ਜੋਲੀ ਸੂਦ, ਮੋਰਿੰਡਾ : ਪ੍ਰਰਾਇਮਰੀ ਸਕੂਲਾਂ ਦੀਆਂ ਕਲੱਸਟਰ ਕਕਰਾਲੀ ਦੀਆਂ ਸੈਂਟਰ ਪੱਧਰੀ ਖੇਡਾਂ ਅੱਜ ਸਮਾਪਤ ਹੋ ਗਈਆਂ। ਜਾਣਕਾਰੀ ਦਿੰਦਿਆਂ ਸੈਂਟਰ ਹੈੱਡ ਟੀਚਰ ਕਕਰਾਲੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਸੈਂਟਰ ਕਕਰਾਲੀ ਦੀਆਂ ਤਿੰਨ ਰੋਜ਼ਾ ਖੇਡਾਂ ਸਮਾਪਤ ਹੋ ਗਈਆਂ, ਜਿਸ ਵਿੱਚ ਵਿਦਿਆਰਥੀਆਂ ਦੇ ਐਥਲੈਟਿਕਸ ਤੋਂ ਇਲਾਵਾ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਉੱਘੇ ਸਮਾਜ ਸੇਵਕ ਸ਼ੇਰ ਸਿੰਘ ਕਕਰਾਲੀ ਨੇ ਕੀਤੀ। ਮੁੰਡਿਆਂ ਦੇ ਕਬੱਡੀ ਮੁਕਾਬਲਿਆਂ ਵਿੱਚ ਕਾਈਨੌਰ ਪਹਿਲੇ ਤੇ ਕਕਰਾਲੀ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ ਕਬੱਡੀ ਲੜਕੀਆਂ ਵਿੱਚ ਕਕਰਾਲੀ ਪਹਿਲੇ ਤੇ ਧਨੌਰੀ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਖੋ-ਖੋ ਵਿੱਚ ਧਨੌਰੀ ਨੇ ਪਹਿਲਾਂ ਸਥਾਨ ਪ੍ਰਰਾਪਤ ਕੀਤਾ ਕਕਰਾਲੀ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ। 100 ਮੀ. ਲੜਕੇ ਦਿਲਪ੍ਰਰੀਤ ਸਿੰਘ ਪਹਿਲਾਂ ਸਥਾਨ, ਹਰਸਪ੍ਰਰੀਤ ਸਿੰਘ ਦੂਜਾ ਸਥਾਨ, ਗੁਰਕਿਰਤ ਸਿੰਘ ਤੀਜਾ ਸਥਾਨ ਪ੍ਰਰਾਪਤ ਕੀਤਾ। 100 ਮੀਟਰ ਲੜਕੀਆਂ ‘ਚ ਹੁਸਨਪ੍ਰਰੀਤ ਨੇ ਪਹਿਲਾਂ, ਰਮਨਪ੍ਰਰੀਤ ਨੇ ਦੂਜਾ ਅਤੇ ਸੁਧਾ ਕੁਮਾਰੀ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਇਸ ਮੌਕੇ ਸਤਗੁਰਨਾਮ ਸਿੰਘ ਫਤਿਹਗੜ੍ਹ, ਹਰਦੀਪ ਸਿੰਘ ਧਨੌਰੀ, ਅਸ਼ਵਨੀ ਕੁਮਾਰ ਕਕਰਾਲੀ, ਸੰਜੀਵ ਕੁਮਾਰ ਕਾਈਨੌਰ, ਰਵਿੰਦਰ ਕੌਰ ਕਕਰਾਲੀ, ਸਤਵੰਤ ਕੌਰ, ਮਨਪ੍ਰਰੀਤ ਕੌਰ ਰਸੂਲਪੁਰ, ਮਨੀਸ਼ਾ ਕਾਲੀਆ ਬੂਰਮਾਜਰਾ ਤੇ ਹੋਰ ਸਕੂਲਾਂ ਦੇ ਅਧਿਆਪਕ ਤੇ ਪਿੰਡ ਵਾਸੀ ਮੌਜੂਦ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



