Ad-Time-For-Vacation.png

ਸਰੀ ਨੂੰ ਛੇਵੀਂ ਵਾਰ ‘ਟਰੀ ਸਿਟੀ ਆਫ਼ ਦਾ ਵਰਲਡ’ ਦਾ ਖ਼ਿਤਾਬ ਮਿਲਿਆ

ਸਿਟੀ ਨੇ ਅਰਬਰ ਡੇ ਫਾਊਡੇਸ਼ਨ ਅਤੇ ਸੰਯੁਕਤ ਰਾਸ਼ਟਰ ਦੀ ਫੂਡ ਤੇ ਖੇਤੀਬਾੜੀ ਸੰਸਥਾ ਵੱਲੋਂ ਅੰਤਰਰਾਸ਼ਟਰੀ ਮਾਨਤਾ ਹਾਸਿਲ ਕੀਤੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਅਰਬਰ ਡੇ ਫਾਊਡੇਸ਼ਨ ਅਤੇ ਸੰਯੁਕਤ ਰਾਸ਼ਟਰ ਦੀ ਫੂਡ ਐਂਡ ਐਗਰੀਕਲਚਰ  ਸੰਸਥਾ ਵੱਲੋਂ ਲਗਾਤਾਰ ਛੇਵੀਂ ਵਾਰ ‘ਟਰੀ ਸਿਟੀ ਆਫ਼ ਦਾ ਵਰਲਡ’ (Tree City of the World )  ਵਜੋਂ ਸਨਮਾਨਿਤ ਕੀਤਾ ਗਿਆ ਹੈ। ਇਹ ਮਾਨਤਾ ਸਰੀ ਦੇ ਸ਼ਹਿਰੀ ਜੰਗਲ ਨੂੰ ਠੀਕ ਤਰੀਕੇ ਨਾਲ ਰੱਖਣ ਅਤੇ ਟਿਕਾਊ ਪ੍ਰਬੰਧ ਕਰਨ ਦੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਦੁਨੀਆ ਭਰ ਵਿੱਚ ਰੁੱਖਾਂ ਦੇ ਸ਼ਹਿਰ ਵਜੋਂ ਜਾਣਿਆਂ ਜਾਣਾ, ਇਹ ਦਰਸਾਉਂਦਾ ਹੈ ਕਿ ਅਸੀਂ ਆਪਣੇ ਸ਼ਹਿਰੀ ਜੰਗਲਾਂ ਦੀ ਰੱਖਿਆ ਅਤੇ ਵਿਕਾਸ ਪ੍ਰਤੀ ਕਿੰਨੇ ਵਚਨਬੱਧ ਹਾਂ। ਸਰੀ ਆਪਣੇ ਸ਼ਹਿਰੀ ਛੱਤਰੀ (ਕੈਨੋਪੀ) ਨੂੰ ਸੰਭਾਲਣ ਅਤੇ ਆਪਣੇ ਪਾਰਕਾਂ ਦੀ ਗਿਣਤੀ ਵਧਾਉਣ ਤੇ ਮਾਣ ਕਰਦਾ ਹੈ। ਇਨ੍ਹਾਂ ਮਹੱਤਵਪੂਰਨ ਹਰੀਆਂ ਥਾਵਾਂ ਦੀ ਸੰਭਾਲ ਨਾ ਸਿਰਫ਼ ਵਾਤਾਵਰਨ ਨੂੰ ਲਾਭ ਪਹੁੰਚਾਉਂਦੀ ਹੈ, ਸਗੋਂ ਇਹ ਸਰੀ ਦੇ ਵਸਨੀਕਾਂ ਨੂੰ ਬਾਹਰੀ ਸੈਟਿੰਗ ਵਿੱਚ ਸਮਾਜੀਕਰਨ ਅਤੇ ਸਰਗਰਮ ਰਹਿਣ ਦਾ ਮੌਕਾ ਵੀ ਦਿੰਦੇ ਹਨ। ਸਰੀ ਦੇ ਹਰੇ-ਭਰੇ ਨੈੱਟਵਰਕ ਦੀ ਸਾਲ ਭਰ ਦੇਖਭਾਲ ਕਰਨ ਵਿੱਚ ਤੁਹਾਡੀ ਮੱਦਦ ਲਈ ਸ਼ਹਿਰ ਦੇ ਸਟਾਫ਼ ਅਤੇ ਨਿਵਾਸੀਆਂ ਦਾ ਧੰਨਵਾਦ। 

ਟਰੀ ਸਿਟੀਜ਼ ਆਫ਼ ਦਾ ਵਰਲਡ (Tree Cities of the World) ਪ੍ਰੋਗਰਾਮ ਇੱਕ ਅੰਤਰਰਾਸ਼ਟਰੀ ਪਹਿਲ ਹੈ, ਜੋ ਉਨ੍ਹਾਂ ਸ਼ਹਿਰਾਂ ਅਤੇ ਕਸਬਿਆਂ ਨੂੰ ਮਾਨਤਾ ਦਿੰਦੀ ਹੈ, ਜੋ ਸ਼ਹਿਰੀ ਵਣਸਪਤੀ ਨੂੰ ਆਪਣੇ ਇਲਾਕਿਆਂ ਦੀ ਰਹਿਣ-ਸਹਿਣ ਅਤੇ ਟਿਕਾਊਪਣ ਨੂੰ ਵਧਾਉਣ ਲਈ ਵਰਤਦੇ ਹਨ। ਇਹ ਮਾਣ ਹਾਸਲ ਕਰਨ ਲਈ, ਕਿਸੇ ਸ਼ਹਿਰ ਨੂੰ ਪੰਜ ਮੁੱਢਲੇ ਮਿਆਰਾਂ ‘ਤੇ ਖਰਾ ਉੱਤਰਨਾ ਪੈਂਦਾ ਹੈ: 1) ਦਰੱਖਤਾਂ ਦੀ ਦੇਖਭਾਲ ਲਈ ਜ਼ਿੰਮੇਵਾਰੀ ਨਿਰਧਾਰਿਤ ਕਰਨੀ; 2) ਦਰੱਖਤਾਂ ਅਤੇ ਜੰਗਲਾਂ ਦੇ ਪ੍ਰਬੰਧਨ ਲਈ ਨੀਤੀ ਜਾਂ ਕਾਨੂੰਨ ਬਣਾਉਣਾ; 3) ਸਥਾਨਕ ਦਰੱਖਤ ਸਰੋਤਾਂ ਦਾ ਨਵੀਨਤਮ ਮੁਲਾਂਕਣ ਬਣਾਈ ਰੱਖਣਾ; 4) ਦਰੱਖਤ ਪ੍ਰਬੰਧਨ ਯੋਜਨਾ ਲਈ ਸਰੋਤ ਨਿਰਧਾਰਿਤ ਕਰਨਾ; 5) ਸਥਾਨਕ ਵਾਸੀਆਂ ਨੂੰ ਸਿੱਖਿਆ ਦੇਣ ਲਈ ਸਾਲਾਨਾ ਟਰੀ ਫ਼ੈਸਟੀਵਲ ਕਰਾਉਣਾ।

ਪਿਛਲੇ ਕਈ ਸਾਲਾਂ ਤੋਂ, ਸ਼ਹਿਰ ਨੇ ਸਰਕਾਰੀ ਅਤੇ ਨਿੱਜੀ ਜਾਇਦਾਦ ‘ਤੇ ਦਰੱਖਤਾਂ ਦੀ ਰੱਖਿਆ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਸਰੀ ਦੇ ਟਰੀ ਪ੍ਰੋਟੈਕਸ਼ਨ ਬਾਈਲਾਅ ਦੇ ਤਹਿਤ ਸ਼ਹਿਰ ਵਿੱਚ ਦਰੱਖਤਾਂ ਦੇ ਕੱਟਣ, ਨੁਕਸਾਨ ਜਾਂ ਨਾਸ ਹੋਣ ਦੀ ਗਿਣਤੀ ਨੂੰ ਘਟਾਉਣ ਲਈ ਕਾਨੂੰਨੀ ਪਾਬੰਦੀਆਂ ਲਾਈਆਂ ਗਈਆਂ ਹਨ। ਸ਼ੈੱਡ ਟਰੀ ਮੈਨੇਜਮੈਂਟ ਪਲਾਨ ਅਤੇ ਅਰਬਨ ਫਾਰੈਸਟ ਮੈਨੇਜਮੈਂਟ ਰਣਨੀਤੀ ਰਾਹੀਂ, ਸ਼ਹਿਰ ਹਰ ਸਾਲ ਸਰਕਾਰੀ ਜ਼ਮੀਨ ‘ਤੇ ਹਜ਼ਾਰਾਂ ਨਵੇਂ ਦਰੱਖਤ ਲਗਾ ਰਿਹਾ ਹੈ। ਸਿਟੀ ਕੋਲ ਸ਼ਹਿਰ ਦੀ ਜਾਇਦਾਦ ‘ਤੇ ਹਰ ਰੁੱਖ ਦੀ ਇੱਕ ਵਿਆਪਕ ਸੂਚੀ ਵੀ ਹੈ, ਜੋ ਕਿ ਸਿਟੀ ਆਫ਼ ਸਰੀ ਮੈਪਿੰਗ ਆਨਲਾਈਨ ਸਿਸਟਮ ਕੋਸਮੋਸ (COSMOS ) ‘ਤੇ ਉਪਲਬਧ ਹੈ, ਜਿਸ ਵਿੱਚ 85,000 ਤੋਂ ਵੱਧ ਸਟਰੀਟ ਰੁੱਖਾਂ ਅਤੇ ਲਗਭੱਗ 28,000 ਪਾਰਕ ਰੁੱਖ ਲਗਾਏ ਗਏ, ਨਿਗਰਾਨੀ ਅਤੇ ਸਾਂਭ-ਸੰਭਾਲ ਕੀਤੀ ਗਈ ਹੈ।

ਸਰੀ ਦੇ ਸ਼ਹਿਰੀ ਜੰਗਲਾਤ ਮੈਨੇਜਰ ਰੌਬ ਲੈਂਡੁਚੀ ਨੇ ਕਿਹਾ, “ਸਾਡੇ ਕੋਲ ਸ਼ਹਿਰ ਵਿੱਚ ਇੱਕ ਵਿਆਪਕ ਰੁੱਖ ਪ੍ਰਬੰਧਨ ਪ੍ਰੋਗਰਾਮ ਹੈ, ਜਿਸ ਵਿੱਚ ਨਵੇਂ ਰੁੱਖ ਲਗਾਉਣਾ ਅਤੇ ਜਨਤਕ ਜਾਇਦਾਦ ‘ਤੇ ਰੁੱਖਾਂ ਨੂੰ ਪਾਣੀ ਦੇਣਾ, ਛਾਂਟੀ ਕਰਨਾ ਅਤੇ ਜਾਂਚ ਕਰਨਾ ਸ਼ਾਮਲ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸਿਹਤਮੰਦ ਰਹਿਣ। ਅਸੀਂ ਵਸਨੀਕਾਂ ਦੇ ਧੰਨਵਾਦੀ ਹਾਂ ਜੋ ਸਾਡੇ ਕੁਦਰਤੀ ਵਾਤਾਵਰਨ ਦੀ ਦੇਖਭਾਲ ਅਤੇ ਸਹਾਇਤਾ ਕਰਦੇ ਹਨ”।

ਹਰ ਸਾਲ, ਸ਼ਹਿਰ ਵਾਸੀਆਂ ਲਈ ਵਾਤਾਵਰਨ ਬਾਰੇ ਜਾਗਰੂਕਤਾ ਵਧਾਉਣ ਅਤੇ ਸਰੀ ਦੇ ਸ਼ਹਿਰੀ ਜੰਗਲ ਦੀ ਰੱਖਿਆ ਅਤੇ ਵਿਸਥਾਰ ਕਰਨ ਲਈ ਵੱਖ-ਵੱਖ ਸਮਾਜਿਕ ਗਤੀਵਿਧੀਆਂ ਕਰਾਉਂਦਾ ਹੈ। ਉਦਾਹਰਨ ਵਜੋਂ, ਸ਼ਹਿਰ ਹਰੇਕ ਸਾਲ ਚਾਰ ਰਿਆਇਤ ਵਾਲੀਆਂ ਰੁੱਖ ਵਿੱਕਰੀ ਮੁਹਿੰਮਾਂ ਦਾ ਆਯੋਜਨ ਕਰਦਾ ਹੈ, ਤਾਂ ਜੋ ਨਿਵਾਸੀ ਨਿੱਜੀ ਜਾਇਦਾਦ ‘ਤੇ ਨਵੇਂ ਦਰੱਖਤ ਲਗਾ ਸਕਣ। ਇਹ ਦਰੱਖਤ ਗਰਮੀ ਦੀ ਤੀਬਰਤਾ ਨੂੰ ਘਟਾਉਣ, ਮੀਂਹ ਦੇ ਪਾਣੀ ਵਹਾਅ ਅਤੇ ਹੜ੍ਹਾਂ ਨੂੰ ਘਟਾਉਣ, ਹਵਾ ਦੀ ਗੁਣਵੱਤਾ ਸੁਧਾਰਨ,  ਮਾਨਸਿਕ ਅਤੇ ਸਰੀਰਕ ਸਿਹਤ ਨੂੰ ਬਹਾਲ ਕਰਨ ਵਿੱਚ ਮੱਦਦ ਕਰਦੇ ਹਨ।

ਵਸਨੀਕਾਂ ਨੂੰ ਸਰੀ ਦੇ ਪਾਰਕਾਂ ਵਿੱਚ ਆਯੋਜਿਤ ਕਈ ਰੁੱਖ ਲਗਾਉਣ ਦੇ ਮੌਕਿਆਂ ਵਿੱਚ ਭਾਗ ਲੈਣ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ  ਹੈ। ਸ਼ਹਿਰ ‘ਪਾਰਟੀ ਫ਼ਾਰ ਦਾ ਪਲੈਨੇਟ’ ਦਾ ਆਯੋਜਨ ਵੀ ਕਰਾਉਂਦਾ ਹੈ, ਜੋ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਸਭ ਤੋਂ ਵੱਡਾ ਅਰਥ ਡੇ ਸਮਾਰੋਹ ਹੈ।

ਸਿਟੀ ਦੀ ਸ਼ਹਿਰੀ ਜੰਗਲਾਤ ਰਣਨੀਤੀ ਬਾਰੇ ਵਧੇਰੇ ਜਾਣਕਾਰੀ ਲਈ, ਸਰੀ ਦੇ ਸ਼ਹਿਰੀ ਜੰਗਲਾਤ ਸੁਰੱਖਿਆ ਵੈੱਬ ਪੇਜ ‘ਤੇ ਜਾਓ।

-30-

ਮੀਡੀਆ ਇਨਕੁਆਇਰੀ  :

ਪ੍ਰਭਜੋਤ ਕਾਹਲੋਂ

ਮਲਟੀਕਲਚਰਲ ਮੀਡੀਆ ਰੀਲੈਸ਼ਨਜ ਲੀਡ

ਸਿਟੀ ਆਫ਼ ਸਰੀ

[email protected]

C :236-878-6263

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਕੈਨੇਡੀਅਨ ਵੈਟਰਨਜ਼ ਦੇ ਸਨਮਾਨ ਵਿੱਚ ਯਾਦਗਾਰੀ ਕ੍ਰਾਸਵਾਕ ਦਾ ਉਦਘਾਟਨ ਕੀਤਾ

– ਕੈਨੇਡਾ ਦੇ ਵੈਟਰਨਜ਼ ਭਾਵ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ, ਸਰੀ ਸ਼ਹਿਰ ਨੇ ਕਲੋਵਰਡੇਲ ਦੇ 17500-ਬਲਾਕ 57 ਐਵੇਨਿਊ ‘ਤੇ ਰੋਇਲ ਕੈਨੇਡੀਅਨ ਲੀਜਨ ਦੇ ਨੇੜੇ ਇੱਕ ਨਵਾਂ ਯਾਦਗਾਰੀ ਕ੍ਰਾਸਵਾਕ ਦਾ ਉਦਘਾਟਨ

ਸਰੀ ਦੇ ਪੰਜ ਵੱਡੇ ਪਰਿਵਰਤਨਸ਼ੀਲ ਕੈਪੀਟਲ ਪ੍ਰੋਜੈਕਟਾਂ ‘ਤੇ ਮਹੱਤਵਪੂਰਨ ਵਿਕਾਸ ਜਾਰੀ

ਸਰੀ, ਬੀ.ਸੀ. – ਬੀਤੇ ਸੋਮਵਾਰ ਦੀ ਕੌਂਸਲ ਮੀਟਿੰਗ ਵਿੱਚ ਪੰਜ ਪ੍ਰਮੁੱਖ ਪੂੰਜੀ ਪ੍ਰੋਜੈਕਟਾਂ ਬਾਰੇ ਤਾਜ਼ਾ ਜਾਣਕਾਰੀਆਂ ਕੌਂਸਲ ਸਾਹਮਣੇ ਪੇਸ਼ ਕੀਤੀਆਂ ਗਈਆਂ। ਇਹਨਾਂ ਪ੍ਰੋਜੈਕਟਾਂ ‘ਤੇ ਕਾਫ਼ੀ ਪ੍ਰਗਤੀ ਹੋਈ ਹੈ।

ਸਰੀ ਵਿੱਚ ਰੀਮੈਂਬਰੈਂਸ ਡੇਅ ਮੌਕੇ ਸ਼ਹਿਰ ਭਰ ‘ਚ ਸ਼ਹੀਦਾਂ ਦੀ ਯਾਦ ਵਿੱਚ ਕਈ ਸਮਾਗਮ ਉਲੀਕੇ

ਸਰੀ ਵਿੱਚ ਰੀਮੈਂਬਰੈਂਸ ਡੇਅ ਮੌਕੇ ਸ਼ਹਿਰ ਭਰ ‘ਚ ਸ਼ਹੀਦਾਂ ਦੀ ਯਾਦ ਵਿੱਚ ਕਈ ਸਮਾਗਮ ਉਲੀਕੇ ਤੁਰੰਤ ਰਿਲੀਜ਼: 5 ਨਵੰਬਰ, 2025 ਸਰੀ, ਬੀ.ਸੀ. – ਰੀਮੈਂਬਰੈਂਸ ਡੇਅ ਨੂੰ ਮਨਾਉਣ ਲਈ, ਮੰਗਲਵਾਰ 11 ਨਵੰਬਰ ਨੂੰ ਸਰੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.