Ad-Time-For-Vacation.png

ਸਵਾਮੀ ਅਗਨੀਵੇਸ਼ ਉੱਤੇ ਹਮਲੇ ਖ਼ਿਲਾਫ਼ ਸਰੀ ਵਿੱਚ ਹੋਈ ਰੋਸ ਰੈਲੀ

ਇੱਥੇ ਹੌਲੈਂਡ ਪਾਰਕ ਵਿੱਚ ਦੱਖਣੀ ਏਸ਼ਿਆਈ ਕਾਰਕੁਨਾਂ ਨੇ ਸਵਾਮੀ ਅਗਨੀਵੇਸ਼ ਉੱਤੇ ਹਿੰਦੂਤਵਵਾਦੀਆਂ ਵੱਲੋਂ ਕੀਤੇ ਹਮਲੇ ਖ਼ਿਲਾਫ਼ ਰੋਸ ਰੈਲੀ ਕੀਤੀ ਅਤੇ ਕਿਹਾ ਕਿ ਸਭ ਨੂੰ ਰਲ ਕੇ ਅਜਿਹੀ ਬੁਰਛਾਗਰਦੀ ਖ਼ਿਲਾਫ਼ ਡਟਣਾ ਚਾਹੀਦਾ ਹੈ।ਇੰਡੀਅਨਜ਼ ਐਬਰੌਡ ਫਾਰ ਪਲੂਰਿਲਿਸਟ ਇੰਡੀਆ (ਆਈਏਪੀਆਈ) ਵੱਲੋਂ ਕਰਵਾਈ ਇਸ ਰੈਲੀ ਵਿੱਚ ਵੱਖ ਵੱਖ ਵਿਚਾਰਾਂ ਨਾਲ ਜੁੜੇ ਕਾਰਕੁਨਾਂ ਅਤੇ ਲੋਕਾਂ ਨੇ ਸ਼ਿਰਕਤ ਕੀਤੀ। ਸਾਰਿਆਂ ਨੇ ਧਰਮ ਨਿਰਪੱਖ ਲੋਕਾਂ ਉੱਤੇ ਕੱਟੜਪੰਥੀਆਂ ਦੇ ਹਮਲਿਆਂ ਦੀ ਨਿਖੇਧੀ ਕੀਤੀ ਗਈ ਅਤੇ ਕਿਹਾ ਕਿ ਇਹ ਸਾਰਾ ਕੁਝ ਸੱਤਾਧਾਰੀ ਭਾਜਪਾ ਦੀ ਸ਼ਹਿ ਉੱਤੇ ਕੀਤਾ ਜਾ ਰਿਹਾ ਹੈ। ਸਵਾਮੀ ਅਗਨੀਵੇਸ਼ ਦੇ ਸਾਥੀ ਅਚਾਰੀਆ ਐੱਸਪੀ ਦਿਵੇਦੀ ਜੋ ਖੁਦ ਹਿੰਦੂ ਪ੍ਰਚਾਰਕ ਹਨ, ਨੇ ਕਿਹਾ ਕਿ ਸਵਾਮੀ ਅਗਨੀਵੇਸ਼ ਸਦਾ ਹੀ ਘੱਟ ਗਿਣਤੀਆਂ ਅਤੇ ਨਿਮਾਣਿਆਂ ਦੇ ਹੱਕ ਵਿੱਚ ਡਟਦੇ ਰਹੇ ਹਨ। ਉਨ੍ਹਾਂ ਉੱਤੇ ਹਮਲੇ ਦੇ ਅਰਥ ਹੈ ਕਿ ਤਰਕ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਸ ਰੋਸ ਰੈਲੀ ਦੀ ਸ਼ੁਰੂਆਤ ਪੱਤਰਕਾਰ ਗੌਰੀ ਲੰਕੇਸ਼ ਜਿਸ ਨੂੰ ਹਿੰਦੂਤਵਵਾਦੀਆਂ ਨੇ ਬੰਗਲੌਰ ਵਿੱਚ ਮਾਰ-ਮੁਕਾਇਆ ਸੀ, ਨੂੰ ਸਮਰਪਿਤ ਕਵਿਤਾ ਨਾਲ ਹੋਈ।ਕਵੀ ਅੰਮ੍ਰਿਤ ਦੀਵਾਨਾ ਨੇ ਕਿਹਾ ਕਿ ਸਵਾਮੀ ਅਗਨੀਵੇਸ਼ ਉਤੇ ਹਮਲਾ ਇਕੱਲਾ-ਇਕਹਿਰਾ ਹਮਲਾ ਨਹੀਂ। ਇਸ ਤੋਂ ਪਹਿਲਾਂ ਤਰਕਸ਼ੀਲਾਂ, ਬੁੱਧੀਜੀਵੀਆਂ ਅਤੇ ਹੋਰ ਕਾਰਕੁਨਾਂ ਉਤੇ ਹਮਲੇ ਲਗਾਤਾਰ ਹੋਏ ਹਨ। ਆਈਏਪੀਆਈ ਵੱਲੋਂ ਗੁਰਪ੍ਰੀਤ ਸਿੰਘ ਨੇ ਸਪਸ਼ਟ ਕੀਤਾ ਕਿ ਜਥੇਬੰਦੀ ਦਾ ਮਕਸਦ ਸਿਰਫ ਭਾਜਪਾ ਦੀ ਨੁਕਤਾਚੀਨੀ ਨਹੀਂ ਹੈ, ਇਹ ਜਥੇਬੰਦੀ ਕਾਂਗਰਸ ਦੀ ਮਾੜੀ ਸਿਆਸਤ ਦਾ ਵੀ ਇੰਨੇ ਹੀ ਜ਼ੋਰ ਨਾਲ ਵਿਰੋਧ ਕਰਦੀ ਰਹੀ ਹੈ।ਇਸ ਮੌਕੇ ਸਈਅਦ ਵਜਾਹਤ, ਇਮਤਿਆਜ਼ ਪੋਪਟ, ਰੂਪ ਲਾਲ ਗੱਡੂ, ਰਸ਼ਪਾਲ ਸਿੰਘ ਭਾਰਦਵਾਜ, ਹਰਪ੍ਰੀਤ ਦੌਧਰੀਆ, ਅਵਤਾਰ ਗਿੱਲ, ਪਰਮਿੰਦਰ ਕੌਰ ਸਵੈਚ, ਭੁਪਿੰਦਰ ਮੱਲ੍ਹੀ ਅਤੇ ਸਿੱਖ ਬਰੌਡਕਾਸਟਰ ਹਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.