ਕੈਨੇਡਾ ਚ ਪੰਜਾਬੀ ਰੇਡੀਓ ਸੰਪਾਦਕ ਜੋਗਿੰਦਰ ਬਾਸੀ ਦੇ ਘਰ ਤੇ ਹਮਲਾ ਗੈਰਾਜ ਦੀ ਭੰਨਤੋੜ ਕੈਨੇਡਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਪ੍ਰਸਿੱਧ ਪੱਤਰਕਾਰ ਜੋਗਿੰਦਰ ਬਾਸੀ ਦੇ ਘਰ ਤੇ ਸੋਮਵਾਰ ਨੂੰ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਇਹ ਹਮਲਾ ਭਾਰਤੀ ਸਮੇਂ ਮੁਤਾਬਕ 20 ਜਨਵਰੀ ਨੂੰ ਹੋਇਆ। ਜੋਗਿੰਦਰ ਬਾਸੀ ਨੇ ਖੁਦ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਅਤੇ ਉਹਦਾ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਜੋਗਿੰਦਰ ਬਾਸੀ ਨੇ ਦੱਸਿਆ ਕਿ ਇਹ ਹਮਲਾ ਖਾਲਿਸਤਾਨੀ ਵੱਲੋਂ ਕੀਤਾ ਗਿਆ ਹੈ ਅਤੇ ਉਹਨੇ ਇਸ ਸਬੰਧੀ ਟੋਰਾਂਟੋ ਪੁਲਿਸ ਕੋਲ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਜੋਗਿੰਦਰ ਬਾਸੀ ਨੂੰ ਪਹਿਲਾਂ ਵੀ ਖਾਲਿਸਤਾਨੀਆਂ ਵੱਲੋਂ ਧਮਕੀਆਂ ਮਿਲ ਚੁੱਕੀਆਂ ਹਨ। ਬਾਸੀ ਕੈਨੇਡਾ ਵਿੱਚ ਇੱਕ ਪ੍ਰਸਿੱਧ ਪੰਜਾਬੀ ਰੇਡੀਓ ਸ਼ੋਅ ਚਲਾਉਂਦੇ ਹਨ, ਜੋ ਕਿ ਪੰਜਾਬ ਅਤੇ ਕੈਨੇਡਾ ਵਿੱਚ ਕਾਫ਼ੀ ਲੋਕਪ੍ਰਿਯ ਹੈ। ਹਾਲ ਹੀ ਵਿੱਚ, ਉਸ ਨੇ ਖਾਲਿਸਤਾਨੀਆਂ ਵੱਲੋਂ ਭਾਰਤੀ ਝੰਡੇ (ਤਿਰੰਗੇ) ਦੇ ਅਪਮਾਨ ਨੂੰ ਲੈ ਕੇ ਵੀਡੀਓ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਇਹ ਧਮਕੀਆਂ ਮਿਲਣ ਲੱਗੀਆਂ। ਜੋਗਿੰਦਰ ਬਾਸੀ ਨੇ ਰੇਡੀਓ ਸ਼ੋਅ ਦੌਰਾਨ ਕਿਹਾ ਕਿ ਭਾਰਤ ਤੋਂ ਆ ਕੇ ਕੈਨੇਡਾ ਵੱਸਣ ਵਾਲਿਆਂ ਲਈ ਭਾਰਤ ਉਨ੍ਹਾਂ ਦੀ ਮਾਂ ਭੂਮੀ ਹੈ ਅਤੇ ਤਿਰੰਗੇ ਦਾ ਅਪਮਾਨ ਕਰਨਾ ਆਪਣੀ ਮਾਤ ਭੂਮੀ ਦਾ ਅਪਮਾਨ ਕਰਨ ਦੇ ਬਰਾਬਰ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਲੋਕ ਤਿਰੰਗੇ ਦੀ ਬੇਅਦਬੀ ਕਰ ਰਹੇ ਹਨ, ਉਹ ਆਪਣੀ ਮਾਂ ਦੇ ਕੱਪੜੇ ਪਾੜ ਰਹੇ ਹਨ। ਦੱਸ ਦੇਈਏ ਕਿ ਜੋਗਿੰਦਰ ਬਾਸੀ ਨੂੰ ਪਹਿਲਾਂ ਵੀ ਖਾਲਿਸਤਾਨੀਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਭਾਰਤ ਵਿੱਚ ਉਸ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦਿੱਤੀ ਜਾਂਦੀ ਹੈ। ਉਸ ਦੇ ਨਾਲ ਹਰ ਸਮੇਂ ਸੁਰੱਖਿਆ ਘੇਰਾ ਰਹਿੰਦਾ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


