Skip to content
Friday, October 30, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਅਪ੍ਰੈਲ ਨੂੰ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਪੂਰੇ ਕੈਨੇਡਾ ‘ਚ ਮਨਾਇਆ ਜਾਵੇ : ਧਾਲੀਵਾਲ

By Admin Published 1 min read
ਸਰੀ(ਏਜੰਸੀ)— ਭਾਰਤੀ-ਕੈਨੇਡੀਅਨ ਐੱਮ. ਪੀ. ਸੁੱਖ ਧਾਲੀਵਾਲ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੈਨੇਡਾ ‘ਚ ਅਪ੍ਰੈਲ ਮਹੀਨਾ ਸਿੱਖਾਂ ਨੂੰ ਸਮਰਪਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਅਪ੍ਰੈਲ ਮਹੀਨਾ ਮਨਾਇਆ ਜਾਵੇ। ਸੱਤਾਧਾਰੀ ਪਾਰਟੀ ਲਿਬਰਲ ਨਾਲ ਜੁੜੇ ਸਰੀ ਨਿਊਟਨ ਤੋਂ ਐੱਮ.ਪੀ. ਧਾਲੀਵਾਲ ਨੇ ਕਿਹਾ ਕਿ ਉਹ ਕੋਸ਼ਿਸ਼ਾਂ ਕਰ ਰਹੇ ਹਨ ਕਿ ਇਸ ਸਬੰਧੀ ਬਿੱਲ ਸੀ 376 ‘ਤੇ ਵੋਟ ਪਵੇ ਅਤੇ ਇਸ ਨੂੰ ਪਾਸ ਕਰ ਦਿੱਤਾ ਜਾਵੇ।

PunjabKesari
ਉਨ੍ਹਾਂ ਕਿਹਾ ਕਿ ਅਜਿਹਾ ਕਰਨ ਦਾ ਉਨ੍ਹਾਂ ਦਾ ਟੀਚਾ ਇਹ ਹੈ ਕਿ ਕੈਨੇਡਾ ‘ਚ ਰਹਿੰਦੇ ਲੋਕ ਜਾਣ ਸਕਣ ਕਿ ਸਿੱਖਾਂ ਦਾ ਇਤਿਹਾਸ ਕੀ ਹੈ। ਉਨ੍ਹਾਂ ਦੱਸਿਆ ਕਿ ਬਿੱਲ ‘ਤੇ ਕੈਨੇਡਾ ਦੀਆਂ ਤਿੰਨਾਂ ਪਾਰਟੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਨ੍ਹਾਂ ਵਲੋਂ ਬਿੱਲ ਨੂੰ ਪੂਰੀ ਸਪੋਰਟ ਮਿਲੀ ਹੈ। ਤੁਹਾਨੂੰ ਦੱਸ ਦਈਏ ਕਿ ਓਂਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਸੂਬਿਆਂ ‘ਚ ਪਹਿਲਾਂ ਤੋਂ ਹੀ ਅਪ੍ਰੈਲ ਮਹੀਨਾ ਸਿੱਖਾਂ ਨੂੰ ਸਮਰਪਿਤ ਹੈ ਪਰ ਇਸ ਨੂੰ ਪੂਰੇ ਕੈਨੇਡਾ ‘ਚ ਲਾਗੂ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਸ ਬਿੱਲ ‘ਚ ਦੱਸਿਆ ਗਿਆ ਹੈ ਕਿ ਕੈਨੇਡਾ ‘ਚ 50,000 ਤੋਂ ਵਧੇਰੇ ਸਿੱਖ ਰਹਿੰਦੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp