ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਸੀਰੀਆ ਵਿਚ ਸੱਤ ਸਾਲਾਂ ਦੌਰਾਨ ਸੱਤ ਹਜ਼ਾਰ ਤੋਂ ਵੱਧ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਕ ਹੋਰ ਰਿਪੋਰਟ ਵਿਚ ਇਹ ਗਿਣਤੀ 20 ਹਜ਼ਾਰ ਤੋਂ ਵੀ ਵੱਧ ਦੱਸੀ ਗਈ ਹੈ।
ਰਿਪੋਰਟ ਮੁਤਾਬਕ ਇਹ ਸਾਲ ਸੀਰੀਆਈ ਬੱਚਿਆਂ ਲਈ ਕਾਫੀ ਦੁਖਦਾਇਕ ਰਿਹਾ। ਕਿਉਂ ਕਿ ਇਸ ਸਾਲ ਬੱਚਿਆਂ ਖ਼ਿਲਾਫ਼ ਹਿੰਸਾ ਵਿਚ ਕਾਫੀ ਵਾਧਾ ਹੋਇਆ ਹੈ। ਸੰਯੁਕਤ ਰਾਸ਼ਟਰ ਦੀ ਇਸ ਨਿਗਰਾਨ ਸੰਸਥਾ ਨੇ ਇਸ ਤਰ੍ਹਾਂ ਦੇ 1200 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਜਿਸ ਵਿਚ ਇਸ ਸਾਲ 600 ਤੋਂ ਵੱਧ ਬੱਚਿਆਂ ਦੇ ਮਾਰੇ ਜਾਂ ਜ਼ਖ਼ਮੀ ਹੋਣ ਬਾਰੇ ਦੱਸਿਆ ਗਿਆ ਹੈ।
ਯੂਨਾਈਟਿਡ ਨੇਸ਼ਨ ਜਨਰਲ ਫਾਰ ਚਿਲਡਰਨ ਐਂਡ ਆਰਮਡ ਦੀ ਇਕ ਵਿਸ਼ੇਸ਼ ਪ੍ਰਤੀਨਿਧੀ ਵਰਜ਼ਿਨੀਆ ਗਾਬਾ ਨੇ ਸੁਰੱਖਿਆ ਕੌਂਸਲ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਹੁਤ ਸਾਰੇ ਬੱਚੇ ਆਪਣੇ ਘਰਾਂ, ਸਕੂਲਾਂ, ਹਿਰਾਸਤੀ ਕੇਂਦਰਾਂ ਅਤੇ ਸ਼ਰਨਾਰਥੀ ਕੈਂਪਾਂ ਵਿਚ ਤਸ਼ੱਦਦ ਦਾ ਸ਼ਿਕਾਰ ਹੋਏ ਹਨ। ਇਹ ਬੱਚੇ ਗੰਭੀਰ ਮਾਨਸਿਕ ਸੰਕਟ ਨਾਲ ਸੰਘਰਸ਼ ਕਰ ਰਹੇ ਹਨ। ਉਹ ਸ਼ਾਂਤੀ ਸ਼ਬਦ ਦਾ ਮਤਲਬ ਨਹੀਂ ਜਾਣਦੇ।
2014 ਦੇ ਸ਼ੁਰੂ ਵਿਚ ਸੰਯੁਕਤ ਰਾਸ਼ਟਰ ਨੇ ਮੰਨਿਆ ਸੀ ਕਿ ਉਸ ਨੇ ਸੀਰੀਆ ਵਿਚ ਮੌਤਾਂ ਦੀ ਅਧਿਕਾਰਤ ਗਿਣਤੀ ਬੰਦ ਕਰ ਦਿੱਤੀ ਹੈ। ਸੰਯੁਕਤ ਰਾਸ਼ਟਰ ਨੂੰ ਆਪਣੇ ਹੀ ਅੰਕੜਿਆਂ ਉਤੇ ਭਰੋਸਾ ਨਹੀਂ ਸੀ। ਕਿਉਂਕਿ ਇਸ ਲਈ ਸੀਰੀਆ ਉਤੇ ਜ਼ਿਆਦਾ ਨਿਰਭਰਤਾ ਸੀ। ਸੰਯੁਕਤ ਰਾਸ਼ਟਰ ਨੇ ਯੁੱਧ ਵਿਚ 400,000 ਲੋਕਾਂ ਦੇ ਮਾਰੇ ਜਾਣ ਬਾਰੇ ਵੀ ਦੱਸਿਆ ਹੈ। ਪਰ ਇਸ ਬਾਰੇ ਪੁਖਤਾ ਜਾਣਕਾਰੀ ਲੈਣ ਲਈ ਉਸ ਨੂੰ ਸਥਾਨਕ ਦੇਸ਼ ਉਤੇ ਹੀ ਨਿਰਭਰ ਰਹਿਣਾ ਪਿਆ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


