ਟੋਰਾਂਟੋ, 13 ਜੂਨ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਭਾਰਤ ਸਰਕਾਰ ਦੀ ਪਾਸਪੋਰਟ ਸੇਵਾ ਯੋਜਨਾ ਦੀ ਸ਼ੁਰੂਆਤ ਬੁੱਧਵਾਰ ਨੂੰ ਕੀਤੀ ਗਈ। ਕੌਂਸਲ ਜਨਰਲ ਸ੍ਰੀ ਦਿਨੇਸ਼ ਭਾਟੀਆ ਨੇ ਕੌਂਸਲੇਟ ਵਿਚ ਕਰਵਾਏ ਸਮਾਗਮ ਦੌਰਾਨ ਨਵੀਂ ਯੋਜਨਾ ਤਹਿਤ ਤਿਆਰ ਪਾਸਪੋਰਟ ਬਿਨੈਕਾਰਾਂ ਨੂੰ ਤਕਸੀਮ ਕੀਤੇ। ਹਮਦਰਦ ਟੀਵੀ ਵੱਲੋਂ ਸਮਾਗਮ ਦੀ ਉਚੇਚੇ ਤੌਰ ‘ਤੇ ਕਵਰੇਜ ਕੀਤੀ ਗਈ ਜਿਸ ਦੌਰਾਨ ਸਾਡੀ ਸਹਿਯੋਗੀ ਤਰਨਜੀਤ ਕੌਰ ਘੁੰਮਣ ਨੇ ਨਵੀਂ ਯੋਜਨਾ ਬਾਰੇ ਜਾਣਕਾਰੀ ਹਾਸਲ ਕੀਤੀ। ਨਵੀਂ ਪ੍ਰਣਾਲੀ ਰਾਹੀਂ ਬਿਹਤਰੀਨ ਅਤੇ ਤੇਜ਼ ਪਾਸਪੋਰਟ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣਗੀਆਂ ਜਦਕਿ ਬਿਨੈਕਾਰਾਂ ਨਾਲ ਸਬੰਧਤ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਮਿਲੇਗੀ। ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੌਂਸਲੇਟ ਦੇ ਅਧਿਕਾਰ ਖੇਤਰ ਵਿਚ ਰਹਿਣ ਵਾਲੇ ਭਾਰਤੀ ਨਵੇਂ ਪੋਰਟਲ ਹਟਟਪ://ੲਮਬੳਸਸੇ.ਪੳਸਸਪੋਰਟਿਨਦਿੳ.ਗੋਵ.ਿਨ ਦੀ ਵਰਤੋਂ ਕਰ ਕੇ ਨਵਾਂ ਪਾਸਪੋਰਟ ਬਣਾਉਣ, ਪਾਸਪੋਰਟ ਨਵਿਆਉਣ, ਪਾਸਪੋਰਟ ਮੁੜ ਜਾਰੀ ਕਰਵਾਉਣ, ਪੁਲਿਸ ਕਲੀਅਰੈਂਸ ਸਰਟੀਫ਼ਿਕੇਟ ਹਾਸਲ ਅਤੇ ਸਰੰਡਰ ਸਰਟੀਫ਼ਿਕੇਟ ਦੀਆਂ ਸੇਵਾਵਾਂ ਲੈ ਸਕਦੇ ਹਨ। ਦੱਸ ਦੇਈਏ ਕਿ ਪਾਸਪੋਰਟ ਸੇਵਾ ਪ੍ਰੋਗਰਾਮ ਦੀ ਸ਼ੁਰੂਆਤ ਵਿਦੇਸ਼ ਮੰਤਰਾਲੇ ਵੱਲੋਂ ਟਾਟਾ ਕੰਸਲਟੈਂਸੀ ਸੇਵਾਵਾਂ ਨਾਲ ਭਾਈਵਾਲੀ ਤਹਿਤ ਕੀਤੀ ਗਈ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


