Skip to content
Wednesday, October 28, 2026 7°C · Rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Latest News

ਗੁਰੂ ਘਰ ‘ਤੇ ਹਮਲੇ ਦੀ ਸਾਜਸ਼ ਰਚਣ ਵਾਲਾ ISKP ਮੁਖੀ ਪਾਕਿਸਤਾਨੀ ਮੌਲਵੀ ਗ੍ਰਿਫ਼ਤਾਰ

By Admin Published 2 min read
ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ  25 ਮਾਰਚ ਨੂੰ ਗੁਰੂ ਘਰ ਉੱਤੇ ਹਮਲੇ ਦੇ ਦੋਸ਼ ਵਿੱਚ  ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ਆਈਐਸਕੇਪੀ) ਦੇ ਮੁਖੀ ਮੌਲਵੀ ਅਬਦੁੱਲਾ ਉਰਫ਼ ਅਸਲਮ ਫਾਰੂਕੀ ਨੂੰ ਅਫ਼ਗਾਨ ਸੁਰੱਖਿਆ ਬਲਾਂ ਨੇ 25 ਮਾਰਚ ਨੂੰ ਇੱਕ ਵਿਸ਼ੇਸ਼ ਮੁਹਿੰਮ ਤਹਿਤ ਗ੍ਰਿਫ਼ਤਾਰ ਕੀਤਾ ਹੈ।

ਕਾਬੁਲ ਵਿਖੇ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਗੁਰਦੁਆਰੇ ‘ਚ ਦਾਖ਼ਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾਉਣ ਤੋਂ ਬਾਅਦ ਦੀ ਤਸਵੀਰ।ਪਾਕਿਸਤਾਨੀ ਨਾਗਰਿਕ ਮੌਲਵੀ ਅਬਦੁੱਲਾ ਪਹਿਲਾਂ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ ਅਤੇ ਫਿਰ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਨਾਲ ਜੁੜਿਆ ਹੋਇਆ ਸੀ। ਇਸ ਤੋਂ ਬਾਅਦ ਅਸਲਮ ਫਾਰੂਕੀ ਨੇ ਅਪ੍ਰੈਲ 2019 ਵਿੱਚ ਆਈਐਸਕੇਪੀ ਦੇ ਮੁਖੀ ਮੌਲਵੀ ਜ਼ਿਆ-ਉਲ-ਹੱਕ ਉਰਫ਼ ਉਮਰ ਖੁਰਾਸਾਨੀ ਦੀ ਜਗ੍ਹਾ ਲੈ ਲਈ ਸੀ।

ਫਾਰੂਕੀ ਪਾਕਿਸਤਾਨ-ਅਫ਼ਗ਼ਾਨਿਸਤਾਨ ਦੇ ਸਰਹੱਦੀ ਇਲਾਕੇ ਓਰਕਜ਼ਾਈ ਦੇ ਮਾਮੋਜ਼ਈ ਕਬੀਲੇ ਨਾਲ ਸਬੰਧਤ ਹੈ। ਕਾਬੁਲ ਅਤੇ ਦਿੱਲੀ ਵਿੱਚ ਕਾਊਂਟਰ ਟੇਰਰ ਆਪਰੇਟਰ ਅਨੁਸਾਰ ਮੌਲਵੀ ਫਾਰੂਕੀ ਨੇ ਹੱਕਾਨੀ ਨੈੱਟਵਰਕ ਅਤੇ ਲਸ਼ਕਰ-ਏ-ਤੋਇਬਾ ਦੀਆਂ ਹਦਾਇਤਾਂ ’ਤੇ ਤਿਰਕੀਪੁਰ ਦੇ ਰਹਿਣ ਵਾਲੇ ਮੋਹਸਿਨ ਅਤੇ ਤਿੰਨ ਹੋਰ ਉਰਦੂ-ਪੰਜਾਬੀ ਬੋਲਦੇ ਲੋਕਾਂ ਦੀ ਇਸ ਹਮਲੇ ਵਿੱਚ ਵਰਤੋਂ ਕੀਤੀ ਸੀ।
ਕਾਬੁਲ ਦੇ ਸ਼ੋਰ ਬਾਜ਼ਾਰ ਵਿੱਚ ਹੋਏ ਇਸ ਅੱਤਵਾਦੀ ਹਮਲੇ ਵਿੱਚ 27 ਸਿੱਖ ਔਰਤਾਂ ਅਤੇ ਪੁਰਸ਼ਾਂ ਦੀ ਜਾਨ ਚਲੀ ਗਈ ਸੀ। ਹਮਲੇ ਵਿੱਚ ਮੁਹਸਿਨ ਮਾਰਿਆ ਗਿਆ ਸੀ ਅਤੇ ਉਸ ਦੀ ਮਾਂ ਨੂੰ ਕੇਰਲ ਵਿੱਚ ਉਸ ਦੀ ਮੌਤ ਬਾਰੇ ਵੀ ਦੱਸ ਦਿੱਤਾ ਗਿਆ ਸੀ।

ਮੌਲਵੀ ਤੋਂ ਅਫ਼ਗ਼ਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਡਾਇਰੈਕਟੋਰੇਟ ਹੁਣ ਇਹ ਜਾਂਚ ਕਰਨਗੇ ਕਿ ਨਿਰਦੋਸ਼ ਸਿੱਖਾਂ ਨੂੰ ਮਾਰਨ ਦਾ ਹੁਕਮ ਕਿਸ ਨੇ ਦਿੱਤਾ ਅਤੇ ਇਸ ਅੱਤਵਾਦੀ ਘਟਨਾ ਵਿੱਚ ਪਾਕਿਸਤਾਨ ਦੀ ਕੀ ਭੂਮਿਕਾ ਸੀ। ਪਾਕਿਸਤਾਨ ਹੋਰ ਅੱਤਵਾਦੀ ਸੰਗਠਨਾਂ ਦੇ ਨਾਮ ਵੀ ਜ਼ਾਹਰ ਕਰ ਸਕਦਾ ਹੈ ਜੋ ਨਾਂਗਰਹਾਰ, ਨੂਰਿਸਤਾਨ, ਕੁਨਾਰ, ਕਾਬੁਲ ਅਤੇ ਕੰਧਾਰ ਇਲਾਕੇ ਵਿੱਚ ਸਰਗਰਮ ਹਨ।

ਕਾਬਲ ਹਮਲੇ ਦੀ ਜਾਂਚ ਕਰੇਗੀ ਐਨਆਈਏ 

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) 25 ਮਾਰਚ ਨੂੰ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਗੁਰਦੁਆਰੇ ‘ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਕਰੇਗੀ। ਐਨਆਈਏ ਨੇ ਵੀਰਵਾਰ ਨੂੰ ਇਸ ਹਮਲੇ ਵਿਰੁਧ ਕੇਸ ਦਰਜ ਕੀਤਾ ਹੈ। ਪਿਛਲੇ ਸਾਲ, ਨਰਿੰਦਰ ਮੋਦੀ ਦੀ ਸਰਕਾਰ ਨੇ ਐਨਆਈਏ ਐਕਟ ਵਿੱਚ ਸੋਧ ਕਰਕੇ ਦੇਸ਼ ਜਾਂ ਵਿਦੇਸ਼ ਵਿੱਚ ਦੇਸ਼ ਦੇ ਹਿੱਤ ਨਾਲ ਜੁੜੇ ਅੱਤਵਾਦ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰਨ ਦਾ ਅਧਿਕਾਰ ਦਿੱਤਾ ਸੀ। ਇਸ ਤੋਂ ਇਲਾਵਾ ਐਨਆਈ ਨੂੰ ਸਾਈਬਰ ਕ੍ਰਾਈਮ ਅਤੇ ਮਨੁੱਖੀ ਤਸਕਰੀ ਦੀ ਜਾਂਚ ਕਰਨ ਦਾ ਅਧਿਕਾਰ ਵੀ ਦਿੱਤਾ ਗਿਆ ਸੀ। ਇਹ ਸੋਧ 2 ਅਗਸਤ 2019 ਨੂੰ ਲਾਗੂ ਹੋ ਗਈ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp