ਅੰਮ੍ਰਿਤਸਰ : ਅਟਾਰੀ-ਵਾਹਗਾ ਸਰਹੱਦ ’ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਸ਼ਾਮ ਸਾਢੇ ਪੰਜ ਤੋਂ ਛੇ ਵਜੇ ਤੱਕ ਹੋਵੇਗੀ। ਇਸ ਤੋਂ ਪਹਿਲਾਂ ਇਹ ਸ਼ਾਮ ਛੇ ਵਜੇ ਤੋਂ ਸਾਢੇ ਛੇ ਵਜੇ ਤੱਕ ਹੁੰਦੀ ਸੀ। ਬੀਐੱਸਐੱਫ ਸਮੇਂ-ਸਮੇਂ ਸਰਦੀ ਤੇ ਗਰਮੀ ਦਾ ਮੌਸਮ ਦੇਖ ਕੇ ਇਹ ਤਬਦੀਲੀ ਕਰਦੀ ਹੈ। ਹੁਣ ਮੌਸਮ ’ਚ ਬਦਲਾਅ ਸ਼ੁਰੂ ਹੋ ਰਿਹਾ ਹੈ ਤਾਂ ਰੀਟ੍ਰੀਟ ਸੈਰੇਮਨੀ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ। ਇਹ ਜਾਣਕਾਰੀ ਪ੍ਰੋਟੋਕਾਲ ਅਫਸਰ ਅਰੁਣ ਮਾਹਲ ਨੇ ਦਿੱਤੀ।

———–