Ad-Time-For-Vacation.png

ਕੈਨੇਡੀਅਨ ਪੰਜਾਬੀ ਕੁੜੀਆਂ ਨੇ ਅਫਰੀਕਾ ‘ਚ ਮੁਆਫੀ ਮੰਗੀ:ਕਰਦੀਆਂ ਸਨ ਗੰਦਾਂ ਕੰਮ

ਟੋਰਾਂਟੋ, (ਸਤਪਾਲ ਸਿੰਘ ਜੌਹਲ)-ਕੈਨੇਡਾ ਤੋਂ ਨਾਏਜੀਰੀਆ (ਅਫਰੀਕਾ) ਵਿਚ ਜਾ ਕੇ ਵੇਸਵਾਪੁਣੇ ਨਾਲ ਸਾਈਬਰਬੁਲਿੰਗ ਅਤੇ ਬਲੈਕਮੇਲਿੰਗ ਰਾਹੀਂ ਧਨਾਢਾਂ ਤੋਂ ਜਬਰੀ ਪੈਸੇ ਵਸੂਲਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀਆਂ ਤਰਨਜੋਤ (ਜੋਤੀ) ਅਤੇ ਕਿਰਨ ਮਠਾੜੂ ਨਾਮਕ ਭਾਰਤੀ ਮੂਲ ਦੀਆਂ ਕੈਨੇਡੀਅਨ ਕੁੜੀਆਂ (ਸਕੀਆਂ ਭੈਣਾਂ) ਨੇ ਆਪਣੇ ਕੀਤੇ ‘ਤੇ ਪਛਤਾਵਾ ਕੀਤਾ ਹੈ ਅਤੇ ਜਨਤਕ ਤੌਰ ‘ਤੇ ਮੁਆਫੀ ਮੰਗ ਲਈ ਹੈ। ਉਨ੍ਹ•ਾਂ ਦਾ ਕਹਿਣਾ ਹੈ ਕਿ ਉਨਾਂ ਨੇ ਆਪਣੀ ਵੈਬਸਾਈਟ ਬਣਾਈ ਸੀ ਅਤੇ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੀਆਂ ਸਨ। ਜੋਤੀ ਅਤੇ ਕਿਰਨ ਨੂੰ ਬੀਤੀ 23 ਦਸੰਬਰ ਨੂੰ ਨਾਏਜੀਰੀਆ ਦੀ ਰਾਜਧਾਨੀ ਲਾਗੋਸ ਵਿਖੇ ਯਾਬਾ ਇਲਾਕੇ ‘ਚ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ ਸੀ ਅਤੇ 27 ਦਸੰਬਰ ਨੂੰ ਜ਼ਮਾਨਤ ‘ਤੇ ਛੱਡੀਆਂ ਗਈਆਂ ਸਨ। ਉਨ•੍ਹਾਂ ਦੀ ਅਗਲੀ ਪੇਸ਼ੀ 26 ਜਨਵਰੀ 2017 ਨੂੰ ਹੈ ḩ ਦੋਸ਼ਾਂ ਅਨੁਸਾਰ ਉਹ ਜਾਣ-ਬੁੱਝ ਕੇ ਅਮੀਰ ਵਿਅਕਤੀਆਂ ਨੂੰ ਆਪਣੇ ਚੁੰਗਲ ਵਿੱਚ ਫਸਾ ਕੇ ਬਲੈਕਮੇਲ ਕਰਦੀਆਂ ਸਨ ਅਤੇ 274 ਵਿਅਕਤੀਆਂ ਨੂੰ ਆਪਣੇ ਜਾਲ ‘ਚ ਫਸਾਉਣ ਦੇ ਦੋਸ਼ ਕਬੂਲ ਕਰ ਚੁੱਕੀਆਂ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.