ਓਟਵਾ,: ਲਿਬਰਲ ਸਰਕਾਰ ਇਹ ਸਪਸ਼ਟ ਕਰਨਾ ਚਾਹੁੰਦੀ ਹੈ ਕਿ ਕੈਨੇਡਾ ਵਿੱਚ ਦਾਖਲ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਇਸ ਨਾਲ ਦੇਸ਼ ਵਿੱਚ ਹਮੇਸ਼ਾਂ ਲਈ ਰਹਿਣ ਦੀ ਮੁਫਤ ਟਿਕਟ ਮਿਲ ਗਈ ਹੋਵੇ। ਇਹ ਖੁਲਾਸਾ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੇ ਉਨ੍ਹਾਂ ਐਮਪੀਜ਼ ਸਾਹਮਣੇ ਕੀਤਾ ਜਿਹੜੇ ਅਮਰੀਕਾ ਤੋਂ ਧੜਾਧੜ ਕੈਨੇਡਾ ਆ ਰਹੇ ਪਨਾਹ ਹਾਸਲ ਕਰਨ ਦੇ ਚਾਹਵਾਨਾਂ ਦੀ ਮੌਜੂਦਾ ਸਥਿਤੀ ਦਾ ਅਧਿਐਨ ਕਰ ਰਹੇ ਹਨ। ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਦੀ ਇਮੀਗ੍ਰੇਸ਼ਨ ਕਮੇਟੀ ਦੀ ਮੀਟਿੰਗ ਵਿੱਚ ਗੁਡੇਲ ਨੇ ਆਖਿਆ ਕਿ ਭਾਵੇਂ ਕੋਈ ਇਨਸਾਨ ਕਿਸੇ ਵੀ ਤਰ੍ਹਾਂ ਕੈਨੇਡਾ ਪਹੁੰਚਿਆ ਹੋਵੇ ਉਸ ਸ਼ਖਸ ਨੂੰ ਇਹ ਪਤਾ ਲਾਉਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ ਕਿ ਕੀ ਉਸ ਨੂੰ ਸੱਚਮੁੱਚ ਪ੍ਰੋਟੈਕਸ਼ਨ ਦੀ ਲੋੜ ਹੈ ਵੀ ਜਾਂ ਨਹੀਂ। ਜਿਸ ਸਮੇਂ ਤੋਂ ਪਨਾਹ ਹਾਸਲ ਕਰਨ ਦੇ ਚਾਹਵਾਨਾਂ ਨੇ ਅਮਰੀਕਾ ਤੋਂ ਕੈਨੇਡਾ ਦਾਖਲ ਹੋਣਾ ਸ਼ੁਰੂ ਕਰ ਦਿੱਤਾ ਉਦੋਂ ਤੋਂ ਹੀ ਫੈਡਰਲ ਸਰਕਾਰ ਨੇ ਇਹ ਯਕੀਨੀ ਬਣਾਇਆ ਕਿ ਕਾਨੂੰਨ ਦੀ ਪਾਲਣਾ ਹੋਵੇ ਤੇ ਕੌਮਾਂਤਰੀ ਜ਼ਿੰਮੇਵਾਰੀਆਂ ਪੂਰੀਆਂ ਹੋਣ। ਕਮੇਟੀ ਵੱਲੋਂ ਜਲਦ ਹੀ ਐਮਰਜੰਸੀ ਮੀਟਿੰਗ ਕਰਵਾਈ ਜਾ ਰਹੀ ਹੈ ਤਾਂ ਕਿ ਪਨਾਹ ਹਾਸਲ ਕਰਨ ਦੇ ਚਾਹਵਾਨਾਂ ਦੇ ਮੁੱਦੇ ਦਾ ਅਧਿਐਨ ਕੀਤਾ ਜਾ ਸਕੇ। ਅਮਰੀਕਾ ਨਾਲ ਕੈਨੇਡਾ ਦੇ ਸੇਫ ਥਰਡ ਕੰਟਰੀ ਸਮਝੌਤੇ ਤਹਿਤ ਪਨਾਹ ਹਾਸਲ ਕਰਨ ਦੇ ਚਾਹਵਾਨਾਂ ਨੂੰ ਸੱਭ ਤੋਂ ਪਹਿਲਾਂ ਉਸ ਦੇਸ਼ ਵਿੱਚ ਆਪਣਾ ਦਾਅਵਾ ਕਰਨਾ ਹੋਵੇਗਾ ਜਿਸ ਪਹਿਲੇ ਸੁਰੱਖਿਅਤ ਦੇਸ਼ ਵਿੱਚ ਉਹ ਪਹੁੰਚੇ। ਇਸ ਤੋਂ ਭਾਵ ਇਹ ਹੈ ਕਿ ਜਿਹੜੇ ਆਫੀਸ਼ੀਅਲ ਪੁਆਇੰਟਸ ਤੋਂ ਸਰਹੱਦ ਟੱਪ ਕੇ ਕੈਨੇਡਾ ਆਏ ਹਨ ਉਨ੍ਹਾਂ ਨੂੰ ਇਹ ਦਾਅਵਾ ਪੇਸ਼ ਕਰਨ ਲਈ ਅਮਰੀਕਾ ਜਾਣਾ ਹੋਵੇਗਾ। ਇਸ ਸਮਝੌਤੇ ਵਿੱਚ ਅਨਿਯਮਿਤ ਜਾਂ ਗੈਰਕਾਨੂੰਨੀ ਪਨਾਹ ਹਾਸਲ ਕਰਨ ਦੇ ਚਾਹਵਾਨ ਸ਼ਾਮਲ ਨਹੀਂ ਹਨ, ਜਿਹੜੇ ਅਣਅਧਿਕਾਰਕ ਪੁਆਇੰਟਸ ਜਿਵੇਂ ਕਿ ਕਿਊਬਿਕ ਆਦਿ ਤੋਂ ਕੈਨੇਡਾ ਦਾਖਲ ਹੋਏ ਹਨ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


