ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਇਹ ਐਲਾਨ ਕਰਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਕਲੋਵਰਡੇਲ ਸਪੋਰਟ ਐਂਡ ਆਈਸ ਕੰਪਲੈਕਸ ਅਤੇ ਮਿਊਜ਼ੀਅਮ ਆਫ਼ ਸਰੀ ਨੂੰ, ਸਕੋਸ਼ੀਆਬੈਂਕ ਹਾਕੀ ਡੇਅ ਇਨ ਕੈਨੇਡਾ ਪੰਜਾਬੀ ਵਿੱਚ (Scotiabank Hockey Day in Canada in Punjabi ) ਸਰੀ ਤੋਂ ਲਾਈਵ ਕਰਨ ਲਈ ਸਰਕਾਰੀ ਮੇਜ਼ਬਾਨ ਸਾਈਟ ਵਜੋਂ ਚੁਣਿਆ ਗਿਆ ਹੈ। ਇਹ ਕੌਮੀ ਸਮਾਰੋਹ 17 ਜਨਵਰੀ ਨੂੰ ਹੋਵੇਗਾ। ਕੈਨੇਡਾ ਦੇ ਮਨਪਸੰਦ ਖੇਡ ਦੇ ਇਸ ਜਸ਼ਨ ਦੌਰਾਨ ਪਰਿਵਾਰ, ਪ੍ਰਸ਼ੰਸਕ ਅਤੇ ਖਿਡਾਰੀ ਪੂਰੇ ਦਿਨ ਲਈ ਹਾਕੀ ਅਤੇ ਕਮਿਊਨਿਟੀ ਸਮਾਗਮਾਂ ਵਿੱਚ ਇਕੱਠੇ ਹੋਣਗੇ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਹਾਕੀ ਸਿਰਫ਼ ਇੱਕ ਖੇਡ ਨਹੀਂ ਹੈ, ਬਲਕਿ ਇਹ ਸਾਡੀ ਕੈਨੇਡੀਅਨ ਪਹਿਚਾਣ ਦਾ ਹਿੱਸਾ ਹੈ”। “ਅਸੀਂ ਕਲੋਵਰਡੇਲ ਵਿੱਚ ਇਸ ਕੌਮੀ ਸਮਾਰੋਹ ਦੀ ਮੇਜ਼ਬਾਨੀ ਕਰਨ ਲਈ ਬਹੁਤ ਉਤਸ਼ਾਹਿਤ ਹਾਂ, ਜਿੱਥੇ ਅਸੀਂ ਆਪਣੀ ਰੰਗ-ਬਰੰਗੀ ਕਮਿਊਨਿਟੀ ਨੂੰ ਉਜਾਗਰ ਕਰਾਂਗੇ, ਉੱਥੇ ਹਾਕੀ ਦੀਆਂ ਰਵਾਇਤਾਂ ਦਾ ਜਸ਼ਨ ਮਨਾਵਾਂਗੇ ਅਤੇ ਖੇਡ ਰਾਹੀਂ ਲੋਕਾਂ ਨੂੰ ਇਕੱਠਾ ਕਰਾਂਗੇ।”
ਸਪੋਰਟਸਨੈਟ ਦੇ ਰੰਦੀਪ ਜੰਡਾ ਆਪਣੀ ਟੀਮ ਨਾਲ ਸਕੋਸ਼ੀਆਬੈਂਕ ਹਾਕੀ ਡੇ ਇਨ ਕੈਨੇਡਾ ਪੰਜਾਬੀ ਨੂੰ ਓਮਨੀ ਟੈਲੀਵਿਜ਼ਨ ‘ਤੇ ਕਲੋਵਰਡੇਲ ਸਪੋਰਟ ਅਤੇ ਆਈਸ ਕੰਪਲੈਕਸ ਤੋਂ ਸ਼ਾਮ 4 ਤੋਂ 7 ਵਜੇ ਤੱਕ ਲਾਈਵ ਹੋਸਟ ਕਰਨਗੇ, ਜੋ ਸਪੋਰਟਸਨੈਟ ਦੇ ਰਾਸ਼ਟਰੀ ਪ੍ਰਸਾਰਣ ਮੈਰਾਥਨ ਦਾ ਹਿੱਸਾ ਹੋਵੇਗਾ।
ਸਪੋਰਟਸਨੈੱਟ ਦੇ ਐਨਐਚਐਲ (NHL) ਸਪੈਸ਼ਲ ਈਵੈਂਟਸ ਦੇ ਕਾਰਜਕਾਰੀ ਨਿਰਮਾਤਾ ਜੋਏਲ ਡਾਰਲਿੰਗ ਨੇ ਕਿਹਾ, “ਅਸੀਂ ਬਹੁਤ ਖੁਸ਼ ਹਾਂ ਕਿ ਸਰੀ ਸਕੋਸ਼ੀਆਬੈਂਕ ਹਾਕੀ ਡੇਅ ਇਨ ਕੈਨੇਡਾ ਦੇ ਸਾਡੇ ਰਾਸ਼ਟਰੀ ਪ੍ਰਸਾਰਣ ਦਾ ਹਿੱਸਾ ਬਣ ਰਿਹਾ ਹੈ।” “ਇਹ ਸਾਲਾਨਾ ਸਮਾਰੋਹ ਕੈਨੇਡਾ ਭਰ ਦੀਆਂ ਹਾਕੀ ਭਾਈਚਾਰਿਆਂ ਨੂੰ ਜੋੜਨ ਅਤੇ ਉਸ ਜਜ਼ਬੇ ਬਾਰੇ ਹੈ ਜੋ ਇਸ ਖੇਡ ਨੂੰ ਖ਼ਾਸ ਬਣਾਉਂਦਾ ਹੈ।”
ਮਿਊਜ਼ੀਅਮ ਆਫ਼ ਸਰੀ, ਸ਼ਾਮ 7 ਵਜੇ ਇੱਕ ਜਨਤਕ ਜਸ਼ਨ ਦੀ ਮੇਜ਼ਬਾਨੀ ਕਰੇਗਾ, ਜਿੱਥੇ ਵਿਜ਼ਟਰ ਸਕੋਸ਼ੀਆਬੈਂਕ ਹਾਕੀ ਡੇ ਇਨ ਕੈਨੇਡਾ ਦੇ ਪ੍ਰੋਗਰਾਮਿੰਗ ਦੇਖਣਾ ਜਾਰੀ ਰੱਖ ਸਕਣਗੇ, ਜਿਸ ਵਿੱਚ ਵੈਨਕੂਵਰ ਕਨੱਕਸ ਅਤੇ ਐਡਮਿੰਟਨ ਔਇਲਰਜ਼ ਦਾ ਮੈਚ ਵੀ ਸ਼ਾਮਲ ਹੈ। ਇਸ ਦੌਰਾਨ ਸਪੋਰਟਸਨੈਟ ਦੀਆਂ ਕਈ ਸ਼ਖ਼ਸੀਅਤਾਂ ਦੇ ਲਾਈਵ ਇੰਟਰਵਿਊ ਜਿੱਥੇ ਦੇਖ ਦੇਖਣ ਨੂੰ ਮਿਲਣਗੇ ਉੱਥੇ ਮਿਊਜ਼ੀਅਮ ਦੇ “ਆਰ ਕੁਨੈਕਸ਼ਨ ਟੂ ਹਾਕੀ” (Our Connection to Hockey ) ਪ੍ਰਦਰਸ਼ਨੀ ਦਾ ਅਨੁਭਵ ਕਰ ਸਕਣਗੇ, ਜੋ ਸਰੀ ਵਿੱਚ ਇਸ ਖੇਡ ਦੇ ਸੱਭਿਆਚਾਰਕ ਪ੍ਰਭਾਵ ਨੂੰ ਦਰਸਾਉਂਦੀ ਹੈ।
ਹੋਰ ਜਾਣਕਾਰੀ ਲਈ Hockey Day in Canada Punjabi – Live from Surrey | City of Surrey ‘ਤੇ ਜਾਓ।


