Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਕਾਰੋਬਾਰ Business

ਕਰਨਾਲ ‘ਚ ਸ਼ਰਾਬ ਕਾਰੋਬਾਰੀ ਸਮੇਤ ਤਿੰਨ ਦੀ ਗੋਲੀਆਂ ਮਾਰ ਕੇ ਹੱਤਿਆ

By uscreative Published 1 min read

ਕਰਨਾਲ:-

ਇਥੋਂ ਦੀ ਸ਼ਿਵ ਕਾਲੋਨੀ ਵਿੱਚ ਜਿਮ ਚਲਾਉਣ ਵਾਲੇ ਨਰੇਸ਼, ਸ਼ਰਾਬ ਕਾਰੋਬਾਰੀ ਰਾਜੇਸ਼ ਅਤੇ ਗੁਲਾਬ ਸਮੇਤ 5 ਵਿਅਕਤੀਆਂ ਦੀ ਫਾਰਚੂਨਰ ਕਾਰ ‘ਤੇ ਅੱਜ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਬਦਮਾਸ਼ਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਕਰ ਕੇ ਨਰੇਸ਼, ਰਾਜੇਸ਼ ਅਤੇ ਗੁਲਾਬ ਦੀ ਹਸਪਤਾਲ ਵਿੱਚ ਮੌਤ ਹੋ ਗਈ ਜਦਕਿ ਦੋ ਦੀ ਹਾਲਤ ਨਾਜ਼ੁਕ ਹੈ। ਘਟਨਾ ਵੀਰਵਾਰ ਦੁਪਹਿਰ ਡੇਢ ਵਜੇ ਦੇ ਕਰੀਬ ਦੀ ਹੈ ਜਦੋਂ ਸ਼ਰਾਬ ਕਾਰੋਬਾਰੀ ਗੁਲਾਬ ਸਿੰਘ ਅਤੇ ਉਨ੍ਹਾਂ ਦੇ ਚਾਰ ਸਾਥੀ ਫਾਰਚੂਨਰ ਕਾਰ ਵਿੱਚ ਸਵਾਰ ਹੋ ਕੇ ਵਿਆਹ ਵਿੱਚ ਜਾ ਰਹੇ ਸਨ। ਹਥਿਆਰਾਂ ਨਾਲ ਲੈਸ ਹੋ ਕੇ ਆਏ ਕੁਝ ਬਦਮਾਸ਼ਾਂ ਨੇ ਉਨ੍ਹਾਂ ਦੀ ਗੱਡੀ ‘ਤੇ ਤਾਬੜਤੋੜ ਗੋਲੀਆਂ ਚਲਾਈਆਂ। ਜ਼ਖ਼ਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਨਰੇਸ਼ ਅਤੇ ਰਾਜੇਸ਼ ਨੂੰ ਮ੍ਰਿਤ ਐਲਾਨ ਦਿੱਤਾ। ਥੋੜ੍ਹੀ ਦੇਰ ਬਾਅਦ ਸ਼ਰਾਬ ਠੇਕੇਦਾਰ ਗੁਲਾਬ ਨੇ ਵੀ ਦਮ ਤੋੜ ਦਿੱਤਾ। ਚਸ਼ਮਦੀਦਾਂ ਮੁਤਾਬਕ ਬਦਮਾਸ਼ ਇਨੋਵਾ ਕਾਰ ਅਤੇ ਬਾਈਕ ‘ਤੇ ਸਵਾਰ ਹੋ ਕੇ ਆਏ ਸਨ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਕਾਰੋਬਾਰ Business →
Share on WhatsApp