ਸ਼ਹਿਰ ਨੇ ਸੂਬਾਈ ਹੁਕਮ ਦੇ ਪਹਿਲੇ ਛੇ ਮਹੀਨਿਆਂ ਵਿੱਚ 10,000 ਤੋਂ ਵੱਧ ਯੂਨਿਟਾਂ ਨੂੰ ਅੱਗੇ ਵਧਾਇਆ
ਸਰੀ, ਬੀਸੀ – ਸਰੀ ਸ਼ਹਿਰ ਨੂੰ ਮਾਣ ਹੈ ਕਿ ਉਹ ਸੂਬੇ ਦੇ ਹਾਊਸਿੰਗ ਮੰਤਰੀ ਵਲੋਂ ਨਿਰਧਾਰਤ ਘਰਾਂ ਦੇ ਦਿੱਤੇ ਟਾਰਗਟ ਤੋਂ ਵੀ ਅੱਗੇ ਨਿਕਲ ਚੁੱਕੇ ਹਨ । ਸੂਬਾਈ ਹੁਕਮ ਦੇ ਪਹਿਲੇ ਛੇ ਮਹੀਨਿਆਂ ਵਿੱਚ, ਸਰੀ ਨੇ 2,567 ਨੈੱਟ ਨਵੇਂ ਹਾਊਸਿੰਗ ਯੂਨਿਟ ਸਫਲਤਾ ਪੂਰਵਕ ਤਿਆਰ ਕੀਤੇ ਹਨ ਅਤੇ 10,096 ਯੂਨਿਟਾਂ ਦੀ ਪ੍ਰਕਿਰਿਆ ਅੱਗੇ ਵਧਾਈ ਹੈ, ਜਿਸ ਵਿੱਚ ਪ੍ਰਮੁੱਖ ਤੌਰ ‘ਤੇ ਰੀਜ਼ੋਨਿੰਗ ਕੰਡੀਸ਼ਨਲ ਪ੍ਰਵਾਨਗੀਆਂ ਤੋਂ ਇਲਾਵਾ ਬਿਲਡਿੰਗ ਪਰਮਿਟ ਅਤੇ ਹਾਊਸਪਲੈਕਸ ਡਿਵੈਲਪਮੈਂਟ ਪਰਮਿਟ ਪ੍ਰਕਿਰਿਆ ਸ਼ਾਮਲ ਹਨ। ਇਹ ਸਫ਼ਲਤਾ ਸ਼ਹਿਰ ਨੂੰ ਜੂਨ 2029 ਤੱਕ 27,256 ਨਵੇਂ ਯੂਨਿਟਾਂ ਦੇ ਪੰਜ ਸਾਲਾਂ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਸਹਾਈ ਹੋਵੇਗੀ।
ਮੇਅਰ ਬ੍ਰੈਂਡਾ ਲੌਕ ਨੇ ਕਿਹਾ, “ਸਾਨੂੰ ਮਾਣ ਹੈ ਕਿ ਅਸੀਂ ਪ੍ਰਾਂਤ ਦੁਆਰਾ ਨਿਰਧਾਰਤ ਹਾਊਸਿੰਗ ਟਾਰਗਟ ਤੋਂ ਅੱਗੇ ਨਿਕਲ ਰਹੇ ਹਾਂ। “ਅਸੀਂ ਸਸਤੀ ਅਤੇ ਪਹੁੰਚ ਮੁਤਾਬਕ ਹਾਊਸਿੰਗ ਵਧਾਉਣ ਲਈ ਹਰ ਕੋਸ਼ਿਸ ਕਰ ਰਹੇ ਹਾਂ, ਪਰ ਇਹ ਹੋਰ ਵੀ ਮਹੱਤਵਪੂਰਣ ਹੈ ਕਿ ਸੂਬਾ ਸਰਕਾਰ ਸਾਡੀ ਵੱਧ ਰਹੀ ਕਮਿਊਨਟੀ ਨੂੰ ਸਹਿਯੋਗ ਦੇਣ ਲਈ ਲਾਜ਼ਮੀ ਇਨਫ੍ਰਾਸਟ੍ਰਕਚਰ ਵਿੱਚ ਵੀ ਨਿਵੇਸ਼ ਕਰੇ। ਇਹ ਜ਼ਰੂਰੀ ਹੈ ਕਿ ਨਵੇਂ ਘਰਾਂ ਅਤੇ ਵਸਨੀਕਾਂ ਨੂੰ ਸਹਿਯੋਗ ਦੇਣ ਲਈ ਢੁਕਵੇਂ ਸਕੂਲ, ਟ੍ਰਾਂਜ਼ਿਟ ਅਤੇ ਸਿਹਤ ਸੇਵਾਵਾਂ ਹੋਣ, ਤਾਂ ਜੋ ਕਮਿਊਨਟੀ ਨੂੰ ਲੋਂੜੀਦੀਆਂ ਸਹੂਲਤਾਂ ਦਿੱਤੀਆਂ ਜਾ ਸਕਣ।”
ਸਰੀ ਵਿੱਚ ਬਹੁਤ ਸਾਰੇ ਹਾਊਸਿੰਗ ਯੂਨਿਟ ਡਿਵੈਲਪਮੈਂਟ ਪ੍ਰਵਾਨਗੀਆਂ ਅਤੇ ਉਸਾਰੀ ਪ੍ਰਕਿਰਿਆ ਦੇ ਵੱਖ-ਵੱਖ ਪੜਾਅ ਵਿੱਚ ਹਨ। ਇਸ ਸਮੇਂ, ਰੀਜ਼ੋਨਿੰਗ ਕੰਡੀਸ਼ਨਲ ਪ੍ਰਵਾਨਗੀਆਂ ਨਾਲ 44,300 ਤੋਂ ਵੱਧ ਯੂਨਿਟ ਨਿਰਮਾਣ ਦੀ ਉਡੀਕ ਵਿੱਚ ਹਨ ਜਦਕਿ 13,700 ਤੋਂ ਵੱਧ ਯੂਨਿਟ, ਜਿਨ੍ਹਾਂ ਲਈ ਬਿਲਡਿੰਗ ਪਰਮਿਟ ਜਾਰੀ ਕੀਤੇ ਗਏ ਹਨ, ਉਸਾਰੀ ਦੇ ਅਗਲੇ ਪੜਾਵਾਂ ਵਿੱਚ ਹਨ।
ਡਿਵੈਲਪਮੈਂਟ ਟਾਸ੍ਕ ਫੋਰਸ ਦੇ ਚੇਅਰ ਕੌਂਸਲਰ ਪ੍ਰਦੀਪ ਕੂਨਰ ਅਨੁਸਾਰ, “ਸਰੀ ਸਿਟੀ ਵੱਧ ਰਹੀ ਕਮਿਊਨਟੀ ਦੇ ਹਿਸਾਬ ਨਾਲ ਘਰਾਂ ਦੀ ਮੰਗ ਪੂਰੀ ਕਰਨ ਲਈ ਕਈ ਤਰਾਂ ਦੇ ਹੰਬਲੇ ਮਾਰ ਰਹੀ ਹੈ । ਸਾਡੀ ਟਾਸ੍ਕ ਫੋਰਸ, ਵਿਕਾਸ ਪ੍ਰਕਿਰਿਆਵਾਂ ਨੂੰ ਹੋਰ ਸੁਚਾਰੂ ਬਣਾਉਣ ਅਤੇ ਕੁਸ਼ਲਤਾਵਾਂ ਨੂੰ ਵਧਾਉਣ ਲਈ ਰਣਨੀਤੀਆਂ ਤੇ ਕੇਂਦ੍ਰਿਤ ਹੈ । ਸਟੈਕਹੋਲ੍ਡਰਸ ਨਾਲ ਰਲ਼ ਕੰਮ ਕਰਕੇ, ਅਸੀਂ ਸਿਰਫ ਘਰਾਂ ਦੇ ਟੀਚਿਆਂ ਨੂੰ ਪੂਰਾ ਕਰਨ ਦਾ ਯਤਨ ਨਹੀਂ ਕਰ ਰਹੇ, ਬਲਕਿ ਇਹ ਵੀ ਯਕੀਨੀ ਬਣਾਉਣ ਦੀ ਕੋਸ਼ਿਸ ਕਰ ਰਹੇ ਹਾਂ ਕਿ ਇਹ ਸਾਰੇ ਵਸਨੀਕਾਂ ਵਾਸਤੇ ਰਹਿਣ ਲਈ ਵਧੀਆ ਥਾਂ ਬਣੀ ਰਹੇ”।
ਪਿਛਲੇ ਸਾਲ ਦੇ ਦੌਰਾਨ, ਸਰੀ ਨੇ ਹਾਊਸਿੰਗ ਪ੍ਰਾਜੈਕਟਾਂ ਦੀਆਂ ਪ੍ਰਵਾਨਗੀਆਂ ਅਤੇ ਵਿਕਾਸ ਨੂੰ ਤੇਜ਼ ਕਰਨ ਲਈ 25 ਤੋਂ ਵੱਧ ਸੁਧਾਰ ਕੀਤੇ ਹਨ। ਜੋ ਸਮਾਂ -ਸੀਮਾਂ ਘਟਾਉਣ, ਇਸਨੂੰ ਵਧੇਰੇ ਕਾਰਗਰ ਬਣਾਉਣ ਅਤੇ ਡਿਵੈਲਪਮੈਂਟ ਕਮਿਊਨਟੀ ਦਾ ਸਹਿਯੋਗ ਦੇਣ ‘ਤੇ ਕੇਂਦ੍ਰਿਤ ਹਨ ਤਾਂ ਜੋ, ਹਾਊਸਿੰਗ ਤੇਜ਼ੀ ਨਾਲ ਮੁਹੱਈਆ ਕਰਵਾਈ ਜਾ ਸਕੇ। ਕੁਝ ਮੁੱਖ ਸੁਧਾਰ ਵਿੱਚ ਸ਼ਾਮਲ ਹਨ:
- ਮਲਟੀ-ਫੈਮਲੀ ਹਾਊਸਿੰਗ ਲਈ ਜਲਦੀ ਖੁਦਾਈ: ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜੋ ਰੀਜ਼ੋਨਿੰਗ ਅਤੇ ਵਿਕਾਸ ਪਰਮਿਟ ਜਾਰੀ ਕਰਨ ਤੋਂ ਪਹਿਲਾਂ ਖੁਦਾਈ ਬਿਲਡਿੰਗ ਪਰਮਿਟ ਜਾਰੀ ਕਰਨ ਦੀ ਆਗਿਆ ਦਿੰਦਾ ਹੈ, ਜਿਸ ਨਾਲ ਨਵੇਂ ਘਰਾਂ ਦੀ ਤਿਆਰੀ ਵਿੱਚ ਸਹਾਇਤਾ ਮਿਲੇਗੀ।
- ਹਾਊਸਪਲੈਕਸ ਡਿਵੈਲਪਮੈਂਟ ਪਰਮਿਟ ਨੂੰ ਸੁਖਾਲਾ ਬਣਾਉਣਾ: ਮਲਟੀ ਯੂਨਿਟ ਹਾਊਸਿੰਗ ਦੀ ਪਰਮਿਟ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਦੇ ਨਾਲ, ਫੀਸ ‘ਚ ਕਟੌਤੀ ਕਰ, ਛੇਤੀ ਪ੍ਰਵਾਨਗੀ ਦੇਣਾ ।
- ਡਿਵੈਲਪਮੈਂਟ ਅਤੇ ਪਰਮਿਟ ਪ੍ਰਵਾਨਗੀ ਦਾ ਸਮਾਂ ਘਟਾਉਣਾ: ਸਾਰੀਆਂ ਮੁੱਖ ਡਿਵੈਲਪਮੈਂਟ ਲਈ ਪਰਮਿਟ ਟਾਈਮਲਾਈਨ ਵਿੱਚ ਘੱਟੋ ਘੱਟ 30% ਕਮੀ ਦਾ ਟਾਰਗਟ ਲਾਗੂ ਕੀਤਾ।
- ਇੰਸੈਂਟਿਵ ਪ੍ਰੋਗਰਾਮ: ਰੈਪਿਡ ਟ੍ਰਾਂਜ਼ਿਟ ਅਤੇ ਨਾਨ -ਮਾਰਕੀਟ ਰੈਂਟਲ ਹਾਊਸਿੰਗ ਪ੍ਰੋਗਰਾਮ ਸ਼ੁਰੂ ਕੀਤੇ ਗਏ।
- ਡਿਵੈਲਪਮੈਂਟ ਟਾਸਕ ਫੋਰਸ: ਕੌਂਸਲ ਨੇ ਸ਼ਹਿਰ ਦੀ ਵਿਕਾਸ ਅਤੇ ਪਰਮਿਟ ਪ੍ਰਕਿਰਿਆ ਦੀ ਜਾਂਚ ਕਰਨ ਅਤੇ ਕੌਂਸਲ ਨੂੰ ਸੁਧਾਰਾਂ ਅਤੇ ਸੁਝਾਵਾਂ ਦੇਣ ਲਈ ਇੱਕ ਨਵੀਂ ਟਾਸਕ ਫੋਰਸ ਨੂੰ ਮਨਜ਼ੂਰੀ ਦਿੱਤੀ।
ਇਨ੍ਹਾਂ ਸੁਧਾਰਾਂ ਦੀ ਪੂਰੀ ਸੂਚੀ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।
-30-
ਮੀਡੀਆ ਇਨਕੁਆਰੀ :
ਪ੍ਰਭਜੋਤ ਕਾਹਲੋਂ
ਮਲਟੀਕਲਚਰਲ ਮੀਡੀਆ ਰੀਲੈਸ਼ਨ ਲੀਡ
ਸਿਟੀ ਆਫ ਸਰੀ
C :236-878-6263