ਜਾ.ਸ, ਜਲੰਧਰ : ਪੰਜਾਬੀ ਫਿਲਮੀ ਕਲਾਕਾਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ ਮੋਬਾਈਲ ਚੋਰੀ ਹੋ ਗਿਆ। ਭੱਲਾ ਜਲੰਧਰ ਦੇ ਪੀਪੀਆਰ ਮਾਲ ’ਚ ਕਿਸੇ ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਦਾ ਫੋਨ ਚੋਰੀ ਹੋ ਗਿਆ। ਭੱਲਾ ਨੇ ਚੋਰ ਨੂੰ ਮੋਬਾਈਲ ਵਾਪਸ ਕਰਨ ’ਤੇ ਇਨਾਮ ਦੇਣ ਦਾ ਐਲਾਨ ਕੀਤਾ ਹੈ। ਭੱਲਾ ਨੇ ਦੱਸਿਆ ਕਿ ਉਹ ਫਿਲਮ ਦੀ ਪ੍ਰਮੋਸ਼ਨ ਲਈ ਜਲੰਧਰ ਆਏ ਸਨ। ਇਸੇ ਦੌਰਾਨ ਉਥੇ ਲੋਕਾਂ ਦੀ ਕਾਫੀ ਭੀੜ ਸੀ। ਇਸੇ ਦੌਰਾਨ ਕਿਸੇ ਨੇ ਉਨ੍ਹਾਂ ਦਾ ਫੋਨ ਚੋਰੀ ਕਰ ਲਿਆ। ਭੱਲਾ ਨੇ ਕਿਹਾ ਕਿ ਜੋ ਉਨ੍ਹਾਂ ਦਾ ਮੋਬਾਈਲ ਲੈ ਕੇ ਗਿਆ ਹੈ, ਬੇਸ਼ੱਕ ਉਹ ਫੋਨ ਰੱਖ ਲਵੇ ਪਰ ਫੋਨ ਦਾ ਡਾਟਾ ਵਾਪਸ ਕਰ ਦੇਵੇ। ਉਨ੍ਹਾਂ ਦੇ ਫੋਨ ’ਚ ਕਈ ਪੁਰਾਣੀਆਂ ਤਸਵੀਰਾਂ ਤੇ ਜ਼ਰੂਰੀ ਦਸਤਾਵੇਜ਼ ਹਨ। ਉੁਨ੍ਹਾਂ ਕਿਹਾ ਕਿ ਉਹ ਚੋਰ ਦੇ ਇਸ ‘ਹੁਨਰ’ ਦੀ ਕਦਰ ਕਰਦੇ ਹਨ ਕਿ ਇੰਨੀ ਸਕਿਉਰਿਟੀ ਤੇ ਲੋਕਾਂ ’ਚ ਉਸ ਨੇ ਮੋਬਾਈਲ ਚੋਰੀ ਕਰ ਲਿਆ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦਾ ‘ਹੁਨਰ’ ਜੇ ਚੰਗੇ ਕੰਮ ਵਿਚ ਆਵੇ ਤਾਂ ਬਿਹਤਰ ਹੋਵੇਗਾ ਪਰ ਚੋਰ ਜੇ ਉਸ ਦਾ ਮੋਬਾਈਲ ਵਾਪਸ ਕਰਦਾ ਹੈ ਤਾਂ ਉਹ ਉਸ ਨੂੰ ਹਰ ਹਾਲ ਵਿਚ ਇਨਾਮ ਦੇਣਗੇ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



