ਨਵੀਂ ਦਿੱਲੀ: ਦਿੱਲੀ ਹਵਾਈ ਹੱਡੇ ‘ਤੇ ਪ੍ਰੀਮੀਅਮ ਸਵਾਰੀਆਂ ਲਈ ਏਅਰ ਇੰਡੀਆ ਦੇ ਲਾਉਂਜ ਵਿੱਚ ਇੱਕ ਸਵਾਰੀ ਨੂੰ ਦਿੱਤੇ ਗਏ ਖਾਣੇ ਵਿੱਚ ਕੌਕਰੋਚ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੁਸਾਫਰ ਨੇ ਟਵਿੱਟਰ ਰਾਹੀਂ ਇਸ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਏਅਰਲਾਈਨ ਨੇ ਮੁਆਫੀ ਮੰਗੀ ਹੈ।ਪੱਤਰਕਾਰ ਹਰਿੰਦਰ ਬਵੇਜਾ ਨੇ ਆਪਣੀ ਪਲੇਟ ਵਿੱਚ ਕੌਕਰੋਚ ਦੀ ਤਸਵੀਰ ਦੇ ਨਾਲ ਟਵੀਟ ਕੀਤਾ ਹੈ। ਇਸ ਖੋਜੀ ਪੱਤਰਕਾਰ ਨੇ ਟਵੀਟ ਕੀਤਾ ਕਿ ਬਿਜਨੈੱਸ ਤੇ ਫਸਟ ਕਲਾਸ ਮੁਸਾਫਰਾਂ ਦੇ ਦਿੱਲੀ ਲਾਉਂਜ ਵਿੱਚ ਖਾਣੇ ਦੀ ਪਲੇਟ ਵਿੱਚ ਕੌਕਰੋਚ ਮਿਲਿਆ ਹੈ। ਏਅਰਲਾਈਨ ਨੇ ਇਸ ਬਾਰੇ ਮੁਆਫੀ ਮੰਗਦੇ ਹੋਏ ਟਵੀਟ ਕੀਤਾ ਹੈ ਕਿ ਕੈਟਰਿੰਗ ਦੀ ਸੇਵਾ ਦੇਣ ਵਾਲੇ ਨੂੰ ਇਸ ਵੱਲ ਧਿਆਨ ਦੇਣ ਲਈ ਕਿਹਾ ਗਿਆ ਹੈ।ਏਅਰਲਾਈਨ ਨੇ ਇਸ ਤੋਂ ਬਾਅਦ ਕਿਹਾ ਕਿ ਹਰਿੰਦਰ ਕੋਲੋਂ ਇਹ ਜਾਣਕਾਰੀ ਮਿਲਣ ਤੋਂ ਬਾਅਦ ਸਾਨੂੰ ਖੇਦ ਹੈ। ਅਸੀਂ ਟੀ 3 ਟਰਮੀਨਲ ਦਾ ਪ੍ਰਬੰਧ ਕਰਨ ਵਾਲੀ ਏਜੰਸੀ ਨੂੰ ਇਸ ਬਾਰੇ ਅਲਰਟ ਕਰ ਦਿੱਤਾ ਹੈ। ਜ਼ਰੂਰੀ ਕਦਮ ਚੁੱਕ ਲਏ ਗਏ ਹਨ। ਅਸੀਂ ਇਸ ਲਈ ਮੁਆਫੀ ਮੰਗਦੇ ਹਾਂ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


