Ad-Time-For-Vacation.png

ਕੀ ਤੁਸੀਂ ਕਦੇ ਆਰ.ਐਸ.ਐਸ. ‘ਚ ਔਰਤਾਂ ਨੂੰ ਨਿੱਕਰ ਪਾਈ ਵੇਖਿਆ ਹੈ?’

ਵੜੋਦਰਾ,: ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਦੋਸ਼ ਲਾਇਆ ਕਿ ਉਹ ਔਰਤਾਂ ਨੂੰ ਮਾਣ ਨਹੀਂ ਦਿੰਦੇ ਅਤੇ ਸਵਾਲ ਕੀਤਾ ਕਿ ਲੋਕਾਂ ਨੂੰ ਸੰਘ ਦੀਆਂ ਬ੍ਰਾਂਚਾਂ ‘ਚ ਕਿੰਨੀਆਂ ਕੁ ਔਰਤਾਂ ਨਜ਼ਰ ਆਈਆਂ? ਉਨ੍ਹਾਂ ਕਿਹਾ ਕਿ ਇਸ ਦੇ ਉਲਟ ਕਾਂਗਰਸ ‘ਚ ਹਰ ਪੱਧਰ ‘ਤੇ ਔਰਤਾਂ ਕੰਮ ਕਰਦੀਆਂ ਹਨ।ਉਨ੍ਹਾਂ ਵਿਅੰਗਮਈ ਅੰਦਾਜ਼ ‘ਚ ਕਿਹਾ, ”ਉਨ੍ਹਾ ਦਾ ਸੰਗਠਨ ਆਰ.ਐਸ.ਐਸ. ਹੈ। ਆਰ.ਐਸ.ਐਸ. ‘ਚ ਕਿੰਨੀਆਂ ਐਰਤਾਂ ਹਨ। ਕੀ ਤੁਸੀਂ ਕਦੀ ਕਿਸੇ ਔਰਤ ਨੂੰ ਬ੍ਰਾਂਚ ‘ਚ ਨਿੱਕਰ ਪਾਈ ਵੇਖਿਆ ਹੈ? ਮੈਂ ਤਾਂ ਨਹੀਂ ਵੇਖਿਆ।” ਖਾਕੀ ਨਿੱਕਰ ਆਰ.ਐਸ.ਐਸ. ਕਾਰਕੁਨਾਂ ਦੀ ਪਛਾਣ ਹੈ ਜੋ ਉਹ ਪਹਿਲਾਂ ਬ੍ਰਾਂਚਾਂ ਅੰਦਰ ਪਹਿਨਦੇ ਹੁੰਦੇ ਸਨ।

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਰਾਹੁਲ ਦੇ ਇਸ ਬਿਆਨ ਨੂੰ ਅਭੱਦਰ ਦਸਿਆ ਹੈ। ਉਨ੍ਹਾਂ ਕਿਹਾ, ”ਜੇ ਰਾਹੁਲ ਦਾ ਮੰਨਣਾ ਹੈ ਕਿ ਭਾਰਤ ‘ਚ ਨਿੱਕਰਾਂ ਪਾਉਣਾ ਔਰਤਾਂ ਦੇ ਮਜ਼ਬੂਤੀਕਰਨ ਦੀ ਨਿਸ਼ਾਨੀ ਹੈ ਤਾਂ ਬਤੌਰ ਔਰਤ ਮੈਂ ਇਸ ਨੂੰ ਖ਼ਾਰਜ ਕਰਦੀ ਹਾਂ।” ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੇ ਇਸ ਬਿਆਨ ‘ਤੇ ਰਾਹੁਲ ਗਾਂਧੀ ਨੂੰ ਮਾਫ਼ੀ ਮੰਗਣ ਲਈ ਕਿਹਾ ਹੈ। ਉਨ੍ਹਾਂ ਕਿਹਾ, ”ਰਾਹੁਲ ਨੇ ਗੁਜਰਾਤ ਦੀਆਂ ਔਰਤਾਂ ਦੀ ਬੇਇੱਜ਼ਤੀ ਕੀਤੀ ਹੈ। ਉਹ ਅਪਣੇ ਸ਼ਬਦ ਵਾਪਸ ਲੈਣ ਅਤੇ ਔਰਤਾਂ ਤੋਂ ਮਾਫ਼ੀ ਮੰਗਣ ਨਹੀਂ ਤਾਂ ਪੂਰੇ ਗੁਜਰਾਤ ਦੀਆਂ ਔਰਤਾਂ ਇਕੱਠੀਆਂ ਹੋ ਜਾਣਗੀਆਂ ਅਤੇ ਗੁਜਰਾਤ ‘ਚ ਕਾਂਗਰਸ ਦੀਆਂ ਬਾਕੀ ਬਚੀਆਂ ਸੀਟਾਂ ਵੀ ਖੁੱਸ ਜਾਣਗੀਆਂ।” ਉਨ੍ਹਾਂ ਕਿਹਾ ਕੀ ਇਹੀ ਕਾਂਗਰਸ ਦੀ ਨਜ਼ਰ ‘ਚ ਰਹਿੰਦਾ ਹੈ ਕਿ ਔਰਤਾਂ ਨੇ ਕੀ ਪਾਇਆ ਹੈ ਅਤੇ ਕੀ ਨਹੀਂ?

ਆਰ.ਐਸ.ਐਸ. ਦੇ ਦਿੱਲੀ ਪ੍ਰਚਾਰ ਮੁਖੀ ਰਾਜੀਵ ਤੁਲੀ ਨੇ ਵੀ ਰਾਹੁਲ ਦੇ ਬਿਆਨ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਕਾਂਗਰਸ ਜਿੰਨੀ ਛੇਤੀ ਹੋ ਸਕੇ ਰਾਹੁਲ ਤੋਂ ਛੁਟਕਾਰਾ ਪਾ ਲਵੇ ਨਹੀਂ ਤਾਂ ਉਨ੍ਹਾਂ ਨੂੰ ਸਾਰੀ ਉਮਰ ਵਿਰੋਧੀ ਧਿਰ ‘ਚ ਰਹਿਣਾ ਪਵੇਗਾ। ਉਨ੍ਹਾਂ ਕਿਹਾ, ”ਕਲ ਰਾਹੁਲ ਇਹ ਵੀ ਕਹਿ ਸਕਦੇ ਹਨ ਕਿ ਬੀ.ਸੀ.ਸੀ.ਆਈ. ‘ਚ ਔਰਤਾਂ ਕਿਉਂ ਨਹੀਂ ਹਨ? ਕੀ ਉਨ੍ਹਾਂ ਨੂੰ ਇਹ ਪਤਾ ਹੈ ਕਿ ਭਾਰਤ ‘ਚ ਔਰਤਾਂ ਦੀ ਕ੍ਰਿਕਟ ਟੀਮ ਵੀ ਹੈ?”

ਰਾਹੁਲ ਨੇ ਗੁਜਰਾਤ ‘ਚ ਅਪਣੀ ਚੋਣ ਮੁਹਿੰਮ ਦੇ ਦੂਜੇ ਦਿਨ ਵਿਦਿਆਰਥੀਆਂ ਦੀ ਇਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੀ ਸੋਚ ਹੈ ਕਿ ਜਦੋਂ ਤਕ ਔਰਤਾਂ ਸ਼ਾਂਤ ਹਨ ਉਦੋਂ ਤਕ ਉਹ ਚੰਗੀਆਂ ਹਨ ਪਰ ਜਦੋਂ ਉਹ ਬੋਲਣ ਲਗਦੀਆਂ ਹਨ ਤਾਂ ਭਾਜਪਾ ਉਨ੍ਹਾਂ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕਰਦੀ ਹੈ। ਰਾਹੁਲ ਨੇ ਇਹ ਵੀ ਕਿਹਾ ਕਿ ਜੇਕਰ ਗੁਜਰਾਤ ‘ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਉਹ ਔਰਤਾਂ ਨੂੰ ਮਹੱਤਵ ਦੇਵੇਗੀ ਅਤੇ ਉਨ੍ਹਾਂ ਦੇ ਮੁੱਦੇ ਸੁਲਝਾਏਗੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.