ਅਵਤਾਰ ਗੇਹਲੇ, ਮਾਨਸਾ

ਪਿੰਡ ਰਾਮਦਿੱਤੇਵਾਲਾ ਦੀ ਖਸਤਾ ਹਾਲਤ ਸੜਕ ਨੇ ਲੋਕਾਂ ਨੂੰ ਮੁਸ਼ਕਿਲਾਂ ‘ਚ ਪਾ ਰੱਖਿਆ ਹੈ। ਪਿੰਡ ਰਾਮਦਿੱਤੇ ਵਾਲਾ ਨੂੰ ਤਲਵੰਡੀ ਸਾਬੋ ਰੋਡ ਤੋਂ ਬਠਿੰਡਾ ਰੋਡ ਨੂੰ ਜੋੜਨ ਵਾਲੀ ਸੜਕ ਦਾ ਬਹੁਤ ਬੁਰਾ ਹਾਲ ਹੈ। ਸੜਕ ‘ਤੇ ਤਕਰੀਬਨ ਗੋਡੇ ਤੋ ਡੂੰਘੇ ਖੱਡੇ ਪਏ ਹੋਏ ਹਨ ਤੇ ਹਰ ਲੰਘਣ ਵਾਲੇ ਲਈ ਇਹ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਪਿੰਡ ਰਾਮਦਿੱਤੇਵਾਲਾ ਦੇ ਰਹਿਣ ਵਾਲੇ ਕਾਕਾ ਸਿੰਘ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਪਿੰਡ ਇਕਾਈ ਦੇ ਪ੍ਰਧਾਨ ਨੇ ਕਿਹਾ ਕਿ ਇਹ ਪਿੰਡ ਰਾਮਦਿੱਤੇ ਵਾਲਾ ਸੜਕ ਜੋ ਤਲਵੰਡੀ ਰੋਡ ਨੂੰ ਬਠਿੰਡਾ ਰੋਡ ਨਾਲ ਜੋੜਦੀ ਹੈ ਤੇ ਟ੍ਰੈਿਫ਼ਕ ਵੀ ਬਹੁਤ ਜ਼ਿਆਦਾ ਹੁੰਦੀ ਹੈ। ਜਿਸ ਨੇ ਸਿਰਸਾ ਰੋਡ ਤੇ ਜਾਣਾ ਹੁੰਦਾ ਹੈ ਉਹ ਮਾਨਸਾ ਜਾਣ ਦੀ ਬਜਾਏ ਭੈਣੀਬਾਘਾ ਤੋਂ ਆਉਂਦੀ ਇਹ ਸੜਕ ‘ਤੇ ਦਾਖ਼ਲ ਹੋ ਕੇ ਸਾਡੇ ਪਿੰਡ ਰਾਮਦਿੱਤੇਵਾਲਾ ਤੋਂ ਸਿਰਸਾ ਰੋਡ ‘ਤੇ ਵੀ ਚੜ੍ਹ ਜਾਂਦਾ ਹੈ। ਉਹ ਕਹਿੰਦੇ ਹਨ ਕਿ ਸਾਨੂੰ ਹਰ ਸਮੇਂ ਇਹ ਡਰ ਲੱਗਿਆ ਰਹਿੰਦਾ ਹੈ ਕਿ ਕੋਈ ਦੁਰਘਟਨਾ ਨਾ ਵਾਪਰ ਜਾਵੇ। ਸੜਕ ‘ਤੇ ਵੱਡੇ-ਵੱਡੇ ਖੱਡੇ ਹਨ। ਜਦ ਮੀਂਹ ਪੈਂਦਾ ਹੈ ਤਾਂ ਖੱਡੇ ਭਿਆਨਕ ਰੂਪ ਧਾਰਨ ਕਰ ਲੈਂਦੇ ਹਨ ਜਿਸ ਕਰਕੇ ਲੰਘਣ ਵਾਲਿਆਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਰਾਮਦਿੱਤੇਵਾਲਾ ਦੇ ਖੇਤਾਂ ਦਾ ਇਹ ਮੁੱਖ ਰਸਤਾ ਹੈ ਚਾਰੇ ਲਈ ਆਉਂਦੀਆਂ ਗੱਡੀਆਂ ਰੇਹੜੀਆਂ ਅਤੇ ਖੇਤਾਂ ਨੂੰ ਕੰਮ ਕਰਨ ਜਾਂਦੇ ਸਮੇਂ ਇਨਾਂ੍ਹ ਖੱਡਿਆਂ ਵਿਚੋਂ ਬਹੁਤੇ ਲੋਕ ਡਿੱਗ ਪੈਂਦੇ ਹਨ। ਸਾਡੀ ਪ੍ਰਸ਼ਾਸਨ ਤੋਂ ਇਹ ਮੰਗ ਹੈ ਇਹ ਸੜਕ ਦਾ ਜਿੰਨੀ ਜਲਦੀ ਹੋ ਸਕੇ ਕੋਈ ਢੁਕਵਾਂ ਹੱਲ ਕੱਿਢਆ ਜਾਵੇ। ਸਾਨੂੰ ਹਰ ਸਮੇਂ ਕੋਈ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਸੜਕ ‘ਤੇ ਬਿਨਾ ਮੀਂਹ ਤੋਂ ਪਾਣੀ ਖੜਿ੍ਹਆ ਰਹਿੰਦਾ ਹੈ ਜੋ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਸ ਮੌਕੇ ਬਲੌਰ ਸਿੰਘ , ਰੁਲਦੂ ਰਾਮ, ਕੁਲਦੀਪ ਸਿੰਘ, ਬੱਬੂ, ਕੇਵਲ ਕ੍ਰਿਸ਼ਨ ਅਤੇ ਹੋਰ ਮੌਜੂਦ ਸਨ।

——

ਸੜਕ ਨੂੰ ਠੀਕ ਕਰਵਾਉਣ ਦੀ ਕਰ ਰਹੇ ਹਾਂ ਕੋਸ਼ਿਸ਼ : ਸਰਪੰਚ

ਸਰਪੰਚ ਸੁਖਪ੍ਰਰੀਤ ਕੌਰ ਪਤਨੀ ਗੁਰਜੀਤ ਸਿੰਘ ਪਿੰਡ ਰਾਮਦਿੱਤੇਵਾਲਾ ਨੇ ਕਿਹਾ ਕਿ ਸੜਕ ਦੀ ਹਾਲਤ ਖਸਤਾ ਹੈ ਅਤੇ ਇਸ ਨੂੰ ਠੀਕ ਕਰਵਾਉਣ ਲਈ ਕੋਸ਼ਿਸ਼ ਕਰ ਰਹੇ ਹਾਂ। ਇਸ ਸੜਕ ਰਾਹੀਂ ਖੋਖਰ ਖੁਰਦ ਨੂੰ ਪਾਵਰ ਅਨਰਜ਼ੀ ਪਲਾਂਟ ਲਈ ਪਰਾਲੀ ਦੀਆਂ ਗੱਠਾਂ ਵਾਲੀਆਂ ਟ੍ਰੈਕਟਰ ਟ੍ਰਾਲੀਆਂ ਵੀ ਇਸੇ ਰਸਤੇ ਰਾਹੀਂ ਜਾਂਦੀਆਂ ਹਨ ਜਿਨ੍ਹਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।