਸੰਗਤ ਵੱਲੋਂ ਗੁਰਦੇਵ ਸਵਾਮੀ ਸ਼ੰਕਰਾਨੰਦ ਭੂਰੀ ਵਾਲਿਆਂ ਨੂੰ ਦਰਸ਼ਨ ਦੇਣ ਲਈ ਬੇਨਤੀ ਕੀਤੀ ਗਈ।

ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰ ਖੁਸ਼ਪਾਲ ਚੰਦ ਕੌੜੀ, ਮਨਜੀਤ ਸਿੰਘ ਰੂਪਾ, ਪਵਿੱਤਰ ਸਿੰਘ ਖੰਨਾ, ਕੁਲਦੀਪ ਸਿੰਘ ਚੌਂਦਾ, ਕਰਮ ਸਿੰਘ ਮੋਹਨਪੁਰ, ਪਰਦੀਪ ਸਿੰਘ ਦੈਹਿੜੂ, ਰਾਜਾ ਭੁਮੱਦੀ, ਬਲਵਿੰਦਰ ਸਿੰਘ ਮੋਹਨਪੁਰ, ਬੀਬੀ ਜਸਵਿੰਦਰ ਕੌਰ, ਬੀਬੀ ਪਰਮਜੀਤ ਕੌਰ, ਦਲਜੀਤ ਕੌਰ, ਕਰਮਜੀਤ ਕੌਰ, ਸਰਬਜੀਤ ਕੌਰ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।