Ad-Time-For-Vacation.png

”ਕੌਮੀ ਤ੍ਰਾਸਦੀ” ਕੌਮੀ ਕਦੋਂ ਬਣੂੰਗੀ…?

ਜਸਪਾਲ ਸਿੰਘ ਹੇਰਾਂ

ਇਸ ਧਰਤੀ ਤੇ ਜ਼ੋਰ-ਜਬਰ ਦੇ ਖ਼ਾਤਮੇ, ਮਜ਼ਲੂਮਾਂ ਦੀ ਰਾਖ਼ੀ ਅਤੇ ਸੱਚ ਦੀ ਪਹਿਰੇਦਾਰੀ ਲਈ ਜਨਮੇ ਸਿੱਖ ਧਰਮ ਨੂੰ ਆਪਣੀ ਇਸ ਜੰਗ ਲਈ ਅਕਿਹ, ਅਸਹਿ ਤਸੀਹੇ ਝੱਲਣੇ ਪਏ ਹਨ, ਅਨੋਖੀਆਂ, ਅਨੂਠੀਆਂ ਕੁਰਬਾਨੀਆਂ ਦੇਣੀਆਂ ਪਈਆਂ। ਕੌਮ ਦੇ ਸਿਦਕ ਦੀ ਸੈਂਕੜੇ ਜ਼ਾਲਮਾਂ ਨੇ ਪਰਖ ਕੀਤੀ। ਪ੍ਰੰਤੂ ਦਸਮੇਸ਼ ਪਿਤਾ ਦਾ ਇਹ ਨਿਆਰਾ-ਨਿਰਾਲਾ ਪੰਥ ਹਰ ਵਾਰੀ ਪੂਰੇ ਵਟਾ ਪੂਰੇ ਨੰਬਰ ਲੈ ਕੇ ਪਾਸ ਹੋਇਆ। ਇਸਦੀ, ਦ੍ਰਿੜਤਾ, ਬਹਾਦਰੀ, ਕੁਰਬਾਨੀ ਦੇ ਜਜ਼ਬੇ ਦੀ ਗੂੰਜ ਚਹੁੰ ਕੁੰਟੀ ਪੈਂਦੀ ਰਹੀ। ਕੌਮ ਦੀ ਸੱਚ ਤੇ ਪਹਿਰੇਦਾਰੀ ਨੂੰ ਅਤੇ ”ਸਿਖ਼ਰ ਦੀ ਆਡੋਲਤਾ” ਨੇ ਦੁਨੀਆ ਨੂੰ ਮੂੰਹ ‘ਚ ਉਂਗਲੀਆਂ ਲੈਣ ਲਈ ਮਜ਼ਬੂਰ ਕੀਤਾ। ਇਹੋ ਕਾਰਣ ਹੈ ਕਿ ਦੁਨੀਆਂ ਦੀ ਹਰ ਜ਼ਾਲਮ ਤੇ ਝੂਠੀ ਤਾਕਤ ਨੇ ਸਿੱਖੀ ਦੀ ਹੋਂਦ ਨੂੰ ਖ਼ਤਮ ਕਰਨ ਲਈ ਹਰ ਹੀਲਾ ਵਸੀਲਾ ਅਪਨਾਇਆ। 1984 ‘ਚ ਸਿੱਖ ਪੰਥ ਤੇ ਦੋ ਭਿਆਨਕ ਹਮਲੇ ਸਮੇਂ ਦੀ ਜਾਬਰ ਹਕੂਮਤ ਅਤੇ ਫਿਰਕੂ ਹਿੰਦੂਵਾਦੀ ਤਾਕਤਾਂ ਨੇ ਕੀਤੇ। ਜੂਨ 1984 ‘ਚ ਸਿੱਖਾਂ ਦੇ ਭਗਤੀ ਤੇ ਸ਼ਕਤੀ ਦੇ ਸਰਵਉਚ ਪਵਿੱਤਰ ਅਸਥਾਨ ਤੇ ਤੋਪਾਂ, ਟੈਂਕਾਂ ਨਾਲ ‘ਫੌਜੀ ਹਮਲਾ ਕੀਤਾ। ਇਸ ਹਮਲੇ ਦੇ ਰੋਹ ਤੇ ਰੋਸ ਵਜੋਂ ਸਿੱਖ ਸੂਰਬੀਰਾਂ ਵੱਲੋਂ ਆਪਣੇ ਵਿਰਸੇ ਦੇ ਵਾਰਿਸ ਬਣਦਿਆਂ, ਇਸ ਸਾਕੇ ਲਈ ਜੁੰਮੇਵਾਰ ਹਾਕਮ ਨੂੰ ਸੋਧਣ ‘ਤੇ ਫਿਰਕੂ ਜਾਨੂੰਨੀਆਂ ਵੱਲੋਂ ਸਿੱਖਾਂ ਦਾ ਦੇਸ਼ ਭਰ ‘ਚ ਭਿਆਨਕ ਕਤਲੇਆਮ ਕੀਤਾ ਗਿਆ।
ਸ਼ਰੇਆਮ ਭਿਆਨਕ ਕਤਲੇਆਮ ਜਿਸਨੂੰ ਨਵੰਬਰ 1984 ਦਾ ਸਿੱਖ ਕਤਲੇਆਮ ਆਖਿਆ ਜਾਂਦਾ ਹੈ। ਕਿਸੇ ਅਜ਼ਾਦ ਦੇਸ਼ ‘ਚ ਉਸ ਦੇਸ਼ ਦੀ ਘੱਟਗਿਣਤੀ ਨਾਲ ਅਜਿਹਾ ਜ਼ਾਲਮ ਵਤੀਰਾ ਸ਼ਾਇਦ ਕਿਧਰੇ ਨਹੀਂ ਵਾਪਰਿਆ। ਕੱਟੜ ਦੁਸ਼ਮਣਾਂ ਵਾਗੂੰ ਸਿੱਖਾਂ ਤੇ ਜ਼ੋਰ-ਜਬਰ, ਜ਼ੁਲਮ ਤਸ਼ੱਦਦ ਦੀ ਹਨੇਰੀ ਝੁੱਲੀ। ਅਜਿਹਾ ਜ਼ੁਲਮ ਵਾਪਰਿਆ ਜਿਹੜਾ ਸ਼ਬਦਾਂ ਰਾਂਹੀ ਬਿਆਨਿਆਂ ਜਾਣਾ ਅਸੰਭਵ ਹੈ। ਇਸ ਭਿਆਨਕ ਸਿੱਖ ਕਤਲੇਆਮ ਦੀ ਕੌਮ ਨਵੰਬਰ ਦੇ ਪਹਿਲੇ ਹਫ਼ਤੇ ਯਾਦ ਮਨਾਉਂਦੀ ਹੈ। ਪ੍ਰੰਤੂ ਅਫ਼ਸੋਸ ਇਹ ਹੈ ਕਿ ਅਸੀਂ ਇਸ ”ਕੌਮੀ ਤ੍ਰਾਸਦੀ” ਨੂੰ 33 ਵਰਿਆਂ ‘ਚ ”ਕੌਮੀ ਤ੍ਰਾਸਦੀ” ਦੇ ਰੂਪ ‘ਚ ਨਹੀਂ ਮਨਾ ਸਕੇ। ਹਰ ਸਿੱਖ ਦੇ ਮਨ ‘ਚ 1984 ਦੇ ਸਿੱਖ ਕਤਲੇਆਮ ਦੀ ਯਾਦ ਨਾਲ ਰੋਸ ਵੀ ਪੈਦਾ ਹੁੰਦਾ ਹੈ ਅਤੇ ਰੋਹ ਵੀ ਉਠਿਆ ਹੈ। ਉਹ ਆਪਣੇ ਇਸ ਰੋਸ ਤੇ ਰੋਹ ਨੂੰ ਪ੍ਰਗਟਾਉਣ ਵੀ ਚਾਹੁੰਦਾ ਹੈ। ਪ੍ਰੰਤੂ ਸਿੱਖ ਆਗੂਆਂ ਵੱਲੋਂ ਕੋਈ ਬੱਝਵਾ ਪ੍ਰੋਗਰਾਮ ਨਾਂਹ ਦਿੱਤੇ ਜਾਣ ਕਾਰਣ, ਹਰ ਕੋਈ ਆਪੋ-ਆਪਣੀ ਰਾਜਸੀ ਹੱਟੀ ਤੇ ਸਿੱਖ ਜਖ਼ਮੀ ਭਾਵਨਾਵਾਂ ਦਾ ਸੌਦਾ ਵੇਚਣ ਦਾ ਯਤਨ ਕਰਕੇ, ਲਾਹਾ ਖੱਟਣ ‘ਚ ਰੁੱਝ ਜਾਂਦਾ ਹੈ। ਜਿਵੇਂ ਅਸੀਂ ਵਾਰ-ਵਾਰ ਲਿਖਿਆ ਹੈ ਕਿ ਸਿੱਖ ਆਪਣਾ ਸੰਵਿਧਾਨ, ਜਿਹੜਾ ਗੁਰੂ ਗ੍ਰੰਥ ਸਾਹਿਬ ‘ਚ ਦਰਜ ਹੈ, ਉਸਨੂੰ ਮੰਨਣੋ ਹੱਟ ਗਏ ਹਨ। ਆਪਣੇ ਨਿਸ਼ਾਨ ਨੂੰ ਅਪਨਾਉਣ ਤੋਂ ਅਸਮਰੱਥ ਹੋ ਗਏ ਹਨ। ਆਪਣਾ ਕੌਮੀ ਘਰ ਗੁਆ ਕੇ, ਉਸਨੂੰ ਭੁੱਲ ਵਿਸਰ ਜਾਣਾ ਚਾਹੁੰਦੇ ਸਨ। ਆਪਣਾ ਕੋਈ ਕੌਮੀ ਤਿਉਹਾਰ, ਕੌਮੀ ਕੈਲੰਡਰ ਮਿਥਿਆ ਨਹੀਂ ਜਾ ਸਕਿਆ। ਆਪਣੀ ਮਾਂ-ਬੋਲੀ ਨੂੰ ਤਿਆਗਣ ਲੱਗ ਪਏ ਹਨ, ਫ਼ਿਰ ਕੌਮ ਵਜੋਂ ਸਾਡਾ ਵਜ਼ੂਦ ਹੀ ਕੀ ਰਹਿ ਗਿਆ ਹੈ?

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਛੋਟਾ-ਵੱਡਾ ਘੱਲੂਘਾਰਾ, ਸਾਕਾ ਦਰਬਾਰ ਸਾਹਿਬ ਜੂਨ 1984, ਸਿੱਖ ਕਤਲੇਆਮ ਨਵੰਬਰ 84, ਸਾਡੇ ਇਤਿਹਾਸ ਦੇ ਉਹ ਪੁਰਾਤਨ ਤੇ ਵਰਤਮਾਨ ਕੌਮੀ ਤ੍ਰਾਸਦੀ ਦੇ ਪੰਨੇ ਹਨ, ਜਿਨਾਂ ਨੂੰ ਸਾਨੂੰ ਇਕ ਵਿਲੱਖਣ ਅੰਦਾਜ਼ ‘ਚ ਮਨਾ ਕੇ, ਸਮੁੱਚੀ ਦੁਨੀਆ ਨੂੰ ਇਨਾਂ ਦਿਨਾਂ ਦਾ ਸੁਨੇਹਾ ਪਹੁੰਚਾਉਣਾ ਚਾਹੀਦਾ ਹੈ। ਪ੍ਰੰਤੂ ਅਫ਼ਸੋਸ ਤੇ ਦੁੱਖ ਇਹੋ ਹੈ ਕਿ ਕੌਮ ਆਪਣੀਆਂ ਕੌਮੀ ਤ੍ਰਾਸਦੀਆਂ ਨੂੰ ਵੀ ਸਾਂਝੇ ਤੇ ਇਕੋ ਰੂਪ ‘ਚ ਮਨਾਉਣ ਦਾ ਕਦੇ ਯਤਨ ਹੀ ਨਹੀਂ ਕਰਦੀ। 20ਵੀਂ ਸਦੀ ‘ਚ ਸਿੱਖ ਕੌਮ ਨਾਲ ਹੋਇਆ ਸਭ ਤੋਂ ਵੱਡਾ ਜ਼ੁਲਮ ਸਾਕਾ ਦਰਬਾਰ ਸਾਹਿਬ ਤੇ ਸਿੱਖ ਕਤਲੇਆਮ ਹੈ। ਕੌਮ ਨਾਲ ਉਸ ਤੋਂ ਵੀ ਵੱਡਾ ਧੱਕਾ, ਨਵੰਬਰ 84 ਦੇ ਸਿੱਖ ਕਤਲੇਆਮ ਦੇ 33 ਵਰੇ ਲੰਘ ਜਾਣ ਤੇ ਵੀ ਇਨਸਾਫ਼ ਨਾਂਹ ਮਿਲਣਾ ਹੈ। ਹੱਕ ਮੰਗਿਆਂ ਨਹੀਂ ਮਿਲਦੇ, ਇਹ ਖੋਹਣੇ ਪੈਂਦੇ ਹਨ। ਇਨਸਾਫ਼ ਲੈਣਾ ਸਾਡਾ ਹੱਕ ਹੈ। ਦੇਸ਼ ਦੀ ਬਹੁਗਿਣਤੀ ਬੇਈਮਾਨ, ਹੰਕਾਰੀ ਤੇ ਜ਼ਾਲਮ ਹੈ। ਉਹ ਸਿੱਖਾਂ ਨੂੰ ਇਨਸਾਫ਼ ਦੇਣ ਲਈ ਤਿਆਰ ਨਹੀਂ। ਜੇ ਕਾਂਗਰਸ ਇਨਾਂ ਦੋਵੇਂ ਕੌਮੀ ਤ੍ਰਾਸਦੀਆਂ ਲਈ ਜੁੰਮੇਵਾਰ ਹੈ, ਤਾਂ ਭਗਵਾਂ ਬ੍ਰਿਗੇਡ ਵੀ ਘੱਟ ਦੋਸ਼ੀ ਨਹੀਂ। ਇਸਦੇ ਉਸ ਸਮੇਂ ਦੇ ਵੱਡੇ ਆਗੂਆਂ ਅਟੱਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਦਾ ਇਨਾਂ ਤ੍ਰਾਸਦੀਆਂ ਦੇ ਮਾਮਲੇ ‘ਚ ਜੋ ਰੋਲ ਰਿਹਾ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਕੌਮੀ ਤ੍ਰਾਸਦੀਆਂ, ਰਾਜਸੀ ਰੋਟੀਆਂ ਸੇਕਣ, ਸੱਤਾ ਪ੍ਰਾਪਤੀ ਦੀ ਪੌੜੀ ਬਣਾਉਣ ਜਾਂ ਹੋਰ ਕਿਸੇ ਲਾਹੇ-ਲਾਲਸਾ ਲਈ ਨਹੀਂ ਹੁੰਦੀਆਂ।

ਇਹ ਤ੍ਰਾਸਦੀਆਂ ਭਵਿੱਖ ਲਈ ਸਬਕ ਬਣਦੀਆਂ ਹਨ ਤੇ ਜ਼ਾਲਮ ਤਾਕਤਾਂ ਨਾਲ ਟੱਕਰ ਲੈਣ ਲਈ ਸ਼ਕਤੀ ਦਿੰਦੀਆਂ ਹਨ। ਕਿੰਨਾ ਚੰਗਾ ਹੁੰਦਾ ਜੇ ਸਿੱਖ ਕਤਲੇਆਮ ਦੇ ਵਿਰੋਧ ਲਈ ਕਈ ਇਕ ਬੱਝਵਾ ਪ੍ਰੋਗਰਾਮ ਸਾਰੀਆਂ ਪੰਥਕ ਧਿਰਾਂ ਸਾਂਝੇ ਰੂਪ ‘ਚ ਦਿੰਦੀਆਂ ਅਤੇ ਉਸਨੂੰ ਅਪਾਰ ਸਫ਼ਲਤਾ ਨਾਲ ਸਿਰੇ ਚਾੜਿਆ ਜਾਂਦਾ। ਜਿਸ ਨਾਲ ਸਮੇਂ ਦੇ ਹਾਕਮਾਂ ਨੂੰ ਜਿਥੇ ਸਿੱਖ ਤਾਕਤ ਦਾ ਅਹਿਸਾਸ ਹੁੰਦਾ, ਉਥੇ ਭੜਕੀਆਂ ਸਿੱਖ ਭਾਵਨਾਵਾਂ ਤੋਂ ਖੌਫ਼ ਵੀ ਆਉਂਦਾ। ਉਨਾਂ ਦੀ ਮਜ਼ਬੂਰੀ ਬਣਦੀ, ਜਿਸ ਸਦਕਾ ਉਹ ਸਿੱਖਾਂ ਨੂੰ ਇਨਸਾਫ਼ ਦੇਣ ਦੇ ਰਾਹ ਤੁਰਨ ਲਈ ਮਜ਼ਬੂਰ ਹੁੰਦੇ। ਸਿੱਖ ਕਤਲੇਆਮ 1984 ਕੌਮੀ ਤ੍ਰਾਸਦੀ ਹੈ। ਇਸ ਦਾ ਰੋਸ ਪ੍ਰਗਟਾਉਣ ਲਈ ਜਿਸ ਕਿਸੇ ਨੇ ਵੀ ਕੁਝ ਕੀਤਾ ਉਹ ਪ੍ਰਸੰਸਾ ਯੋਗ ਹੈ। ਪ੍ਰੰਤੂ ਲੋੜ ਹੈ ਕਿ ਇਸ ਮੁੱਦੇ ਤੇ ਸਮੁੱਚੀ ਕੌਮ ਬੱਝਵੇ ਰੂਪ ‘ਚ ਇਕਜੁੱਟ ਹੋ ਕੇ ਕੋਈ ਠੋਸ ਪ੍ਰ੍ਰੋਗਰਾਮ ਦੇਵੇ। ਫਿਰ ਇਨਸਾਫ਼ ਪ੍ਰਾਪਤੀ ਬਹੁਤੀ ਦੂਰ ਨਹੀਂ ਰਹੇਗੀ। ਖਿੱਡਵੀਂ ਤਾਕਤ ਨਾਲ ਸ਼ਕਤੀਸ਼ਾਲੀ ਵੈਰੀ ਨੂੰ ਝੁਕਾਇਆ ਨਹੀਂ ਜਾ ਸਕਦਾ। ਇਸ ਹਕੀਕਤ ਨੂੰ ਸਮਝ ਕੇ, ਕੌਮੀ ਮਾਮਲਿਆਂ ਤੇ ਇਕਜੁੱਟ ਹੋਣ ਦੇ ਉਪਰਾਲੇ ਜ਼ਰੂਰੀ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.