ਨਵੀਂ ਦਿੱਲੀ : ਕਾਂਗਰਸ ਨੇ ਰਾਹੁਲ ਗਾਂਧੀ ਦੇ ‘ਮੁਸਲਿਮ ਪਾਰਟੀ’ ਵਾਲੇ ਕਥਿਤ ਬਿਆਨ ਬਾਬਤ ਖ਼ਬਰ ਨੂੰ ਫਿਰ ਖ਼ਾਰਜ ਕੀਤਾ ਅਤੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਮੌਜੂਦਾ ਦੌਰ ਦੀ ‘ਈਸਟ ਇੰਡੀਆ ਕੰਪਨੀ’ ਹੈ ਜੋ ਸੱਤਾ ਦੇ ਲਾਲਚ ‘ਚ ‘ਹਿੰਦੂ-ਮੁਸਲਮਾਨ’ ਦੀ ਖੇਡ ਨੂੰ ਖੇਡ ਰਹੀ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ, ”ਬੁੱਧੀਜੀਵੀਆਂ ਨਾਲ ਮੁਲਾਕਾਤ ‘ਚ ਰਾਹੁਲ ਨੇ ਕਿਹਾ ਸੀ ਕਿ ਕਾਂਗਰਸ ਭਾਰਤ ਦੇ 132 ਕਰੋੜ ਲੋਕਾਂ ਦੀ ਪ੍ਰਤੀਨਿਧਤਾ ਕਰਦੀ ਹੈ। ਕਾਂਗਰਸ ਹਰ ਹਿੰਦੂ, ਹਰ ਮੁਸਲਮਾਨ, ਹਰ ਸੇੱਖ, ਹਰ ਇਸਾਈ, ਹਰ ਜੈਨ, ਹਰ ਪਾਰਸੀ ਅਤੇ ਹੋਰ ਸਾਰੇ ਧਰਮਾਂ ਦੇ ਲੋਕਾਂ ਦੀ ਪਾਰਟੀ ਹੈ।” ਉਨ੍ਹਾਂ ‘ਮੁਸਲਿਮ ਪਾਰਟੀ’ ਵਾਲੀ ਖ਼ਬਰ ਛਾਪਣ ਵਾਲੇ ਉਰਦੂ ਅਖ਼ਬਾਰ ਦੀ ਖ਼ਬਰ ਨੂੰ ਖ਼ਾਰਜ ਕਰਦਿਆਂ ਕਿਹਾ, ”ਕੀ ਉਸ ਬੈਠਕ ‘ਚ ਅਖ਼ਬਾਰ ਦੇ ਪ੍ਰਤੀਨਿਧ ਮੌਜੂਦ ਸਨ? ਨਰਿੰਦਰ ਮੋਦੀ ਇਕ ਅਸਫ਼ਲ ਪ੍ਰਧਾਨ ਮੰਤਰੀ ਹਨ। ਉਹ ਸਿਰਫ਼ ਧਰੁਵੀਕਰਨ ਦਾ ਸਹਾਰਾ ਲੈ ਸਕਦੇ ਹਨ। ਅੰਗਰੇਜ਼ਾਂ ਵਾਂਗ ਵੰਡਣ ਦੀ ਸਿਆਸਤ ਕਰ ਰਹੇ ਹਨ।”
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


