ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਸੋਪੋਰ ਵਿੱਚ ਮੰਗਲਵਾਰ ਨੂੰ ਇੱਕ ਕਸ਼ਮੀਰੀ ਨੌਜਵਾਨ ਦੇ ਐਨਕਾਉਂਟਰ ਮਗਰੋਂ ਭੜਕੀ ਭੀੜ ਨੇ ਪੁਲਿਸ ‘ਤੇ ਪਥਰਾਅ ਕੀਤਾ। ਪੁਲਿਸ ਵੱਲੋਂ ਮਾਰਿਆ ਗਿਆ ਨੌਜਵਾਨ ਸਮੀਰ ਅਹਿਮਦ ਵਾਨੀ ਹਿਜ਼ਬੁਲ ਦਾ ਕਮਾਂਡਰ ਸੀ।ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਕਈ ਗੱਡੀਆਂ ਨੂੰ ਅੱਗ ਲਾ ਦਿੱਤੀ। ਸੋਪੋਰ ਦੇ ਪ੍ਰਦਰਸ਼ਨ ਵਿੱਚ ਸੈਂਕੜੇ ਲੜਕਿਆਂ ਨੇ ਭਾਰਤ ਵਿਰੋਧੀ ਤੇ ਆਜ਼ਾਦੀ ਲਈ ਨਾਅਰੇਬਾਜ਼ੀ ਕੀਤੀ।ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਹਵਾਈ ਫਾਇਰਿੰਗ ਕੀਤੀ। ਉੱਧਰ ਇੱਕ ਸ਼ੱਕੀ ਅੱਤਵਾਦੀ ਨੇ ਬੀਜੇਪੀ ਨੇਤਾ ਦੇ ਗਾਰਡ ਤੋਂ ਏ.ਕੇ-47 ਲੁੱਟ ਲਈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


