Ad-Time-For-Vacation.png

ਇੰਝ ਚਲਾਇਆ ਦੋ ਹਜ਼ਾਰ ਦਾ ਨੋਟ

ਨੋਟਬੰਦੀ ਵਾਲੇ ਦਿਨ ਸਿਰਫ਼ ਚਾਰ ਸੌ ਰੁਪਏ ਜੇਬ ਚ ਸਨ ਤੇ ਹੌਂਸਲਾ ਸੀ ਕਿ ਕੋਈ ਨਾ ਕਲ੍ਹ ਨੂੰ ਦੋ ਹਜ਼ਾਰ ਕਢਵਾ ਲਵਾਂਗਾ। ਪਰ ਦੋ ਦਿਨ ਬਾਅਦ ਸ਼ਾਮ ਨੂੰ ਜਦ ਪੈਸੇ ਕਢਵਾਉਣ ਲਈ ਏ ਟੀ ਐਮ ਅੱਗੇ ਪੁੱਜਾ ਤਾਂ ਜਾਂ ਬਹੁਤੇ ਏ ਟੀ ਐਮ ਖ਼ਾਲੀ ਸਨ ਜਾਂ ਬੰਦ। ਮਨ ਨਿਰਾਸ਼ ਹੋਇਆ। ਪਰੇਸ਼ਾਨੀ ਝੱਲਣ ਤੋਂ ਬਾਅਦ ਆਖ਼ਿਰ ਦਸ ਦਿਨਾਂ ਬਾਅਦ ਬੈਂਕ ਚੋਂ ਜਾ ਕੇ ਪੈਸੇ ਕਢਵਾਏ। ਪੈਸੇ ਮਿਲਣ ਦੀ ਵਖਰੀ ਹੀ ਖੁਸ਼ੀ ਸੀ। ਦੋ ਹਜ਼ਾਰ ਦੇ ਕੜਕ ਨੋਟ ਜੇਬ ਚ ਵਖਰਾ ਹੀ ਅਹਿਸਾਸ ਦੇ ਰਹੇ ਸਨ। ਪਰ ਇਹ ਖੁਸ਼ੀ ਜ਼ਿਆਦਾ ਦੇਰ ਨਾ ਰਹੀ। ਮੋਬਾਇਲ ਦਾ ਬਿਲ ਜਮ੍ਹਾਂ ਕਰਾਉਣ ਲੱਗਾ ਤਾਂ ਉਸਨੇ ਕਿਹਾ ਪੈਸੇ ਖੁੱਲੇ ਦਿਓ ਜੀ। ਬਹਿਸ ਕਰਨ ਤੋਂ ਬਾਅਦ ਉਥੋਂ ਚਲ ਪਿਆ। ਫੇਰ ਕੁਝ ਪੰਸਾਰੀ ਦਾ ਸਮਾਨ ਲਿਆ ਤਾਂ ਤਿੰਨ ਸੌ ਦੇ ਕਰਕਰੀਬ ਪੈਸੇ ਦੇਣੇ ਬਣੇ ਜਦੋਂ ਦੋ ਹਜ਼ਾਰ ਦਾ ਨੋਟ ਕਢਿਆ ਤਾਂ ਦੁਕਾਨਦਾਰ ਨੇ ਉਹੀ ਜਵਾਬ ਦਿੱਤਾ ਖੁੱਲੇ ਦਵੋ ਜੀ। ਪਹਿਲਾਂ ਨੋਟ ਨਾ ਮਿਲਣ ਦੀ ਪਰੇਸ਼ਾਨੀ ਸੀ ਤੇ ਹੁਣ ਦੋ ਹਜ਼ਾਰ ਦੇ ਨੋਟ ਨੂੰ ਚਲਾਉਣ ਦੀ ਨਵੀਂ ਪਰੇਸ਼ਾਨੀ। ਫੇਰ ਸੋਚਿਆ ਇੱਕ ਕਮੀਜ਼ ਲੈ ਲੈਨੇ ਆਂ। ਪਰ ਇੱਥੇ ਦੁਕਾਨਦਾਰ ਕਹਿੰਦਾ ਦੋ ਲੈਲੋ ਤਾਂ ਤੋੜ ਦਵਾਂਗੇ ਨੋਟ। ਜਦੋਂ ਲੋੜ ਹੀ ਨਹੀਂ ਸੀ ਤਾਂ ਕਿਵੇਂ ਲੈ ਲੈਂਦਾ ਦੋ ਕਮੀਜ਼। ਬਹਿਸ ਕਰਨ ਤੋਂ ਬਾਅਦ ਉਥੋਂ ਵੀ ਚੱਲ ਪਿਆ। ਰਾਤ ਬੜੀ ਪਰੇਸ਼ਾਨੀ ਚ ਲੰਘੀ। ਸਵੇਰੇ ਨਵੇਂ ਜੋਸ਼ ਨਾਲ ਪੇਟ੍ਰੋਲ ਪੰਪ ਤੇ ਪੁੱਜਾ ਤੇ ਦੋ ਸੌ ਦਾ ਤੇਲ ਪਾਉਣ ਲਈ ਕਿਹਾ। ਜਵਾਬ ਮਿਲਿਆ, * ਪੈਸੇ ਖੁੱਲੇ ਨੇ ?* ਮੈਂ ਕਿਹਾ , * ਦੋ ਹਜ਼ਾਰ ਦੇ *। ਇਥੋਂ ਵੀ ਕੋਰਾ ਜਵਾਬ ਮਿਲ ਗਿਆ ḩ ਹੁਣ ਬਹਿਸ ਕਰਕੇ ਅਗਲੇ ਪੰਪ ਲਈ ਚਲੇ ਪਾ ਦਿੱਤੇ। ਉਥੇ ਜਾਕੇ ਵੀ ਦੋ ਸੌ ਦਾ ਤੇਲ ਪਾਉਣ ਲਈ ਕਿਹਾ, ਜਵਾਬ ਉਹੀ ਸੀ , * ਪੈਸੇ ਖੁੱਲੇ ਨੇ ?* ਮੈਂ ਕਿਹਾ , * ਦੋ ਹਜ਼ਾਰ ਦੇ *। ਤਾਂ ਨਵਾਂ ਜਵਾਬ ਸੀ ਬਾਕੀ ਪੰਜ ਸੌ ਦੇ ਮਿਲਣਗੇ। ਮੈਂ ਪੰਜ ਸੌ ਦੇ ਨੋਟਾਂ ਚ ਬਕਾਇਆ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਪੰਪ ਤੋਂ ਬੁੜ ਬੁੜ ਕਰਦਾ ਚਲਣ ਲੱਗਾ ਤਾਂ ਪੰਪ ਵਾਲਾ ਦੋ ਸੌ ਦੇ ਭੁਗਤਾਨ ਬਾਰੇ ਕਹਿਣ ਲੱਗਾ। ਮੈਂ ਕਿਹਾ ਤੇਲ ਤੂੰ ਪਾਉਣਾ ਨਹੀਂ ਤੇ ਮੈਂ ਇਹੀ ਨੋਟ ਦੇਣਾ। ਉਹ ਕਹਿੰਦਾ ਤੇਲ ਤਾਂ ਮੈਂ ਪਾ ਦਿੱਤਾ ਤੁਸੀਂ ਪੈਸੇ ਦਵੋ। ਨੋਟ ਤੋੜਨ ਦੇ ਚੱਕਰ ਚ ਉਹ ਪਹਿਲਾਂ ਹੀ ਤੇਲ ਪਾ ਚੁੱਕਾ ਸੀ ਜੋ ਮੇਰੇ ਧਿਆਨ ਚ ਨਹੀਂ ਸੀ ਤੇ ਉਹ ਕਾਹਲ ਕਰ ਚੁੱਕਾ ਸੀ। ਹੁਣ ਗਰਾਰੀ ਫਸ ਗਈ। ਪੰਪ ਵਾਲਾ ਖੁੱਲੇ ਪੈਸੇ ਮੰਗ ਰਿਹਾ ਸੀ ਤੇ ਮੈਂ ਦੋ ਹਜ਼ਾਰ ਨੂੰ ਤੋੜਨ ਦੀ ਜਿੱਦ ਤੇ ਸੀ। ਉਸਨੇ ਮੈਨੂੰ ਪੁਰਾਣੇ ਪੰਜ ਸੌ ਦੇਣ ਦੀ ਕੋਸਿਸ਼ ਕੀਤੀ ਪਰ ਮੈਂ ਇਨਕਾਰ ਕਰ ਦਿੱਤਾ। ਪੰਪ ਵਾਲੇ ਨੇ ਟਰਕੌਣ ਦੀ ਕੋਸ਼ਿਸ਼ ਕੀਤੀ ਕਿ ਬਹੁਤ ਸਮਾਂ ਲੱਗੂ ਤੋੜਨ ਨੂੰ ਹਾਲੇ ਖੁੱਲੇ ਨਹੀਂ ਆ ਰਹੇ। ਪਰ ਮੈਂ ਇਂਤੇਜਾਰ ਕਰਨ ਲਈ ਕਿਹਾ। ਫੇਰ ਉਸਨੇ ਨਵਾਂ ਟੋਟਕਾ ਵਰਤਿਆ। ਸਰਦਾਰ ਜੀ ਅੱਠ ਸੌ ਖੁੱਲੇ ਲੈ ਲੋ ਬਾਕੀ ਦੋ ਪੰਜ ਸੌ ਦੇ ਲੈਲੋ ਤੇ ਸ਼ਾਮ ਨੂੰ ਆਕੇ ਬਦਲ ਲਿਓ। ਪਰ ਹੁਣ ਮੈਂ ਨੋਟ ਸੌ ਸੌ ਦੇ ਲੈਣ ਦੀ ਜਿੱਦ ਤੇ ਹੀ ਅੜ ਗਿਆ। ਉਸਨੇ ਲੱਗਭੱਗ ਪੰਦਰਾਂ ਮਿੰਟ ਇੰਝ ਹੀ ਬਰਬਾਦ ਕਰ ਦਿੱਤੇ। ਮੇਰੀ ਨਜ਼ਰ ਉਸਦੀ ਨਜ਼ਰ ਨਾਲ ਲੜ ਰਹੀ ਸੀ। ਆਖਿਰ ਉਹ ਖਿਜ਼ ਗਿਆ ਤੇ ਅੰਦਰੋਂ ਜਾਕੇ ਸੌ ਸੌ ਦੇ ਨੋਟਾਂ ਚ ਬਕਾਇਆ ਲੈ ਆਇਆ। ਸੌ ਸੌ ਦੇ ਨੋਟਾਂ ਚ ਬਕਾਇਆ ਦੇਕੇ ਉਹ ਇੰਝ ਅਹਿਸਾਨ ਕਰ ਸੀ ਜਿਸ ਤਰਾਂ ਤੇਲ ਪਵਾਉਣ ਦੇ ਪੈਸੇ ਦੇ ਰਿਹਾ ਹੋਵੇ। ਪਰ ਜੋ ਵੀ ਸੀ, ਉਸਦਾ ਕਾਹਲੀ ਨਾਲ ਪਾਇਆ ਤੇਲ ਮੈਨੂੰ ਰਾਸ ਆ ਗਿਆ ਤੇ ਪੰਦਰਾਂ ਵੀਹ ਮਿੰਟ ਦੇ ਸਮੇਂ ਦੀ ਬਰਬਾਦੀ ਤੋਂ ਬਾਅਦ ਨੋਟ ਟੁੱਟਣ ਤੇ ਮੈਂ ਵੀ ਆਪਣੇ ਆਪ ਨੂੰ ਰਾਜਾ ਮਹਿਸੂਸ ਕਰ ਰਿਹਾ ਸੀ।-ਹਰਦੀਪ ਬਿਰਦੀ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.