Skip to content
Tuesday, October 27, 2026 8°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਕਈ ਭੁਲੇਖੇ ਦੂਰ ਕਰੇਗੀ ਫਿਲਮ ‘ਧਰਮ ਯੁੱਧ ਮੋਰਚਾ’: ਬਾਠ

By Admin Published 2 min read

ਫਿਲਮ ‘ਧਰਮ ਯੁੱਧ ਮੋਰਚਾ’ ਬਾਰੇ ਜਾਣਕਾਰੀ ਦਿੰਦੇ ਹੋਏ ਨਿਰਮਾਤਾ ਕਰਮਜੀਤ ਬਾਠ ਤੇ ਰਾਜ ਕਾਕੜਾ।

ਵੈਨਕੂਵਰ, ”ਪੰਜਾਬ ਵਿੱਚ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਦੇ ਹਾਲਾਤ ‘ਤੇ ਝਾਤ ਪਵਾਉਂਦੀ ਅਤੇ ਤੱਥਾਂ ‘ਤੇ ਆਧਾਰਤ ਫਿਲਮ ‘ਯਰਮ ਯੁੱਧ ਮੋਰਚਾ’ ਤਿਆਰ ਹੋ ਗਈ ਹੈ। ਇਹ ਫਿਲਮ 16 ਸਤੰਬਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਜਾਵੇਗੀ।” ਇਹ ਪ੍ਰਗਟਾਵਾ ਅੱਜ ਇਸ ਫਿਲਮ ਦੇ ਨਿਰਮਾਤਾ ਕਰਮਜੀਤ ਸਿੰਘ ਬਾਠ ਨੇ ਕੀਤਾ। ਇਸ ਮੌਕੇ ਫਿਲਮ ਦੇ ਪਟਕਥਾ ਲੇਖਕ ਅਤੇ ਫਿਲਮ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਰਾਜ ਕਾਕੜਾ ਨੇ ਵੀ ਸੰਬੋਧਨ ਕੀਤਾ।

ਉਨ੍ਹਾਂ ਦੱਸਿਆ ਕਿ 1978 ਦੇ ਨਿਰੰਕਾਰੀ ਕਾਂਡ ਅਤੇ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਹੋਰਾਂ ਦੇ ਰੋਸ ਅਤੇ ਪ੍ਰਤੀਕਰਮ ‘ਚੋਂ ਉਪਜੇ ਹਾਲਾਤ ਬਾਰੇ ਲੋਕਾਂ ਨੂੰ ਕਈ ਭਰਮ-ਭੁਲੇਖੇ ਹਨ। ਇਸ ਲਈ ਉਸ ਮੌਕੇ ਦੇ ਅਸਲ ਹਾਲਾਤ ਤੋਂ ਜਾਣੂ ਕਰਾਉਣਾ ਬਹੁਤ ਜ਼ਰੂਰੀ ਸੀ ਤੇ ਇਸੇ ਉਦੇਸ਼ ਤਹਿਤ ਫਿਲਮ ਦਾ ਨਿਰਮਾਣ ਕੀਤਾ ਗਿਆ ਹੈ। ਫਿਲਮ ਨੂੰ ਭਾਰਤੀ ਸੈਂਸਰ ਬੋਰਡ ਵੱਲੋਂ ਹਰੀ ਝੰਡੀ ਦੇਣ ਬਾਰੇ ਕਿਸੇ ਅੜਿਕੇ ਸਬੰਧੀ ਪੁੱਛੇ ਜਾਣ ‘ਤੇ ਸ੍ਰੀ ਬਾਠ ਨੇ ਦੱਸਿਆ ਕਿ ਸੈਂਸਰ ਬੋਰਡ ਤੋਂ ਪ੍ਰਵਾਨਗੀ ਲੈਣ ਲਈ ਰਸਮੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪ੍ਰਵਾਨਗੀ ਦੀ ਪੂਰੀ ਉਮੀਦ ਹੈ। ਜੇਕਰ ਕਿਸੇ ਕਾਰਨ ਸੈਂਸਰ ਬੋਰਡ ਪ੍ਰਵਾਨਗੀ ਨਹੀਂ ਦਿੰਦਾ ਤਾਂ ਵੀ ਵਿਦੇਸ਼ਾਂ ਵਿੱਚ ਇਸ ਫਿਲਮ ਨੂੰ 16 ਸਤੰਬਰ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ। ਸ੍ਰੀ ਬਾਠ ਨੇ ਦੱਸਿਆ ਕਿ ਫਿਲਮ ਦਾ ਟਰੇਲਰ ਰਿਲੀਜ਼ ਕਰਕੇ ਯੂ ਟਿਊਬ ‘ਤੇ ਪਾ ਦਿੱਤਾ ਗਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp