International
ਇੰਸਪੈਕਟਰ ਗੰਧਰਬ ਸਿੰਘ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ
By Admin
Published
1 min read
ਮਿਲਾਨ (ਸਾਬੀ ਚੀਨੀਆ)— ਗੁਰਦਵਾਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸਨਯਾਕਮੋ ਇਟਲੀ ਵਿਖੇ ਸਵ. ਇੰਸਪੈਕਟਰ ਸ. ਗੰਧਰਬ ਸਿੰਘ ਜੀ ਦੀ 17ਵੀਂ ਸਾਲਾਨਾ ਬਰਸੀ ਸਮਾਗਮ ਕਰਵਾਏ ਗਏ। ਸੁਖਮਣੀ ਸਾਹਿਬ ਜੀ ਦੇ ਪਾਠ ਉਪਰੰਤ ਸਜਾਏ ਦੀਵਾਨਾਂ ਵਿਚ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ ਜੀ ਵੱਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਵਿਚਾਰਾਂ ਨਾਲ ਜੋੜਿਆ ਗਿਆ। ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਸੱਤਪਾਲ ਸਿੰਘ ਜੀ ਅਤੇ ਪੁੱਜੇ ਪਤਵੰਤਿਆਂ ਵੱਲੋਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਵਿਚਾਰ ਪ੍ਰਗਟ ਕੀਤੇ ਗਏ।
ਇਸ ਮੌਕੇ ਗੁਰੂ ਘਰ ਵੱਲੋਂ ਸਤਵਿੰਦਰ ਮਿਆਣੀ, ਸ਼੍ਰੀ ਅਨਿਲ ਕੁਮਾਰ (ਪ੍ਰਧਾਨ ਨਾਰੀ ਸੰਸਥਾ), ਪੰਡਿਤ ਪਵਨ ਕੌਸ਼ਲ ਜੀ ਬੋਰਗੋ , ਪੰਡਿਤ ਅਚਾਰਿਆ ਰਮੇਸ਼ ਸ਼ਾਸ਼ਤਰੀ, ਵਿਜੈ ਕੁਮਾਰ ਤੇ ਤਿਵਾਰੀ ਜੀ ਕਰੇਮਾ (ਬ੍ਰਾਹਮਣ ਸਭਾ), ਸੋਨੂੰ ਜੀ ਅਤੇ ਪੰਮੀ ਜੀ (ਕਸਤਲਵੇਰਦੇ ਮੰਦਿਰ ਕਿਰਮੋਨਾ), ਜਤਿੰਦਰ ਸਿੰਘ ਆਦਿ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ। ਮਿਆਣੀ ਪਰਿਵਾਰ ਵੱਲੋਂ ਪੁਜੀਆਂ ਸ਼ਖਸ਼ੀਅਤਾਂ ਅਤੇ ਰਿਸ਼ਤੇਦਾਰ ਮਿੱਤਰਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਰਿੰਕੂ, ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਔਲਖ, ਤਰਲੋਕ ਸਿੰਘ, ਲਖਵਿੰਦਰ ਸਿੰਘ, ਪ੍ਰਭਜੋਤ ਸਿੰਘ ਵੀ ਮੌਜੂਦ ਸਨ।
Admin
Punjab Guardian · Surrey
October 27, 2026
October 27, 2026
October 26, 2026
October 26, 2026