ਸਰ੍ਹੀ ( ਰੂਪਿੰਦਰ ਖਹਿਰਾ ਰੂਪੀ ) ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਸਾਹਿਤਕ ਮਿਲਣੀ ਬਾਅਦ ਦੁਪਹਿਰ 12:30 ਵਜੇ ਸੀਨੀਅਰ ਸਿਟੀ ਜਨ ਸੇਂਟਰ ਵਿਖੇ ਹੋਈ । ਇਹ ਸਮਾਗਮ ਪੰਜਾਬ ਵਿੱਚ ਆਏ ਹੜ੍ਹਾਂ ਨਾਲ ਹੋਏ ਜਾਨੀ ਤੇ ਮਾਲੀ ਨੁਕਸਾਨ ਨੂੰ ਸਮਰਪਿਤ ਰਿਹਾ । ਇਸ ਮੌਕੇ ਪ੍ਰੋ : ਕਸ਼ਮੀਰਾ ਸਿੰਘ ਵੱਲੋਂ “ਪੰਜਾਬ ਦਾ ਇਤਿਹਾਸ” ਵਿਸ਼ੇ ਤੇ ਵਿਚਾਰ ਸਾਂਝੇ ਕੀਤੇ ਗਏ । ਸਟੇਜ ਦਾ ਸੰਚਾਲਨ ਸਕੱਤਰ ਪਲਵਿੰਦਰ ਸਿੰਘ ਰੰਧਾਵਾ , ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਨਿਭਾਈ ਗਈ । ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ, ਸਕੱਤਰ ਪਲਵਿੰਦਰ ਸਿੰਘ ਰੰਧਾਵਾ , ਐਡਵੋਕੇਟ ਹਾਕਮ ਸਿੰਘ ਭੁੱਲਰ ਅਤੇ ਲੇਖਕ ਹਰਚੰਦ ਸਿੰਘ ਬਾਗੜੀ ਸੁਸ਼ੋਭਿਤ ਹੋਏ ।
ਸ਼ੋਕ ਮਤੇ ਵਿੱਚ ਸਭਾ ਵੱਲੋਂ ਪ੍ਰਸਿੱਧ ਹਾਸ-ਰਸ ਕਲਾਕਾਰ ਜਸਵਿੰਦਰ ਭੱਲਾ ਅਤੇ ਸਥਾਨਕ ਸਾਹਿਤਕਾਰ ਮੁਹਿੰਦਰ ਸੋਮਲ ਨੂੰ ਸਭਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ
ਉਪਰੰਤ ਕਵੀ ਦਰਬਾਰ ਹੋਇਆ ਜਿਸ ਦੀ ਸੂਚੀ ਇਸ ਪ੍ਰਕਾਰ ਹੈ :- ਪਲਵਿੰਦਰ ਸਿੰਘ ਰੰਧਾਵਾ,ਪ੍ਰਿਤਪਾਲ ਗਿੱਲ, ਬਲਬੀਰ ਸਿੰਘ ਸੰਘਾ, ਹਰਚੰਦ ਸਿੰਘ ਗਿੱਲ, ਕਵਿੰਦਰ ਚਾਂਦ ,ਗੁਰਮੀਤ ਸਿੰਘ ਕਾਲਕਟ, ਵੀਤ ਬਾਦ ਸ਼ਾਹਪੁਰੀ ,ਗੁਰਪ੍ਰੀਤ ਸਿੰਘ ਕਾਲਸਾ ,ਚਮਕੌਰ ਸਿੰਘ ਸੇਖੋਂ, ਇੰਦਰਜੀਤ ਸਿੰਘ ਧਾਮੀ, ਹਰਚੰਦ ਸਿੰਘ ਬਾਗੜੀ, ਪ੍ਰੋ : ਦਵਿੰਦਰ ਕੌਰ, ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋ ਪੁਰੀ , ਐਡਵੋਕੇਟ ਹਾਕਮ ਸਿੰਘ ਭੁੱਲਰ , ਕੈ.ਸ.ਕੂਨਰ, ਅਜਮੇਰ ਸਿੰਘ ਢਿੱਲੋਂ, ਹੋਰਨਾ ਤੋਂ ਇਲਾਵਾ ਹਾਜ਼ਰ ਸਰੋਤਿਆਂ ਵਿੱਚ ਅਵਤਾਰ ਸਿੰਘ ਢਿੱਲੋਂ, ਖ਼ੁਸ਼ਹਾਲ ਭੁੱਲਰ, ਕੁਲਦੀਪ ਗਿੱਲ ਅਮਰੀਕ ਪਲਾਹੀ, ਪਰਮਿੰਦਰ ਕੌਰ ਬਾਗੜੀ, ਦਲਬਾਰਾ ਸਿੰਘ ਗਰਚਾ, ਸਰਵਨ ਸਿੰਘ ਧਾਲੀਵਾਲ ,ਨਰਿੰਦਰ ਸਿੰਘ ਪੰਨੂ, ਨਿਰਮਲ ਗਿੱਲ, ਮਲਕੀਤ ਸਿੰਘ ਖੰਗੂੜਾ ,ਕਮਿਕਰਜੀਤ ਜੌਹਲ, ਦਰਸ਼ਨ ਸਿੰਘ ਸਿੱਧੂ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਧਾਲੀਵਾਲ, ਸੁਖਦੇਵ ਸਿੰਘ ਹੁੰਦਲ, ਪ੍ਰੀਤਮ ਕੌਰ, ਸਚਦੇਵ ਸਿੰਘ ਸ਼ਾਮਿਲ ਸਨ । ਇਸ ਮੌਕੇ ਡਾਕਟਰ ਸ਼ਿੰਦਰ ਪੁਰੇ ਵਾਲ ਸਾਬਕਾ ਜੱਜ ਨੇ ਵੀ ਸ਼ਿਰਕਤ ਕੀਤੀ ।
ਅੰਤ ਵਿੱਚ ਸਮਾਗਮ ਨੂੰ ਸਮੇਟਦਿਆਂ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ।



