Ad-Time-For-Vacation.png

ਕੈਨੇਡਾ ‘ਚ ਕੇਸਾਧਾਰੀ ਸਿੱਖ ਨੌਜਵਾਨ ਕੌਮ ਦਾ ਗੌਰਵ : ਭਾਈ ਝੱਬਰ

ਐਬਟਸਫੋਰਡ:-ਕੈਨੇਡਾ ਦੇ ਵੈਨਕੂਵਰ ਸੂਬੇ ਦੇ ਸ਼ਹਿਰ ਐਬਸਟਫੋਰਡ ਦੀਆਂ ਵਸਨੀਕ ਬਠਿੰਡਾ ਤੇ ਮਾਨਸਾ ਜਿਲ੍ਹਿਆਂ ਨਾਲ ਸਬੰਧਿਤ ਸਿੱਖ ਸੰਗਤਾਂ ਵੱਲੋਂ ਬੀਤੇ ਦਿਨ ਐਬਸਟਫੋਰਡ ਦੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵਿੱਚ ਤਿੰਨ ਰੋਜਾ ਧਾਰਮਿਕ ਸਮਾਗਮ ਕਰਵਾਏ ਗਏ ਜਿਸ ਵਿੱਚ ਕੈਨੇਡਾ ਦੌਰੇ ਤੇ ਗਏ ਹਲਕਾ ਜੋਗਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਝੱਬਰ ਨੇ ਵੀ ਸ਼ਮੂਲੀਅਤ ਕੀਤੀ।ਭਾਈ ਝੱਬਰ ਨੇ ਉਕਤ ਸਮਾਗਮ ਵਿੱਚ ਸ਼ਮੂਲੀਅਤ ਕਰਦਿਆਂ ਜਿੱਥੇ ਸਿੱਖ ਸੰਗਤਾਂ ਨੂੰ ਵਿਦੇਸ਼ ਦੀ ਧਰਤੀ ਤੇ ਰਹਿੰਦਿਆਂ ਕੈਨੇਡਾ ਦੀ ਆਰਥਿਕਤਾ ਨੂੰ ਉੱਚਾ ਚੁੱਕਣ ਅਤੇ ਸਿਆਸਤ ਵਿੱਚ ਸਿੱਖਾਂ ਅਤੇ ਪੰਜਾਬੀਆਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨਾਂ ਨੂੰ ਵਧਾਈ ਦਿੱਤੀ ਉੱਥੇ ਇਸ ਗੱਲ ਤੇ ਸਭ ਤੋਂ ਵੱਧ ਖੁਸ਼ੀ ਪ੍ਰਗਟ ਕੀਤੀ ਗਈ ਕਿ ਵਿਦੇਸ਼ ਦੀ ਤੜਕ ਭੜਕ ਤੋਂ ਦੂਰ ਸਿੱਖ ਸੰਗਤਾਂ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਬਾਣੀ ਤੇ ਬਾਣੇ ਦੇ ਧਾਰਣੀ ਬਣੀਆਂ ਹੋਈਆਂ ਹਨ।ਉਨਾਂ ਨੇ ਕਿਹਾ ਕਿ ਇੱਥੋਂ ਦੀ ਸਿੱਖ ਨੌਜਵਾਨੀ ਵੱਲੋਂ ਕੇਸਾਧਾਰੀ ਰਹਿ ਕੇ ਦਸਤਾਰ ਧਾਰਣ ਕਰਨਾ ਇੱਕ ਗੌਰਵਮਈ ਅਹਿਸਾਸ ਹੈ। ਭਾਈ ਝੱਬਰ ਨੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਦਾ ਵੀ ਇੱਥੇ ਉਲੇਖ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਜਗਰੂਪ ਸਿੰਘ ਬਰਾੜ, ਹਰਨੇਕ ਸਿੰਘ ਸਿੱਧੂ,ਮਹਾਂਬੀਰ ਸਿੰਘ ਤੁੰਗ,ਸਤਨਾਮ ਸਿੰਘ ਸੱਤੀ,ਗੁਰਜੀਤ ਸਿੰਘ ਮੌੜ, ਮਾਨ ਭੰਮੇ ਕਲਾਂ,ਸਾਧੂ ਸਿੰਘ ਜੰਗੀਆਣਾ,ਬਲਦੇਵ ਸਿੰਘ ਮੱਤੀ,ਹਰਪਾਲ ਸਿੰਘ,ਬਲਰਾਜ ਸਿੰਘ ਸਰਪੰਚ ਧਲੇਵਾਂ,ਡਾ.ਹਰਪਾਲ ਸਿੰਘ ਤਾਮਕੋਟ ਆਦਿ ਹਾਜਿਰ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.