ਕਨੇਡਾ ਵਿਚ ਸ਼ਾਂਤੀਪੂਰਬਕ ਢੰਗ ਨਾਲ ਖਾਲਿਸਤਾਨ ਦੀ ਮੰਗ ਕਰਨਾ ਸੰਵਿਧਾਨਿਕ ਹੱਕ ਹੈ–ਟਰੂਡੋ

ਓਟਾਵਾ – ਜਸਟਿਨ ਟਰੂਡੋ ਦੀ ਇੰਡੀਆ ਦੀ ਫੇਰੀ ਦੌਰਾਨ ਅਖੋਤੀ ਭਾਰਤੀ ਮੀਡੀਏ ਵਲੋਂ ਕਨੇਡਾ ਵਿਚ ਦਿਨੋਂ-ਦਿਨ ਵੱਧਦਾ ਜਾ ਰਿਹਾ ਸਿੱਖਾਂ ਦਾ ਪ੍ਰਭਾਵ ਹਜਮ ਨਾ ਹੋਣ ਕਾਰਨ ਜੋ ਖਾਲਿਸਤਾਨ ਦਾ ਬੇਲੋੜਾ ਝਮੇਲਾ ਖੜਾ ਕਰਕੇ ਟਰੂਡੋ ਫੇਰੀ ਸਾਬੋਤਾਜ ਕਰਨ ਦੀ ਕੋਸਿਸ਼ ਕੀਤੀ, ਕਾਫੀ ਹੱਦ ਤੱਕ ਸਫਲ ਵੀ ਹੋਇਆ।
ਟਰੂਡੋ ਉੱਤੇ ਵੀ ਖਾਲਿਸਤਾਨ ਪੱਖੀ ਹੋਣ ਦੇ ਇਲਜ਼ਾਮ ਲਗਾਏ ਗਏ। ਔਟਾਵਾ ਵਿਚ ਪ੍ਰੈਸ ਨਾਲ ਗੱਲ ਕਰਦਿਆਂ ਟਰੂਡੋ ਨੇ ਕਿਹਾ ਕਿ ਅਜਿਹਾ ਕੁਝ ਵੀ ਸੱਚ ਨਹੀਂ ਹੈ। ਪਰ ਸਿੱਖਾਂ ਨੂੰ ਸ਼ਾਂਤੀਪੂਰਬਕ ਤਰੀਕੇ ਨਾਲ ਖਾਲਿਸਤਾਨ ਦੀ ਮੰਗ ਕਰਨਾ ਉਹਨਾਂ ਦੀ ਫਰੀਡਮ ਆਫ ਸਪੀਚ ਦਾ ਹੱਕ ਹੈ।
ਾਂ.ਸ਼.ੌ. ਨੇ ਭਾਰਤੀ ਪ੍ਰੈਸ ਵਲੋਂ ਲਾਏ ਸਾਰੇ ਇਲਜ਼ਾਮਾਂ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਹਿਉਮਨ ਰਾਈਟਸ ਅਬਿਊਜ ਦੇ ਵਿਰੋਧ ਵਿਚ ਗੱਲ ਕਰਨੀ ਅਤੇ ਸ਼ਾਂਤੀ ਪੂਰਬਕ ਢੰਗ ਨਾਲ ਪੋਲੀਟੀਕਲ ਐਡਵੋਕੇਸੀ ਕਰਨ ਦੇ ਮੁੱਦੇ ਨੂੰ ਭੰਬਲਭੂਸੇ ਵਿਚ ਨਹੀਂ ਪਾਉਣਾ ਚਾਹੀਦਾ ਹੈ।
ਭਾਰਤ ਹਮੇਸ਼ਾਂ ਹੀ ਜਦੋਂ ਵੀ ਭਾਰਤ-ਕਨੇਡਾ ਕੋਈ ਵੀ ਗੱਲਬਾਤ ਹੁੰਦੀ ਹੈ ਤਾਂ ਅਜਿਹੇ ਮਸਲੇ ਉਠਾਉਂਦਾ ਰਹਿੰਦਾ ਹੈ ਜਿਸਦਾ ਕੋਈ ਅਧਾਰ ਨਹੀਂ ਹੁੰਦਾ।ਇਹ ਭਾਰਤ ਲਈ ਕੋਈ ਨਵੀਂ ਗੱਲ ਨਹੀਂ ਹੈ। ਭਾਰਤ ਹਮੇਸ਼ਾ ਹੀ ਸਿੱਖ ਉੱਤੇ ਹੋਏ ਜ਼ੁਲਮਾਂ ਵਧੀਕੀਆਂ ਨੂੰ ਛੁਪਾਉਣ ਲਈ ਹੀ ਰੌਲਾ ਪਾਉਂਦਾ ਹੈ। 1984 ਤੋਂ ਬਾਅਦ ਕਨੇਡਾ ਵਲੋਂ ਚਾਰ ਭਾਰਤੀ ਕਾਂਸਲੇਟ ਵਾਪਸ ਭੇਜੇ ਜਾ ਚੁੱਕੇ ਹਨ ਜੋਕਿ ਸਿੱਖ ਕਮਿਓਨਿਟੀ ਦੇ ਨਿੱਜੀ ਮਸਲਿਆਂ ਵਿਚ ਦਖਲ-ਅੰਦਾਜ਼ੀ ਕਰਦੇ ਸਨ।
ਪਿਛਲੇ ਸਾਲ ਟੋਰੰਟੋ ਬਰੈਂਪਟਨ ਵਿਚ ਪੰਜਾਬ ਪਬਲੀਕਲ ਕਲਚਰਲ ਫੈਸਟੀਵਲ ਨੂੰ ਕੈਂਸਲ ਕਰਵਾਉਣ ਦੀਆਂ ਵੀ ਅਸਫਲ ਕੋਸ਼ਿਸ਼ਾਂ ਭਾਰਤੀ ਕਾਂਸਲੇਟ ਵਲੋਂ ਕੀਤੀਆਂ ਗਈਆਂ ਸਨ।ਸੀ. ਟੀ.ਵੀ. ਨਿਊਜ਼ ਨੇ ਕਿਹਾ ਕਿ ਭਾਰਤੀ ਮੀਡੀਆ ਅੰਤਰ-ਰਾਸ਼ਟਰੀ ਤੌਰ ਤੇ ਟਰੂਡੋ ਦੀ ਇੰਡੀਆ ਫੇਰੀ ਨੂੰ ਅਸਫਲ ਕਰਨ ਅਤੇ ਕਨੇਡੀਅਨ ਸਿੱਖਾਂ ਵਿਚ ਵਾਦ-ਵਿਵਾਦ ਨੂੰ ਹੋਰ ਵਧਾਉਣ ਲਈ ਦਖਲਅੰਦਾਜ਼ੀ ਕਰਦਾ ਹੈ।
ਸੀ.ਟੀ.ਵੀ. ਦੇ ਰਿਪੋਰਟਰ ਨੇ ਕਿਹਾ ਕਿ ਭਾਰਤੀ ਏਜੰਸੀਆਂ ਵਲੋਂ ਜਸਪਾਲ ਅਟਵਾਲ ਦੀ ਟਰੂਡੋ ਫੇਰੀ ਵਿਚ ਸ਼ਮੂਲੀਅਤ ਦਾ ਕੰਮ ਆਪ ਹੀ ਕੀਤਾ ਗਿਆ ਤਾਂ ਜੋ ਟਰੂਡੋ ਦੀ ਭਾਰਤ ਫੇਰੀ ਸਫਲ ਨਾ ਹੋ ਸਕੇ।
ਾਂਸ਼ੌ ਦੇ ਵਾਈਸ ਪ੍ਰਧਾਨ ਸੁੱਖਵੀਰ ਸਿੰਘ ਨੇ ਕਿਹਾ ਕਿ ਕਨੇਡੀਅਨ ਸਿੱਖਾਂ ਤੇ ਅੱਤਵਾਦੀ ਕਾਰਵਾਈਆਂ ਵਿਚ ਸ਼ਾਮਲ ਹੋਣਾ ਬਿਲਕੁਲ ਬੇ-ਬੁਨਿਆਦ ਗੱਲ ਹੈ। ਸਿੱਖ ਅਮਨ-ਪਸੰਦ ਕੌਮ ਹੈ।
ਅਜਿਹੇ ਇਲਜ਼ਾਮ ਗਲਤ ਗੱਲ ਹੈ।ਸਿੱਖ ਹਮੇਸ਼ਾ ਹੀ ਪੰਜਾਬ ਵਿਚ ਸਿੱਖਾਂ ਦੇ ਨਾਲ ਹੋਏ ਧੱਕੇ ਬਾਰੇ ਚਿੰਤਤ ਰਹਿੰਦਾ ਹੈ।
ਅਸੀਂ 1984 ਦੇ ਕਤਲੇਆਮ ਦੀ ਹਮੇਸ਼ਾਂ ਹੀ ਇਨਸਾਫ ਦੀ ਮੰਗ ਕਰਦੇ ਹਾਂ।
ਕਨੇਡੀਅਨ ਸਿੱਖਾਂ ਉੱਤੇ ਭਾਰਤ ਸਰਕਾਰ ਵਲੋਂ ਅਜਿਹੇ ਇਲਜ਼ਾਮ ਲਾਉਣੇ ਬਹੁਤ ਹੀ ਘਟੀਆ ਕਾਰਵਾਈ ਹੈ ਜਿਸ ਨਾਲ ਸਿੱਖਾਂ ਦਾ ਅਕਸ ਜਾਣਬੁਝ ਕੇ ਖ਼ਰਾਬ ਕੀਤਾ ਜਾਂਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਫਲੀਟਵੁੱਡ ਇਸਲਾਮਿਕ ਸੈਂਟਰ ਦੀ ਭੰਨਤੋੜ ਬਾਰੇ ਬਿਆਨ

ਫਲੀਟਵੁੱਡ ਇਸਲਾਮਿਕ ਸੈਂਟਰ ਵਿੱਚ ਰਿਪੋਰਟ ਕੀਤੇ ਗਏ ਨਫ਼ਰਤ ਭਰੇ ਸੁਨੇਹੇ ਅਤੇ ਧਮਕੀਆਂ ਬਹੁਤ ਹੀ ਅਪਮਾਨਜਨਕ ਅਤੇ ਦਿਲ ਦੁਖਾਉਣ ਵਾਲੀਆਂ ਹਨ। ਕਿਸੇ ਵਿਅਕਤੀ ਨੂੰ ਉਸਦੇ ਧਰਮ

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.