ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਕਿਹਾ ਜਾਂਦਾ ਹੈ ਕਿ ਜੇਕਰ ਗੁਆਚੀ ਹੋਈ ਵਸਤੂ ਦੁਬਾਰਾ ਮਿਲ ਜਾਵੇ ਤਾਂ ਉਸ ਦੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ। ਅਜਿਹੀ ਹੀ ਇਕ ਘਟਨਾ ਸਮਰਾਲਾ ‘ਚ ਵਾਪਰੀ ਜਿੱਥੇ ਬੀਤੇ ਦਿਨੀਂ ਸਮਰਾਲਾ ਇਲਾਕੇ ਦੇ ਮਸ਼ਹੂਰ ਐੱਲਆਈਸੀ ਤੇ ਵੈਸਟਰਨ ਯੂਨੀਅਨ ਦਾ ਕੰਮ ਕਰਦੇ ਤੇ ਸਮਾਜ ਸੇਵੀ ਦੀਪਕ ਮਰਵਾਹਾ ਦਾ ਮੋਬਾਈਲ ਅਚਾਨਕ ਕਿਤੇ ਡਿੱਗ ਗਿਆ।

ਉਸ ਨੇ ਦੱਸਿਆ ਕਿ ਉਸ ਨੇ ਇਹ ਮੋਬਾਈਲ ਕੁਝ ਦਿਨ ਪਹਿਲਾਂ ਖਰੀਦਿਆ ਸੀ। ਉਹ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਤਿਆਰੀ ਕਰ ਰਹੇ ਸੀ ਕਿ ਅਚਾਨਕ ਪਾਣੀ ਵਾਲੀ ਟੈਂਕੀ ਨੇੜੇ ਰਹਿੰਦੀ ਪਰਮਜੀਤ ਕੌਰ ਿਢੱਲੋਂ ਨੇ ਉਸ ਦੇ ਦਫ਼ਤਰ ਆ ਕੇ ਗੱਲ ਕਰਦਿਆਂ ਉਸ ਦਾ ਗੁਆਚਿਆ ਮੋਬਾਈਲ ਦੇ ਦਿੱਤਾ। ਪਰਮਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਸਵੇਰੇ ਸੈਰ ਕਰਦੇ ਸਮੇਂ ਇਹ ਮੋਬਾਈਲ ਮਿਲਿਆ ਸੀ। ਦੀਪਕ ਨੇ ਮੋਬਾਈਲ ਫੋਨ ਦੇਣ ‘ਤੇ ਪਰਮਜੀਤ ਕੌਰ ਦਾ ਧੰਨਵਾਦ ਕੀਤਾ।