ਐਬਟਸਫੋਰਡ— ਪੰਜਾਬੀਆਂ ਨੇ ਆਪਣੀ ਮਿਹਨਤ ਤੇ ਦਲੇਰੀ ਸਦਕਾ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ‘ਚ ਵੀ ਨਾਮ ਕਮਾਇਆ ਹੈ, ਆਪਣੀ ਮਿਹਨਤ ਨਾਲ ਪੰਜਾਬੀ ਵਿਦੇਸ਼ਾਂ ‘ਚ ਵੀ ਕਈ ਉੱਚ ਅਹੁਦੇ ‘ਤੇ ਬਿਰਾਜਮਾਨ ਹਨ। ਇਸ ਤਰ੍ਹਾਂ ਇਕ ਵਾਰ ਫਿਰ ਵਿਦੇਸ਼ੀ ਧਰਤੀ ‘ਤੇ ਲੁਧਿਆਣਾ ਦੇ ਕਸਬਾ ਪਾਇਲ ‘ਚ ਪੈਂਦੇ ਪਿੰਡ ਘੁਡਾਣੀ ਕਲਾਂ ਦੀ ਮੁਟਿਆਰ ਅਮਨਿੰਦਰ ਕੌਰ ਨੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ।ਦਰਅਸਲ ਅਮਨਿੰਦਰ ਕੌਰ ਨੂੰ ਕਨੇਡਾ ਸਰਕਾਰ ਨੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਦੀ ਪੁਲਸ ਕਮਿਸ਼ਨਰ ਨਿਯੁਕਤ ਕੀਤਾ ਹੈ।ਐਬਟਸਫੋਰਡ ਸ਼ਹਿਰ ਦੇ ਇਤਿਹਾਸ ‘ਚ ਅਮਨਿੰਦਰ ਇਕੋ ਇਕ ਪਹਿਲੀ ਪੰਜਾਬਣ ਪੁਲਸ ਕਮਿਸ਼ਨਰ ਹੈ।ਅਮਨਿੰਦਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਇਹ ਸ਼ੁਰੂ ਤੋਂ ਹੀ ਹੁਸ਼ਿਆਰ ਤੇ ਨਿਡਰ ਸੀ।ਅਮਨਿੰਦਰ ਕੌਰ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਅਮਨਿੰਦਰ ਦੇ ਪਿਤਾ ਵੀ ਪੰਜਾਬ ਪੁਲਸ ‘ਚ ਉੱਚ ਅਹੁਦੇ ‘ਤੇ ਰਹੇ ਹਨ, ਅਮਨਿੰਦਰ ਦੀ ਸਕੂਲੀ ਪੜਾਈ ਪੰਜਾਬ ‘ਚ ਹੋਈ, ਜਿਸ ਤੋਂ ਬਾਅਦ 13-14 ਸਾਲ ਦੀ ਉਮਰ ‘ਚ ਅਮਨਿੰਦਰ ਕੌਰ ਆਪਣੀ ਭੂਆ ਨਾਲ ਕੈਨੇਡਾ ਚਲੀ ਗਈ।ਸ.ਕੇਸਰ ਸਿੰਘ ਬਾਗੀ ਨੇ ਕਿਹਾ ਕਿ ਪਿਛਲੇ ਹਫਤੇ ਇਕ ਸਥਾਨਕ ਅਖਬਾਰ ਨੇ ਲਿਖਿਆ ਸੀ ਕਿ ਅਮਨਿੰਦਰ ਦੇ ਪਿਤਾ ਦੀ ਮੌਤ ਖਾੜਕੂਆਂ ਹੱਥੋਂ ਹੋਈ ਸੀ ਜੋ ਕਿ ਗਲਤ ਖਬਰ ਹੈ।ਹਰਬੰਸ ਸਿੰਘ ਰਾਏ ਦੀ ਮੌਤ ਇੱਕ ਐਕਸੀਡੈਂਟ ਨਾਲ ਹੋਈ ਸੀ।ਕੇਸਰ ਸਿੰਘ ਬਾਗੀ ਨੇ ਕਿਹਾ ਕਿ ਮੈਂ ਸਸਕਾਰ ਸਮੇਂ ਵੀ ਹਾਜ਼ਰ ਸੀ।ਉਨਾ ਕਿਹਾ ਕਿ ਅਖਬਾਰ ਨੂੰ ਤੱਥਾਂ ਦੀ ਘੋਖ ਕਰ ਲੈਣੀ ਚਾਹੀਦੀ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


