ਗੁਜਰਾਤ ‘ਚ 450 ਦਲਿਤਾਂ ਨੇ ਅਪਣਾਇਆ ਬੁੱਧ ਧਰਮ

ਅਹਿਮਦਾਬਾਦ— ਰਾਜਕੋਟ ਦੇ ਉਨਾ ਤਹਿਸੀਲ ਦੇ ਸਮੇਠੀਆਣਾ ਪਿੰਡ ‘ਚ ਮ੍ਰਿਤਕ ਪਸ਼ੂਆਂ ਦਾ ਚਮੜਾ ਕੱਢ ਰਹੇ ਦਲਿਤ ਨੌਜਵਾਨਾਂ ਨਾਲ ਗਲਤ ਵਿਵਹਾਰ ਤੋਂ ਬਾਅਦ ਪੂਰੇ ਦੇਸ਼ ‘ਚ ਹੰਗਾਮਾ ਮਚ ਗਿਆ ਸੀ। ਗੁਜਰਾਤ ਦੇ ਜ਼ਿਆਦਾਤਰ ਦਲਿਤਾਂ ਨੇ ਮ੍ਰਿਤਕ ਪਸ਼ੂਆਂ ਨੂੰ ਨਾ ਚੁੱਕਣ ਦਾ ਵਚਨ ਦੇ ਕੇ ਬੁੱਧ ਧਰਮ ਨੂੰ ਮੰਨਣ ਦਾ ਫੈਸਲਾ ਲਿਆ ਹੈ। ਦੁਸਹਿਰੇ ਦੇ ਦਿਨ ਅਹਿਮਦਾਬਾਦ, ਕਲੋਲ, ਸੁਰਿੰਦਰ ਨਗਰ ਅਤੇ ਬਨਾਸਕਾਂਠਾ ਦੇ ਲਗਭਗ 450 ਦਲਿਤਾਂ ਨੇ ਬੁੱਧ ਧਰਮ ਨੂੰ ਅਪਣਾਇਆ। ਗੁਜਰਾਤ ਬੋਧੀ ਅਕੈਡਮੀ ਸਮੇਤ ਹੋਰ 8 ਸੰਸਥਾਵਾਂ ਦੀ ਅਗਵਾਈ ‘ਚ ਅਹਿਮਦਾਬਾਦ ਦੇ ਦਾਣੀਲੀਮੜਾ ਸਥਿਤ ਅੰਬੇਦਕਰ ਹਾਲ ‘ਚ 140 ਹਿੰਦੂਆਂ ਨੇ ਹਿੰਦੂ ਧਰਮ ਦਾ ਤਿਆਗ ਕਰਕੇ ਬੁੱਧ ਧਰਮ ਨੂੰ ਮੰਨ ਲਿਆ।

ਬੋਧੀ ਅਕੈਡਮੀ ਦੇ ਪ੍ਰਧਾਨ ਰਮੇਸ਼ ਬੇਂਕਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦਲਿਤਾਂ ਨੇ ਜਾਤੀਵਾਦ, ਅਸਮਾਨਤਾ ਅਤੇ ਅੱਤਿਆਚਾਰ ਦੇ ਕਾਰਨ ਬੁੱਧ ਧਰਮ ਅਪਣਾਇਆ ਹੈ। ਕਲੋਲ ਰੇਲਵੇ ਸਟੇਸ਼ਨ ਨੇੜੇ ਭਾਰਤੀ ਬੁੱਧ ਮਹਾਸਭਾ ਵਲੋਂ 61 ਹਿੰਦੂਆਂ ਨੇ ਬੁੱਧ ਧਰਮ ਨੂੰ ਅਪਣਾਇਆ ਹੈ। ਇਸ ਤਰ੍ਹਾਂ ਸੁਰਿੰਦਰ ਨਗਰ ‘ਚ ਅਮਰ ਬੁੱਧ ਬੌਧਿਕ ਵਿਹਾਰ ਨਾਂ ਦੀ ਸੰਸਥਾ ਦੇ ਤਹਿਤ 11 ਦਲਿਤਾਂ ਨੇ ਆਪਣੇ ਧਰਮ ਦਾ ਤਿਆਗ ਕੀਤਾ ਹੈ। ਬਨਾਸਕਾਂਠਾ ‘ਚ 200 ਤੋਂ ਜ਼ਿਆਦਾ ਦਲਿਤਾਂ ਨੇ ਬੁੱਧ ਧਰਮ ਅਪਣਾਇਆ ਹੈ। ਜ਼ਿਕਰਯੋਗ ਹੈ ਕਿ ਉਨਾ ਕਾਂਡ ਤੋਂ ਬਾਅਦ ਦਲਿਤਾਂ ਵਲੋਂ ਬੁੱਧ ਧਰਮ ਅਪਣਾਉਣ ਦਾ ਸਿਲਸਿਲਾ ਜਾਰੀ ਹੈ। ਇਕ ਦਿਨ ‘ਚ ਗੁਜਰਾਤ ਦੇ 450 ਦਲਿਤਾਂ ਵਲੋਂ ਬੁੱਧ ਧਰਮ ਅਪਣਾਉਣ ਨਾਲ ਸਨਸਨੀ ਮਚ ਗਈ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.