Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਇੰਗਲੈਂਡ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੀ ਸਪੈਸ਼ਲ ਮੀਟਿੰਗ ਹੋਈ

By uscreative Published 2 min read

ਲੈਸਟਰ-(ਯੂ ਕੇ)ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ੍ਰæ ਸਿਮਰਨਜੀਤ ਸਿੰਘ ਮਾਨ ਦੇ ਯੂ ਕੇ ਪਹੁੰਚਣ ਤੇ ਜਿਥੇ ਵੱਖ ਵੱਖ ਸਮਾਗਮ ਹੋ ਰਹੇ ਹਨ ਉਥੇ ਪਾਰਟੀ ਦੇ ਅੰਤਰ ਰਰਸ਼ਟਰੀ ਪੱਧਰ ਦੇ ਕਾਰਕੁੰਨਾਂ ਨੂੰ ਮਿਲ ਕੇ ਵਿਚਾਰਾਂ ਕਰਨ ਦਾ ਮੌਕਾ ਮਿਲ ਰਿਹਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਕੇ ਦੇ ਜਨਰਲ ਸਕੱਤਰ ਭਾਈ ਜਗਵਿੰਦਰ ਸਿੰਘ ਦੇ ਗ੍ਰੀਹ ਵਿਖੇ ਸਮੂਹ ਮੈਂਬਰਾਂ ਦੀ ਮੀਟਿੰਗ ਵਿੱਚ ਜਿਸ ਵਿੱਚ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਅਮਰੀਕਾ ਦੇ ਮੈਂਬਰ ਸ੍ਰ ਬੂਟਾ ਸਿੰਘ ਖੜੌਦ ਅਤੇ ਰੇਸ਼ਮ ਸਿੰਘ ਹੋਰਾਂ ਤੋਂ ਅਮਰੀਕਾ ਵਿੱਚ ਚੱਲ ਰਹੀ ਪ੍ਰਧਾਨ ਦੀ ਚੋਣ ਦੀ ਜਾਣਕਾਰੀ ਹਾਸਿਲ ਕੀਤੀ। ਇਸ ਚੋਣ ਦਾ ਦਿਲਚਸਪ ਪਹਿਲੂ ਇਸਦੀ ਪ੍ਰਾਇਮਰੀ ਚੋਣਾਂ ਰਿਹਾ ਹੈ ਜਦੋਂ ਕਿ ਆਮ ਚੋਣਾਂ ਨਵੰਬਰ 2016 ਵਿੱਚ ਹੋ ਰਹੀਆਂ ਹਨ ਜਿਥੇ ਪ੍ਰਧਾਨ ਬਾਰਾਕ ਓਬਾਮਾ ਦੇ ਬਦਲ ਦੀ ਚੋਣ ਹੋਵੇਗੀ। ਇਸ ਮੌਕੇ ਡੈਮੋਕਰੈਟਸ ਦੀ ਉਮੀਦਵਾਰ ਹਿਲੇਰੀ ਕਲਿੰਟਨ ਅਤੇ ਰੀਪਬਲੀਕਨ ਦੇ ਉਮੀਦਵਾਰ ਡੌਨਾਲਡ ਟਰੰਪ ਬਾਰੇ ਖੁੱਲ ਕੇ ਵਿਚਾਰਾਂ ਹੋਈਆਂ।

ਸ੍ਰ ਸਿਮਰਨਜੀਤ ਸਿੰਘ ਮਾਨ ਨੇ ਅਮਰੀਕਾ ਅਤੇ ਕੈਨੇਡਾ ਦੀ ਲੀਡਰਸ਼ਿਪ ਨੂੰ ਬੇਨਤੀ ਕੀਤੀ ਕਿ ਅਮਰੀਕਾ ਦੇ ਪ੍ਰਧਾਨ ਦੀ ਚੋਣ ਮੌਕੇ ਪਾਰਟੀ ਵਲੋਂ ਢੁਕਵੀਂ ਅਤੇ ਸਿੱਖ ਪੱਖੀ ਵਿਚਾਰਧਾਰਾ ਵਾਲੀ ਪਾਰਟੀ ਨੂੰ ਮਦਦ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ। ਨਾਲ ਹੀ ਸ੍ਰ ਮਾਨ ਨੇ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੂੰ ਬੇਨਤੀ ਕੀਤੀ ਕਿ ਉਹ ਵੀ ਗੁਆਂਢੀ ਦੇਸ਼ ਦੇ ਨਾਗਰਿਕ ਹੋਣ ਨਾਤੇ ਪਾਰਟੀ ਨਾਲ ਰਾਬਤਾ ਕਰਕੇ ਆਪਣੀ ਰਵਾਇਤੀ ਸੁਪੋਰਟ ਜਰੂਰ ਦੇਣ।ਇਸ ਤੋਂ ਇਲਾਵਾ ਅੱਜ ਦੀ ਇਸ ਵਿਸ਼ੇਸ਼ ਬੈਠਕ ਦੌਰਾਨ ਪਾਕਿਸਤਾਨ ਵਿੱਚ ਕਤਲ ਕੀਤੇ ਗਏ ਸ੍ਰ ਸੂਰਨ ਸਿੰਘ ਬਾਰੇ ਵਿਚਾਰਾਂ ਕੀਤੀਆਂ ਗਈਆਂ। ਸੂਰਾਨ ਸਿੰਘ ਖੈਬਰ ਪਖਤੂਨ ਦੇ ਚੀਫ ਮਨਿਸਟਰ ਦੇ ਸਪੈਸ਼ਲ ਅਸੈਸਟੈਂਟ ਸਨ। ਸੂਰਨ ਸਿੰਘ ਇੱਕ ਡਾਕਟਰ ਸਨ, ਟੀ ਵੀ ਹੋਸਟ ਅਤੇ ਲੋਕਲ ਰਾਜਨੀਤੀ ਵਿੱਚ ਹਿੱਸਾ ਲਿਆ ਕਰਦੇ ਸੀ। ਉਸ ਤੋਂ ਬਾਅਦ ਸੂਰਨ ਸਿੰਘ ਤਹਿਰੀਕ-ਏ-ਇਨਸਾਫ ਦੇ 2011 ਤੋਂ ਮੈਂਬਰ ਚਲੇ ਆ ਰਹੇ ਹਨ ਅਤੇ ਪਿਛਲੇ 9 ਸਾਲ ਤੋਂ ਉਹ ਜਮਾਤ-ਏ-ਇਸਲਾਮੀ ਪਾਕਿਸਤਾਨ ਦੇ ਮੈਂਬਰ ਸਨ। ਸੂਰਨ ਸਿੰਘ ਦੇ ਕਤਲ ਦੇ ਸਬੰਧ ਵਿੱਚ ਬਲਦੇਵ ਕੁਮਾਰ, ਇੱਕ ਪ੍ਰਸਿੱਧ ਹਿੰਦੂ ਕੌਂਸਲਰ, ਜੋ ਤਹਿਰੀਕ-ਏ-ਇਨਸਾਫ ਪਾਰਟੀ ਦਾ ਹੀ ਮੈਂਬਰ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਮੀਟਿੰਗ ਵਿੱਚ ਸੂਰਨ ਸਿੰਘ ਦੇ ਕਤਲ ਤੇ ਅਫਸੋਸ ਪ੍ਰਗਟ ਕਰਦਿਆਂ ਸ੍ਰ ਮਾਨ ਨੇ ਕਿਹਾ ਕਿ ਪਾਰਟੀ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਲਈ ਯਤਨ ਕਰੇਗੀ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp