ਨਵੀਂ ਦਿੱਲੀ:-ਦਿਲ ਦੇ ਸਟੈਂਟਾਂ ਤੋਂ ਬਾਅਦ ਸਰਕਾਰ ਨੇ ਗੋਡੇ ਬਦਲਣ ਦੀ ਘੱਟੋ-ਘੱਟ ਕੀਮਤ ਤੈਅ ਕਰ ਦਿੱਤੀ ਹੈ। ਇਸ ਤਹਿਤ ਇਸ ਕੰਮ ਲਈ ਹੁਣ 54 ਹਜ਼ਾਰ ਤੋਂ ਲੈ ਕੇ 1.14 ਲੱਖ ਰੁਪਏ ਹੀ ਵਸੂਲੇ ਜਾ ਸਕਣਗੇ, ਜੋ ਇਸ ਵਕਤ ਕੀਤੇ ਜਾ ਰਹੇ ਅਪਰੇਸ਼ਨਾਂ ਤੋਂ ਕਰੀਬ 70 ਫ਼ੀਸਦੀ ਘੱਟ ਹੈ। ਇਸੇ ਤਰ੍ਹਾਂ ਕੈਂਸਰ ਤੇ ਟਿਊਮਰ ਸਬੰਧੀ ਵਿਸ਼ੇਸ਼ ਇਲਾਜ ਦੀ ਕੀਮਤ ਵੀ 4 ਤੋਂ 9 ਲੱਖ ਰੁਪਏ ਦੇ ਮੁਕਾਬਲੇ ਭਾਰੀ ਕਟੌਤੀ ਰਾਹੀਂ 113950 ਰੁਪਏ ਤੈਅ ਕਰ ਦਿੱਤੀ ਗਈ ਹੈ। ਗ਼ੌਰਤਲਬ ਹੈ ਕਿ ਸਰਕਾਰ ਨੂੰ ਇਸ ਸਬੰਧ ਵਿੱਚ ਨਿਜੀ ਹਸਪਤਾਲਾਂ ਵੱਲੋਂ ਮਰੀਜ਼ਾਂ ਦੀ ਭਾਰੀ ਲੁੱਟ ਕੀਤੇ ਜਾਣ ਦੀਆਂ ਰਿਪੋਰਟਾਂ ਮਿਲੀਆਂ ਸਨ। ਇਸ ਕਦਮ ਨਾਲ ਮਰੀਜ਼ਾਂ ਦੇ ਸਾਲਾਨਾ ਕਰੀਬ 1500 ਕਰੋੜ ਰੁਪਏ ਬਚਣਗੇ। ਦੇਸ਼ ਵਿੱਚ ਹਰ ਸਾਲ ਗੋਡਿਆਂ ਦੇ 1.2 ਤੋਂ 1.5 ਲੱਖ ਅਪਰੇਸ਼ਨ ਹੁੰਦੇ ਹਨ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


