ਸਰੀ, ਬੀ.ਸੀ. – ਸਰੀ ਦੇ ਵੱਖ-ਵੱਖ ਇਲਾਕਿਆਂ ਵਿੱਚ ਇਸ ਮਹੀਨੇ ਵੱਡੀ ਸਫ਼ਾਈ ਮੁਹਿੰਮ ਚਲਾਈ ਗਈ, ਜੋ ਕਿ ਸਿਟੀ ਕਰਮਚਾਰੀਆਂ ਵੱਲੋਂ ਦੋ ਹਫ਼ਤਿਆਂ ਦੀ “ਕਲੀਨ ਬਲਿਟਜ਼” (Clean Blitz) ਦੌਰਾਨ ਕੀਤੀ ਗਈ ਮਿਹਨਤ ਨਾਲ ਸੰਭਵ ਹੋ ਸਕਿਆ । ਇਸ ਦੌਰਾਨ, ਸਟਾਫ਼ ਨੇ 1,502 ਤੋਂ ਵੱਧ ਕੂੜੇ ਦੇ ਬੈਗ ਇਕੱਠੇ ਕੀਤੇ ਅਤੇ 2,645 ਗ਼ੈਰਕਾਨੂੰਨੀ ਢੰਗ ਨਾਲ ਸੁੱਟੀਆਂ ਚੀਜ਼ਾਂ ਨੂੰ ਹਟਾਇਆ, ਜਿਸ ਨਾਲ ਸ਼ਹਿਰ ਦੀ ਸਫ਼ਾਈ ਅਤੇ ਦਿੱਖ ਵਿੱਚ ਮਹੱਤਵਪੂਰਨ ਸੁਧਾਰ ਆਇਆ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਰਹਿਣਯੋਗ, ਖ਼ੂਬਸੂਰਤ ਅਤੇ ਸੁਰੱਖਿਅਤ ਸ਼ਹਿਰ ਬਣਾਉਣਾ ਸਾਡੀ ਕੌਂਸਲ ਦੀ ਪਹਿਲੀ ਤਰਜੀਹ ਹੈ। “ਕਲੀਨ ਬਲਿਟਜ਼ ਇਸ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਅਤੇ ਭਾਈਚਾਰਕ ਮਾਣ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਮੈਂ ਸਾਡੀ ਟੀਮ ਵਲੋਂ ਕੀਤੀ ਜਾ ਰਹੀ ਮਿਹਨਤ ਦੀ ਸਿਫ਼ਤ ਕਰਦੀ ਹਾਂ ਅਤੇ ਨਿਵਾਸੀਆਂ ਨੂੰ ਉਤਸ਼ਾਹਿਤ ਕਰਦੀ ਹਾਂ ਕਿ ਉਹ ਵੀ ਸਫ਼ਾਈ ਲਈ ਉਪਲਬਧ ਮੁਫ਼ਤ ਪ੍ਰੋਗਰਾਮਾਂ ਦਾ ਲਾਭ ਲੈਣ। ਇਨ੍ਹਾਂ ਵਿੱਚ ਸਾਲ ਭਰ ਵੱਡੀਆਂ -ਆਈਟਮ ਪਿਕ-ਅੱਪ ਸਰਵਿਸ ਅਤੇ ਚੱਲ ਰਹੀ ਮੁਫ਼ਤ ਵੈਸਟ ਡਰਾਪ-ਆਫ਼ ਪ੍ਰਮੋਸ਼ਨ ਸ਼ਾਮਲ ਹਨ, ਜੋ ਸਰੀ ਨੂੰ ਸਾਫ਼ -ਸੁਥਰਾ ਰੱਖਣ ਵਿੱਚ ਸਹਾਇਤਾ ਕਰਦੇ ਹਨ।
ਇਹ ਸਾਲ 2025 ਦੀ ਇਹ ਪਹਿਲੀ ਕਲੀਨ ਬਲਿਟਜ਼ ਸੀ, ਅਗਲੀ ਮੁਹਿੰਮ ਅਗਸਤ ਦੇ ਅੰਤ ਵਿੱਚ ਹੋਣੀ ਨੀਯਤ ਹੈ।
ਸਰੀ ਵਾਸੀ ਇਹਨਾਂ ਮੁਫ਼ਤ ਸੇਵਾਵਾਂ ਤੋਂ ਲਾਭ ਲੈ ਸਕਦੇ ਹਨ:
- 100 ਕਿਲੋਗ੍ਰਾਮ ਤੱਕ ਕੂੜਾ ਮੁਫ਼ਤ ਛੱਡੋ – ਮੈਟਰੋ ਵੈਨਕੂਵਰ ਦੇ ਸੈਂਟਰਲ ਸਰੀ (6711 – 154 ਸਟਰੀਟ) ਅਤੇ ਨੌਰਥ ਸਰੀ ਰੀਸਾਈਕਲਿੰਗ ਅਤੇ ਵੈਸਟ ਸੈਂਟਰਾਂ (9770 – 192 ਸਟਰੀਟ) ‘ਤੇ 1 ਮਈ ਤੋਂ 24 ਸਤੰਬਰ ਤੱਕ, ਹਰ ਘਰ ਨੂੰ ਇੱਕ ਵਾਰ ਮੁਫ਼ਤ ਡਰਾਪ-ਆਫ਼ ਦੀ ਖੁੱਲ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਲਈ: surrey.ca/wastecentres
- ਵੱਡੀਆਂ ਚੀਜ਼ਾਂ ਮੁਫ਼ਤ ਕਰਬਸਾਈਡ ਤੋਂ ਪਿਕਅੱਪ ਲਈ ਬੁੱਕ ਕਰੋ – ਸ਼ਹਿਰ ਦੇ ਵੱਡੇ ਆਈਟਮ ਪਿਕਅੱਪ ਪ੍ਰੋਗਰਾਮ ਨਾਲ ਸਾਰਾ ਸਾਲ ਅਣਚਾਹੀਆਂ ਵੱਡੀਆਂ ਚੀਜ਼ਾਂ ਮੁਫ਼ਤ ਘਰ ਦੇ ਬਾਹਰ ਤੋਂ ਚੁੱਕਣ ਲਈ ਬੁੱਕ ਕਰੋ। ਬੁਕਿੰਗ surrey.ca/largeitems ‘ਤੇ ਆਨਲਾਈਨ ਆਸਾਨ ਹੈ ਜਾਂ 604-590-7289 (ਵਿਕਲਪ 3) ‘ਤੇ ਕਾਲ ਕਰੋ।
- ਮੁਫ਼ਤ ਕਲੀਨਅੱਪ ਕਿੱਟ ਉਧਾਰ ਲਓ – ਜਿਸ ਵਿੱਚ ਦਸਤਾਨੇ, ਕੂੜਾ ਚੁੱਕਣ ਵਾਲੇ ਸਾਧਨ ਅਤੇ ਬੈਗ ਸ਼ਾਮਲ ਹਨ। ਇਸ ਗਰਮੀਆਂ ਵਿੱਚ surrey.ca/ourcity ਵਿਖੇ ਪਰਿਵਾਰਿਕ ਸਫ਼ਾਈ ਸਮਾਗਮਾਂ ਵਿੱਚ ਸ਼ਾਮਲ ਹੋਵੋ ।
ਵੱਡੀ ਪੱਧਰ ’ਤੇ ਸਫ਼ਾਈ ਮੁਹਿੰਮਾਂ ਕਰਵਾਉਣ ਤੋਂ ਲੈ ਕੇ ਨਿਵਾਸੀਆਂ ਲਈ ਸਹੂਲਤਾਂ ਉਪਲਬਧ ਕਰਵਾਉਣ ਤੱਕ, ਸਰੀ ਸਿਟੀ ਆਪਣੇ ਮੁਹੱਲਿਆਂ ਦੀ ਸਫ਼ਾਈ, ਸੁਰੱਖਿਅਤ ਅਤੇ ਸੁਹਾਵਣਾ ਬਣਾਈ ਰੱਖਣ ਲਈ ਵਚਨਬੱਧ ਹੈ।
ਵਧੇਰੇ ਜਾਣਕਾਰੀ ਲਈ, surrey.ca/rethinkwaste ‘ਤੇ ਜਾਓ।


