ਅਦਾਲਤੀ ਹੁਕਮਾਂ ਨਾਲ 3 ਪ੍ਰੋਪਟੀਜ਼ ਦੇ ਗ਼ੈਰਕਾਨੂੰਨੀ ਢਾਂਚਿਆਂ ਨੂੰ ਢਾਹੁਣ ‘ਚ ਹੋਏ ਸਫਲ
ਸਰੀ, ਬੀ.ਸੀ. – ਸਰੀ ਸ਼ਹਿਰ ਬਿਨਾਂ ਪਰਮਿਟ ਹੋ ਰਹੀ ਉਸਾਰੀ ਖ਼ਿਲਾਫ਼ ਆਪਣੀਆਂ ਕਾਰਵਾਈਆਂ ਨੂੰ ਮਜ਼ਬੂਤ ਕਰ ਰਿਹਾ ਹੈ, ਜਿਸ ਵਿੱਚ ਅਦਾਲਤੀ ਹੁਕਮ ਪ੍ਰਾਪਤ ਕਰਕੇ ਗੈਰ-ਅਧਿਕਾਰਤ ਨਿਰਮਾਣ ਨੂੰ ਢਾਹੁਣਾ ਵੀ ਸ਼ਾਮਲ ਹੈ। ਕੱਲ੍ਹ ਇੱਕ ਵਿਸ਼ੇਸ਼ ਕੌਂਸਲ ਮੀਟਿੰਗ ਵੀ ਹੋਈ ਸੀ, ਜਿਸ ਵਿੱਚ ਕੌਂਸਲ ਨੇ ਸਟਾਫ਼ ਨੂੰ ਦੋ ਜਾਇਦਾਦਾਂ ‘ ਦੇ ਟਾਈਟਲ ‘ਤੇ ਨੋਟਿਸ ਦਾਇਰ ਕਰਨ ਦੇ ਨਿਰਦੇਸ਼ ਦਿੱਤੇ। ਟਾਈਟਲ ‘ਤੇ ਨੋਟਿਸ ਤੋਂ ਲੈ ਕੇ ਅਦਾਲਤੀ ਹੁਕਮਾਂ ਰਾਹੀਂ ਢਾਹੁਣ ਤੱਕ, ਸਰੀ ਜਵਾਬਦੇਹੀ ਨੂੰ ਉਤਸ਼ਾਹਿਤ ਕਰਦਾ ਹੈ, ਪਾਲਣਾ ਨੂੰ ਲਾਗੂ ਕਰਦਾ ਹੈ ਅਤੇ ਨਿਵਾਸੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦਾ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਅਸੀਂ ਸਰੀ ਵਿੱਚ ਗ਼ੈਰਕਾਨੂੰਨੀ ਨਿਰਮਾਣ ਦੇ ਮਾਮਲਿਆਂ ਵਿੱਚ ਜ਼ੀਰੋ-ਸਹਿਣਸ਼ੀਲਤਾ ਪਹੁੰਚ ਅਪਣਾ ਰਹੇ ਹਾਂ।” “ਅਦਾਲਤੀ ਹੁਕਮਾਂ ਰਾਹੀਂ ਗ਼ੈਰਕਾਨੂੰਨੀ ਉਸਾਰੇ ਢਾਂਚੇ ਨੂੰ ਢਾਹੁਣਾ ਬਹੁਤ ਸਾਰੇ ਤਰੀਕਿਆਂ ਵਿੱਚੋਂ ਇੱਕ ਹੈ, ਜਿਨ੍ਹਾਂ ਰਾਹੀਂ ਅਸੀਂ ਪਾਲਣਾ ਯਕੀਨੀ ਬਣਾਉਂਦੇ ਅਤੇ ਆਪਣੀਆਂ ਕਮਿਊਨਿਟੀਆਂ ਦੀ ਸੁਰੱਖਿਆ ਕਰਦੇ ਹਾਂ। ਮੈਂ ਇੱਲ-ਲੀਗਲ ਕੰਸਟਰੱਕਸ਼ਨ ਇਨਫੋਰਸਮੈਂਟ ਟੀਮ ਵੱਲੋਂ ਜਵਾਬਦੇਹੀ ਅਤੇ ਪਾਲਣਾ ਲਈ ਕੀਤੀ ਜਾ ਰਹੀ ਮਿਹਨਤ ਲਈ ਧੰਨਵਾਦ ਕਰਦੀ ਹਾਂ।”
2025 ਵਿੱਚ, ਤਿੰਨ ਮਾਮਲੇ ਸਫਲਤਾਪੂਰਵਕ ਨਿਪਟਾਏ ਗਏ, ਜਦੋਂ ਹੇਠ ਲਿਖੇ ਗੈਰ-ਅਧਿਕਾਰਤ ਢਾਂਚੇ ਅਦਾਲਤ ਦੇ ਹੁਕਮ ਅਨੁਸਾਰ ਮਾਲਕਾਂ ਦੁਆਰਾ ਢਾਹੇ ਗਏ:
- 24 ਨਵੰਬਰ, 2023: ਸ਼ਹਿਰ ਨੇ ਇੱਕ ਅਦਾਲਤੀ ਹੁਕਮ ਪ੍ਰਾਪਤ ਕੀਤਾ ਜਿਸ ਵਿੱਚ ਮਾਲਕ ਨੂੰ ਮੁੱਖ ਘਰ ਵਿੱਚ ਬਿਨਾਂ ਪਰਮਿਟ ਬਣਾਈਆਂ ਗਈਆਂ ਗੈਰ-ਅਧਿਕਾਰਤ ਵਾਧੂ ਉਸਾਰੀਆਂ ਜਿਵੇਂ ਕਿ ਇੱਕ-ਦੂਜੇ ਨਾਲ ਜੁੜੇ ਡੈਕ ਅਤੇ ਦੋ ਬੈੱਡ-ਰੂਮ, ਰਸੋਈ ਅਤੇ ਬਾਥਰੂਮ ਵਾਲਾ ਵਧਾਇਆ ਹਿੱਸਾ ਢਾਹੁਣ ਲਈ ਕਿਹਾ ਗਿਆ।
- 24 ਅਕਤੂਬਰ, 2023: ਸ਼ਹਿਰ ਨੇ ਅਦਾਲਤੀ ਹੁਕਮ ਪ੍ਰਾਪਤ ਕਰ ਮਾਲਕਾਂ ਨੂੰ ਗੈਰ-ਅਧਿਕਾਰਤ ਲੇਨਵੇਅ ਹਾਊਸ ਅਤੇ ਮੁੱਖ ਘਰ ਨਾਲ ਕੀਤੇ ਵਾਧੂ ਨਿਰਮਾਣ ਨੂੰ ਢਾਹੁਣ ਲਈ ਕਿਹਾ ਗਿਆ।
- 24 ਜੂਨ, 2022: ਸ਼ਹਿਰ ਨੇ ਅਦਾਲਤੀ ਹੁਕਮ ਰਾਹੀਂ ਮਾਲਕਾਂ ਨੂੰ ਬਿਨਾਂ ਪਰਮਿਟ ਬਣਾਏ ਗਏ ਗੈਰ-ਅਧਿਕਾਰਤ ਵਧਾਇਆ ਹਿੱਸਾ, ਇੱਕ ਸਹਾਇਕ ਇਮਾਰਤ ਅਤੇ ਬਿਨਾਂ ਪਰਮਿਟ ਨਵੀਨੀਕਰਨ ਕੀਤੇ ਗਏ ਸ਼ੈੱਡ ਨੂੰ ਢਾਹੁਣ ਲਈ ਕਿਹਾ ਗਿਆ।
ਕੱਲ੍ਹ ਦੀ ਵਿਸ਼ੇਸ਼ ਕੌਂਸਲ ਮੀਟਿੰਗ ਵਿੱਚ, ਕੌਂਸਲ ਨੇ ਸਟਾਫ਼ ਨੂੰ 16835 -26 ਐਵਿਨਿਊ ਅਤੇ 16055 – 60 ਐਵਿਨਿਊ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਲਈ ਕਿਹਾ, ਜਿੱਥੇ ਮਾਲਕਾਂ ਨੇ ਬਿਨਾਂ ਪਰਮਿਟ ਇਮਾਰਤਾਂ ਬਣਾਈਆਂ ਅਤੇ ਕਬਜ਼ਾ ਕੀਤਾ ਹੈ ਅਤੇ ਸ਼ਹਿਰ ਦੇ ਬਿਲਡਿੰਗ ਬਾਇਲਾਅ ਦੀ ਉਲੰਘਣਾ ਕੀਤੀ ਹੈ। ਬਿਨਾਂ ਪਰਮਿਟ ਨਿਰਮਾਣ ਅਤੇ ਜਾਰੀ ਕੀਤੇ ਜੁਰਮਾਨੇ ਵਿੱਚ ਸ਼ਾਮਲ ਹਨ:
16835 – 26 ਐਵਿਨਿਊ:
- ਬਿਨਾਂ ਪਰਮਿਟ ਨਿਰਮਾਣ ਵਿੱਚ ਕਈ ਰਹਾਇਸ਼ੀ ਯੂਨਿਟਾਂ ਵਾਲੀ ਸਹਾਇਕ ਇਮਾਰਤ ਦੀ ਉਸਾਰੀ ਸ਼ਾਮਲ ਹੈ।
- ਸ਼ਹਿਰ ਨੇ ਕੁੱਲ 23 ਬਾਇਲਾਅ ਇਨਫੋਰਸਮੈਂਟ ਨੋਟਿਸ ਜਾਰੀ ਕੀਤੇ ਜੋ ($11,500.00) ਦੇ ਹਨ ਅਤੇ 14 ਸਾਈਟ ਵਿਜ਼ਟ ਫ਼ੀਸ ਜੋ ($3,108.00) ਦੇ ਹਨ।
16055 – 60 ਐਵਿਨਿਊ:
- ਬਿਨਾਂ ਪਰਮਿਟ ਉਸਾਰੀ ਵਿੱਚ ਪੰਜ ਰਹਾਇਸ਼ੀ ਯੂਨਿਟ ਅਤੇ ਜਾਇਦਾਦ ‘ਤੇ ਸਥਿਤ ਬਾਰਨ ਵਿੱਚ ਕਈ ਕਮਰੇ ਸ਼ਾਮਲ ਹਨ।
- ਸ਼ਹਿਰ ਨੇ ਇੱਕ ਬਾਇਲਾਅ ਇਨਫੋਰਸਮੈਂਟ ਨੋਟਿਸ ਜਾਰੀ ਕੀਤਾ ਜੋ ($500) ਦਾ ਹੈ ਅਤੇ ਛੇ ਸਾਈਟ ਵਿਜ਼ਟ ਫ਼ੀਸ ਜੋ ($1,340.00) ਦੇ ਹਨ।
ਜੇ ਤੁਹਾਨੂੰ ਸ਼ੱਕ ਹੈ ਕਿ ਕਿਸੇ ਜਾਇਦਾਦ ‘ਤੇ ਬਿਨਾਂ ਪਰਮਿਟ ਨਿਰਮਾਣ ਹੋ ਰਿਹਾ ਹੈ, ਤਾਂ [email protected] ‘ਤੇ ਈਮੇਲ ਕਰੋ ਜਾਂ 604-591-4370 ‘ਤੇ ਕਾਲ ਕਰੋ। ਸ਼ਿਕਾਇਤਾਂ Report a Problem ਟੂਲ ਰਾਹੀਂ ਔਨਲਾਈਨ ਵੀ ਦਰਜ ਕੀਤੀਆਂ ਜਾ ਸਕਦੀਆਂ ਹਨ।


