Ad-Time-For-Vacation.png

ਇਰਾਨ ‘ਤੇ ਅਮਰੀਕੀ ਪਾਬੰਦੀਆਂ ਲਾਗੂ, ਭਾਰਤ ‘ਤੇ ਕੀ ਅਸਰ ਪਵੇਗਾ

ਪਰਮਾਣੂ ਸਮਝੌਤੇ ਤੋਂ ਹੱਥ ਖਿੱਚਣ ਵਾਲੇ ਅਮਰੀਕਾ ਵੱਲੋਂ ਇਰਾਨ ਉੱਤੇ ਲਾਈਆਂ ਪਾਬੰਦੀਆਂ ੋਂ ਲਾਗੂ ਹੋ ਗਈਆਂ ਹਨ।
ਵ੍ਹਾਈਟ ਹਾਊਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਰਾਨ ‘ਤੇ ਮੁੜ ਲਗਾਏ ਗਏ ਇਸ ਪ੍ਰਤੀਬੰਧ ਤੋਂ ਬਾਅਦ ਨਾ ਤਾਂ ਡਾਲਰ ਤੋਂ ਰਿਆਲ ਖਰੀਦਿਆ ਜਾ ਸਕੇਗਾ ਨਾ ਹੀ ਰਿਆਲ ਤੋਂ ਡਾਲਰ।ਇਸ ਤੋਂ ਇਲਾਵਾ ਸੋਨੇ ਦਾ ਵਪਾਰ, ਮੈਟਲ ਅਤੇ ਇੰਡਸਟਰੀ ਵਿੱਚ ਵਰਤੋਂ ਹੋਣ ਵਾਲੇ ਸਾਫਟਵੇਅਰ ਦੇ ਕਾਰੋਬਾਰ ਉੱਤੇ ਵੀ ਇਹ ਪ੍ਰਤੀਬੰਧ ਲਾਗੂ ਹੋਣਗੇ।ਅਮਰੀਕੀ ਪਾਬੰਦੀਆਂ ਦੋ ਗੇੜ ਵਿੱਚ ਸ਼ੁਰੂ ਹੋ ਰਹੀਆਂ ਹਨ। ਪਹਿਲਾ ਗੇੜ 6 ਅਗਸਤ ਨੂੰ ਸ਼ੁਰੂ ਹੋ ਗਿਆ। ਦੂਜਾ ਗੇੜ ਨਵੰਬਰ ਵਿੱਚ ਸ਼ੁਰੂ ਹੋਵੇਗਾ।ਇਰਾਕ ਅਤੇ ਸਾਊਦੀ ਅਰਬ ਤੋਂ ਬਾਅਦ ਇਰਾਨ ਭਾਰਤ ਨੂੰ ਤੇਲ ਵੇਚਣ ਵਾਲਾ ਤੀਜਾ ਵੱਡਾ ਦੇਸ ਹੈ।ਬਿਜਨੈੱਸ ਪੱਤਰਕਾਰ ਸ਼ਿਸ਼ਿਰ ਸਿਨਹਾ ਦਾ ਕਹਿਣਾ ਹੈ, ”ਭਾਰਤ ਨੇ ਅਮਰੀਕੀ ਪਾਬੰਦੀਆਂ ਦਾ ਖ਼ੁਦ ‘ਤੇ ਅਸਰ ਰੋਕਣ ਲਈ ਕੁਝ ਇੰਤਜ਼ਾਮ ਕਰ ਰੱਖੇ ਸਨ। ਭਾਰਤ ਨੇ ਰੁਪੱਈਆ-ਰਿਆਲ ਦਾ ਸਮਝੌਤਾ ਕਰ ਰੱਖਿਆ ਸੀ, ਜਿਸਦੇ ਤਹਿਤ ਭਾਰਤ ਭੁਗਤਾਨ ਰੁਪਏ ਵਿੱਚ ਕਰਦਾ ਹੈ। ਦੂਜਾ ਬਾਰਟਰ ਸਿਸਟਮ ਲਾਗੂ ਹੋਣ ਕਾਰਨ ਭਾਰਤ ਖਾਣ-ਪੀਣ ਦੀਆਂ ਵਸਤਾਂ ਬਦਲੇ ਇਰਾਨ ਤੋਂ ਤੇਲ ਲੈਂਦਾ ਹੈ।”ਸ਼ਿਸ਼ਿਰ ਮੁਤਾਬਕ ਅਸਲੀ ਪਰੇਸ਼ਾਨੀਆਂ ਨਵੰਬਰ ਵਿੱਚ ਸ਼ੁਰੂ ਹੋਣ ਵਾਲੇ ਦੂਜੇ ਗੇੜ ਤੋਂ ਬਾਅਦ ਸ਼ੁਰੂ ਹੋਣਗੀਆਂ ਕਿਉਂਕਿ ਅਮਰੀਕੀ ਟੈਂਕਰਾਂ ਦਾ ਇਸਤੇਮਾਲ ਨਹੀਂ ਹੋ ਸਕੇਗਾ।
ਸ਼ਿਸ਼ਿਰ ਅੱਗੇ ਕਹਿੰਦੇ ਹਨ ਕਿ ਕੌਮਾਂਤਰੀ ਵਪਾਰ ਵਿੱਚ ਅਹਿਮ ਸਮਝੀ ਜਾਣ ਵਾਲੀ ਰੀਐਸ਼ੋਰੈਂਸ ਦੀ ਪਾਲਿਸੀ ਦਾ ਅਸਰ ਨਹੀਂ ਰਹੇਗਾ ਕਿਉਂਕਿ ਉਸ ਨੂੰ ਵੀ ਅਮਰੀਕੀ ਕੰਪਨੀਆਂ ਹੀ ਮੁਹੱਈਆ ਕਰਵਾਉਂਦੀਆਂ ਹਨ। ਇਸਦਾ ਮਤਲਬ ਇਹ ਕਿ ਸਾਡਾ ਤੇਲ ਦਾ ਸਰੋਤ ਬੰਦ ਹੋ ਜਾਵੇਗਾ।ਭਾਰਤ ਲਈ ਦੂਜਾ ਬਦਲ ਵੇਨੇਜ਼ੁਏਲਾ ਹੈ ਪਰ ਖ਼ਬਰ ਹੈ ਕਿ ਉਸ ਖਿਲਾਫ ਵੀ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਇਸ ਦਾ ਇੱਕੋ ਇੱਕ ਰਸਤਾ ਹੈ ਕਿ ਇਰਾਨ ਤੋਂ ਭਾਰਤ ਕੱਚਾ ਤੇਲ ਲੈ ਸਕੇ ਇਸ ਲਈ ਅਮਰੀਕਾ ਕੁਝ ਰਿਆਇਤ ਬਰਤੇ।ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਓਬਾਮਾ ਪ੍ਰਸਾਸ਼ਨ ਦੇ ਫ਼ੈਸਲੇ ਨੂੰ ਪਲਟਦਿਆਂ ਇਰਾਨ ਪਰਮਾਣੂ ਸਮਝੌਤੇ ਤੋਂ ਪੈਰ ਪਿੱਛੇ ਖਿੱਚ ਲਿਆ ਸੀ।
ਟਰੰਪ ਨੇ ਕਿਹਾ, ”ਮੈਂ ਪੂਰੀ ਤਰ੍ਹਾਂ ਸਪੱਸ਼ਟ ਹਾਂ ਕਿ ਗਲੇ-ਸੜੇ ਸਮਝੌਤੇ ਨਾਲ ਅਸੀਂ ਇਰਾਨ ਦੇ ਪਰਮਾਣੂ ਬੰਬ ਨਹੀਂ ਰੋਕ ਸਕਦੇ।ਟਰੰਪ ਦਾ ਕਹਿਣਾ ਸੀ ਕਿ ਇਰਾਨ ਸਮਝੌਤੇ ਦਾ ਮੂਲ ਹੀ ਨੁਕਸਦਾਰ ਹੈ, ਜੇਕਰ ਅਸੀਂ ਕੁਝ ਨਹੀਂ ਕਰਦੇ ਤਾਂ ਅਸੀਂ ਜਾਣਦੇ ਹਾਂ ਕਿ ਇਸ ਦਾ ਸਿੱਟਾ ਕੀ ਹੋਵੇਗਾ।2015 ਵਿੱਚ ਇਰਾਨ ਨੇ ਦੁਨੀਆਂ ਦੀਆਂ ਮਹਾਂਸ਼ਕਤੀਆਂ ਸਮਝੇ ਜਾਂਦੇ ਮੁਲਕਾਂ ਦੇ ਫ5+1 ਗਰੁੱਪ ਨਾਲ ਇੱਕ ਸਮਝੌਤੇ ਉੱਤੇ ਸਹੀ ਪਾਈ। ਇਸ ਸਮਝੌਤੇ ਵਿੱਚ ਅਮਰੀਕਾ, ਯੂਕੇ, ਫਰਾਂਸ, ਚੀਨ,ਰੂਸ ਤੇ ਜਰਮਨੀ ਸ਼ਾਮਲ ਸਨ।ਇਰਾਨ ਵਲੋਂ ਪਰਮਾਣੂ ਹਥਿਆਰ ਵਿਕਸਤ ਕਰਨ ਦੀਆਂ ਕਥਿਤ ਕੋਸ਼ਿਸ਼ਾਂ ਖ਼ਿਲਾਫ਼ ਕਈ ਸਾਲਾਂ ਦੀ ਖਿੱਚੋਤਾਣ ਤੋਂ ਬਾਅਦ ਇਹ ਸਮਝੌਤਾ ਸਿਰੇ ਚੜ੍ਹਿਆ ਸੀ।ਜਿਵੇਂ ਕਿ ਇਰਾਨ ਇਹ ਕਹਿੰਦਾ ਰਿਹਾ ਕਿ ਉਸ ਦਾ ਪਰਮਾਣੂ ਪ੍ਰੋਗਰਾਮ ਸ਼ਾਂਤੀ ਤੇ ਵਿਕਾਸ ਕਾਰਜਾਂ ਉੱਤੇ ਆਧਾਰਿਤ ਸੀ ਪਰ ਦੁਨੀਆਂ ਨੇ ਇਸ ਉੱਤੇ ਭਰੋਸਾ ਨਹੀਂ ਕੀਤਾ ਸੀ।ਕਈ ਸਾਲਾਂ ਦੀ ਜ਼ਿੱਦ ਉੱਤੇ ਅੜੇ ਰਹਿਣ ਤੋਂ ਬਾਅਦ ਇਰਾਨ ਜਰਮਨੀ ਨਾਲ ਗੱਲਬਾਤ ਕਰਨ ਲਈ ਤਿਆਰ ਹੋਇਆ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.