Ad-Time-For-Vacation.png

ਗੁਰੂ ਘਰਾਂ ਦੇ ਪ੍ਰਬੰਧ ‘ਚ ਭਗਵਿਆਂ ਦਾ ਕਬਜ਼ਾ ਸ਼ੁਰੂ…

*ਜਸਪਾਲ ਸਿੰਘ ਹੇਰਾਂ

ਅਸੀਂ ਪਿਛਲੇ ਡੇਢ ਦਹਾਕੇ ਤੋਂ ਬਾਦਲਕਿਆਂ ਵਿਰੁੱਧ ਨਿਰੰਤਰ ਸ਼ਬਦੀ ਜੰਗ ਲੜਦੇ ਆ ਰਹੇ ਹਾਂ। ਸਾਡੀ ਬਾਦਲਕਿਆਂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ,ਸਗੋਂ ਬਾਦਲਕਿਆਂ ਦੀ ਸਿੱਖੀ ਨੂੰ ਭਗਵਾਂ ਰੰਗ ਚੜਾਉਣ ਦੀ ਸੋਚ ਨਾਲ ਦੁਸ਼ਮਣੀ ਹੈ । ਬਾਦਲਕੇ ਸਿੱਖੀ ਦਾ ਭਗਵਾਂਕਰਨ ਕਰਨ ਲੱਗੇ ਹੋਏ ਹਨ। ਜਿਸ ਨੂੰ ਕਿਸੇ ਵੀ ਕੀਮਤ ਤੇ ਸਫ਼ਲ ਨਹੀਂ ਹੋਣ ਦੇਵਾਂਗੇ। ਇਹੋ ਸਾਡੀ ਬਾਦਲਕਿਆਂ ਨਾਲ ਲੜਾਈ ਹੈ, ਜੋ ਉਦੋਂ ਤੱਕ ਨਿਰੰਤਰ ਲੜੀ ਜਾਂਦੀ ਰਹੇਗੀ, ਜਦੋਂ ਤੱਕ ਸਿੱਖੀ ਨੂੰ ਭਗਵੇਂ ਖਤਰੇ ਤੋਂ ਮੁਕੰਮਲ ਆਜ਼ਾਦੀ ਨਹੀਂ ਦਿਵਾ ਦਿੰਦੇ। ਸਿੱਖਾਂ ਨੇ ਅਥਾਹ ਕੁਰਬਾਨੀਆਂ ਦੇ ਕੇ ਗੁਰੂ ਘਰਾਂ ਦਾ ਪ੍ਰਬੰਧ ਆਪਣੇ ਹੱਥ’ਚ ਲਿਆ। ਇਹ ਗੱਲ ਵੱਖਰੀ ਹੈ ਕਿ ਬਾਦਲਕਿਆਂ ਦੀ ਰਾਜਸੀ ਸ਼ਕਤੀ ਕਾਰਣ ਅੱਜ ਗੁਰੂ ਘਰਾਂ ਦਾ ਪ੍ਰਬੰਧ ਉਹਨਾਂ ਦੇ ਹੱਥ ਵਿੱਚ ਹੈ ਤੇ ਅਸਿੱਧੇ ਰੂਪ’ਚ ਨਾਗਪੁਰੀ ਤਖਤ ਇਸ ਪ੍ਰਬੰਧ ਵਿੱਚ ਦਖ਼ਲ ਦੇਣ ਲੱਗ ਪਿਆ ਹੈ। ਪ੍ਰੰਤੂ ਇਸਦੇ ਬਾਵਜੂਦ ਬਾਹਰੀ ਰੂਪ ‘ਚ ਹਾਂਲੇ ਤੱਕ ਭਗਵਿਆਂ ਨੂੰ ਸ਼੍ਰੋਮਣੀ ਕਮੇਟੀ ‘ਚ ਦਾਖ਼ਲਾ ਦੇਣ ਦੀ ਜੁਰੱਅਤ ਨਹੀਂ ਸੀ ਹੋਈ। ਹੁਣ ਜਦੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ ਤੇ ਸਿੱਖ ਪੰਥ ਨੇ ਬਾਦਲਕਿਆਂ ਨੂੰ ਕਰਾਰੀ ਹਾਰ ਦੇ ਕੇ, ਪੰਜਾਬ ਵਿੱਚ ਸੱਤਾ ਤੋਂ ਲਾਂਭੇ ਕਰ ਦਿੱਤਾ ਹੈ। ਬਾਦਲਾਂ ਨੇ ਪੰਥ ਵੱਲੋਂ ਸਿਖਾਏ ਸਬਕ ਤੋਂ ਸਿੱਖਿਆ ਲੈਣ ਦੀ ਥਾਂ ਪੰਥ ਦੀ ਪਿੱਠ ‘ਚ ਛੁਰਾ ਮਾਰ ਦੇਣ ਨੂੰ ਤਰਜੀਹ ਦਿੱਤੀ ਹੈ। ਹੁਣ ਤੱਕ ਜੋ ਨਹੀਂ ਸੀ ਹੋ ਸਕਿਆ, ਉਹ ਅਨਰਥ ਕਰ ਦਿੱਤਾ।

ਪਹਿਰੇਦਾਰ (ਲਦਿਆਣਾ ਤੋਂ ਛਪਦਾ ਅਖਬਾਰ)ਨੇ ਕੌਮ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਦੇ ਨਤੀਜੇ ਆਉਣ ਤੇ ਕੌਮ ਨੂੰ ਜਗਾਉਣ ਲਈ ਹੋਕਾ ਦਿੱਤਾ ਸੀ ਕਿ ਸਿੱਖੋ! ਗੁਰੂ ਘਰਾਂ ਦੇ ਪ੍ਰਬੰਧਾਂ ਵਿੱਚ ਭਗਵਾਂ ਐਲਾਨੀਆ ਆ ਵੜੇ ਹਨ। ਬਾਦਲ ਦਲ ਦੇ ਜੇਤੂ ਉਮੀਦਵਾਰਾਂ ‘ਚ ਪੰਜ ਦਾ ਸਿੱਧਾ ਸਬੰਧ ਭਾਜਪਾ ਨਾਲ ਹੈ। ਕੌਮ ਸੁੱਤੀ ਰਹੀ, ਸੁੱਤਿਆਂ ਦੇ ਘਰ ਨੂੰ ਸੰਨ ਲੱਗਦੀ ਹੀ ਹੈ। ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕਰਵਾਉਣ ਗਏ ਸੁਖਬੀਰ ਬਾਦਲ ਨੇ ਕੌਮ ਨਾਲ ਜੱਗੋ ਤੇਰਵੀਂ ਕਰ ਦਿੱਤੀ ਹੈ। ਗੁਰੂ ਘਰਾਂ ‘ਚ ਭਗਵਿਆਂ ਨੂੰ ਸਾਰੇ ਕਾਇਦੇ- ਕਾਨੂੰਨ ਛਿੱਕੇ ਟੰਗ ਕੇ, ਸਿੱਧਾ ਦਾਖ਼ਲਾ ਦੇ ਦਿੱਤਾ ਹੈ। ਸਿੱਖੀ ਸਰੂਪ ਰੱਖਣ ਵਾਲੇ ਭਾਜਪਾ ਦੀ ਦਿੱਲੀ ਇਕਾਈ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਜਿਹੜੇ ਸ਼ਾਹਦਰਾ ਹਲਕੇ ਤੋਂ ਦਿੱਲੀ ਕਮੇਟੀ ਦੇ ਮੈਂਬਰ ਚੁਣੇ ਗਏ ਸਨ ਅਤੇ ਹੁਣ ਉਨਾਂ ਨੂੰ ਦਿੱੱਲੀ ਕਮੇਟੀ ਦੀ ਅੰਤਰਿੰਗ ਕਮੇਟੀ ਦਾ ਮੈਂਬਰ ਵੀ ਬਣਾਇਆ ਗਿਆ ਹੈ।

ਉਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਾਮਜ਼ਦ ਕਰ ਦਿੱਤਾ ਗਿਆ ਹੈ। ਜਦੋਂ ਕਿ ਪਹਿਲਾਂ ਹਰਮਨਜੀਤ ਸਿੰਘ ਦਿੱਲੀ ਤੋਂ ਹੀ ਸ਼੍ਰੋਮਣੀ ਕਮੇਟੀ ਲਈ ਨਾਮਜ਼ਦ ਹਨ। ਇਹ ਭਾਵੇਂ ਵੱਖਰਾ ਮੁੱਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆਪਣੇ ਤੌਰ ‘ਤੇ ਕਿਸੇ ਨੂੰ ਕਿਵੇਂ ਮੈਂਬਰ ਨਾਮਜ਼ਦ ਕਰ ਸਕਦਾ ਹੈ? ਇਹ ਕਾਨੂੰਨੀ ਲੜਾਈ ਦਾ ਹਿੱਸਾ ਹੈ। ਪ੍ਰੰਤੂ ਅਸੀਂ ਜਿਸ ਵਿਸ਼ੇ ‘ਤੇ ਗੱਲ ਕਰ ਰਹੇ ਹਾਂ ਉਹ ਇਹ ਹੈ ਕਿ ਦਿੱਲੀ ਦੀ ਭਾਜਪਾ ਇਕਾਈ ਦਾ ਮੀਤ ਪ੍ਰਧਾਨ ਹੁਣ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਵੇਗਾ ਅਤੇ ਸ਼੍ਰੋਮਣੀ ਕਮੇਟੀ ਇਜਲਾਸ ‘ਚ ਜੇ ਉਹ ਭਗਵਾਂ ਏਜੰਡੇ ‘ਤੇ ਕੋਈ ਮਤਾ ਰੱਖਦਾ ਹੈ ਜਾਂ ਕਿਸੇ ਜਾਗਦੀ ਜ਼ਮੀਰ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਵਲੋਂ ਭਗਵਿਆਂ ਦੇ ਪੰਥ ‘ਤੇ ਕਿਸੇ ਹਮਲੇ ਦੇ ਵਿਰੋਧ ‘ਚ ਭਗਵਾਂ ਆਵਾਜ਼ ਬੁਲੰਦ ਕਰਦਾ ਹੈ ਤਾਂ ਸਿੱਖ ਪੰਥ ਦੀ ਕੀ ਦਸ਼ਾ ਹੋਵੇਗੀ? ਅੱਜ ਜਦੋਂ ਸਾਰੀਆਂ ਸਿੱਖ ਸੰਸਥਾਵਾਂ ਦਾ ਭੋਗ ਪਾ ਦਿੱਤਾ ਗਿਆ ਹੈ। ਚਾਹੇ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ ਹੈ, ਚਾਹੇ ਪੰਜ ਪਿਆਰਿਆਂ ਦੀ ਮਹਾਨ ਸੰਸਥਾ ਹੈ, ਚਾਹੇ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਹਨ।

ਉਸ ਸਮੇਂ ਸਿੱਖ ਸੰਸਥਾਵਾਂ ‘ਚ ਭਗਵਿਆਂ ਦਾ ਸਿੱਧਾ ਦਾਖ਼ਲਾ, ਇਨਾਂ ਸਿੱਖ ਸੰਸਥਾਵਾਂ ‘ਤੇ ਕੱਲ ਨੂੰ ਭਗਵਾਂ ਕਬਜ਼ੇ ਦੀ ਸ਼ੁਰੂਆਤ ਹੈ। ਅਸੀਂ ਸਿੱਖ ਪੰਥ ਨੂੰ ਜਗਾਉਣ ਵਾਲਾ ਹੋਕਾ ਫਿਰ ਦੇ ਰਹੇ ਹਾਂ ਕਿ ਬਾਦਲਕੇ ਆਪਣੀ ਰਾਜਸੀ ਹੋਂਦ ਨੂੰ ਬਚਾਉਣ ਲਈ ਸਿੱਖ ਸੰਸਥਾਵਾਂ ਨੂੰ ਭਗਵਿਆਂ ਅੱਗੇ ਗਹਿਣੇ ਰੱਖਣ ਲੱਗੇ ਹਨ। ਜੇ ਕੌਮ ਇਸ ਖ਼ਤਰਨਾਕ ਕਦਮ ਨੂੰ ਰੋਕਣ ਲਈ ਨਾ ਜਾਗੀ ਤਾਂ ਫਿਰ ਗ਼ੁਲਾਮੀ ਦੀਆਂ ਜ਼ੰਜੀਰਾਂ ਐਨੀਆਂ ਸਖ਼ਤ ਤੇ ਮੋਟੀਆਂ ਹੋ ਜਾਣਗੀਆਂ ਕਿ ਉਹ ਸਦੀਆਂ ਤੱਕ ਨਹੀਂ ਟੁੱਟਣਗੀਆਂ ਤੇ ਭਗਵਿਆਂ ਦੇ 2070 ਤੱਕ ਸਿੱਖ ਤੇ ਸਿੱਖੀ ਦੀ ਹੋਂਦ ਨੂੰ ਖ਼ਤਮ ਕਰਨ ਦੇ ਐਲਾਨ ਨੂੰ ਪੂਰਾ ਹੋਣ ਤੋਂ ਕੋਈ ਤਾਕਤ ਰੋਕ ਨਹੀਂ ਸਕੇਗੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.