Ad-Time-For-Vacation.png

ਸਰੀ ਦੇ ਆਊਟਡੋਰ ਪੂਲ 12 ਮਈ ਤੋਂ ਖੁੱਲ੍ਹ ਰਹੇ ਹਨ – ਨਿਵਾਸੀਆਂ ਲਈ ਮੁਫ਼ਤ ਤੈਰਨ ਦੀ ਸਹੂਲਤ

ਸਰੀ, ਬੀ.ਸੀ. – 12 ਮਈ ਤੋਂ, ਸਰੀ ਸ਼ਹਿਰ ਦੇ ਨਿਵਾਸੀ ਤਿੰਨ ਆਊਟਡੋਰ ਪੂਲਾਂ ਵਿੱਚ ਮੁਫ਼ਤ ਤੈਰਨ ਦਾ ਆਨੰਦ ਲੈ ਸਕਣਗੇ। ਸਰੀ ਦੇ ਹੋਰ ਬਾਹਰੀ ਪੂਲ ਜਿਵੇਂ ਕਿ ਹਜੋਰਥ ਰੋਡ ਪੂਲ (Hjorth Road Pool)  31 ਮਈ ਅਤੇ ਬਾਕੀ ਆਊਟਡੋਰ ਪੂਲ ਲਈ 21 ਜੂਨ ਨੂੰ ਖੁੱਲ੍ਹਣਗੇ।

ਮੇਅਰ ਬਰੈਂਡਾ ਲੌਕ  ਨੇ ਕਿਹਾ, ਸਾਡੇ ਆਊਟਡੋਰ ਪੂਲਾਂ ਨੂੰ ਇਸ ਮੌਸਮ ਲਈ ਖੋਲ੍ਹ ਕੇ ਸਾਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ, ਅਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਨਿਵਾਸੀਆਂ ਲਈ ਪੂਰੀ ਤਰ੍ਹਾਂ ਮੁਫ਼ਤ ਹਨ,”। “ਸਰੀ ਵਿਚ ਆਊਟਡੋਰ ਪੂਲ ਨਾ ਸਿਰਫ਼ ਗਰਮੀ ਤੋਂ ਰਾਹਤ ਪਾਉਣ ਅਤੇ ਮਨੋਰੰਜਨ ਲਈ ਸ਼ਾਨਦਾਰ ਥਾਂ ਹਨ, ਸਗੋਂ ਇਹ ਸਾਡੀ ਕਮਿਊਨਿਟੀ ਲਈ ਮਹੱਤਵਪੂਰਕ ਕੇਂਦਰ ਵੀ ਹਨ।  ਇਹ ਸਾਡੇ ਵਸਨੀਕਾਂ ਨੂੰ ਗਰਮੀਆਂ ਵਿੱਚ ਪਰਿਵਾਰਾਂ ਅਤੇ  ਦੋਸਤਾਂ – ਮਿੱਤਰਾਂ ਨਾਲ ਵਧੀਆ ਸਮਾਂ ਬਿਤਾਉਣ ਦੀ ਥਾਂ ਦਿੰਦੇ ਹਨ। ਇਸ ਸਮੇਂ ਜਦੋਂ ਖ਼ਰਚ ਵੱਧ ਰਹੇ ਹਨ, ਇਹ ਮੁਫ਼ਤ ਆਊਟਡੋਰ ਪੂਲ ਗਰਮੀ ਵਿੱਚ ਠੰਢ ਪਾਉਣ, ਸਿਹਤਮੰਦ ਰਹਿਣ ਅਤੇ ਇੱਕ-ਦੂਜੇ ਨਾਲ ਜੁੜੇ ਰਹਿਣ ਦਾ ਅਨਮੋਲ ਢੰਗ ਹਨ।”

ਆਊਟਡੋਰ ਪੂਲ ਖੁੱਲ੍ਹਣ ਦੀਆਂ ਤਾਰੀਖਾਂ:

12 ਮਈ

•                    ਬੇਅਰ ਕਰੀਕ ਪੂਲ (13820 – 88 ਐਵਿਨਿਊ)

•                    ਗਰੀਨਵੇਅ  ਪੂਲ     (17901 – 60 ਐਵਿਨਿਊ)

•                    ਸਨੀਸਾਈਡ ਪੂਲ     (15455 – 26 ਐਵਿਨਿਊ)

31 ਮਈ

•                    ਹਜੋਰਥ ਰੋਡ ਪੂਲ  (10277 – 148 ਸਟਰੀਟ)

21 ਜੂਨ

•                    ਹੋਲੀ ਪੂਲ       (10662 – 148 ਸਟਰੀਟ)

•                    ਕਵਾਂਟਲੇਨ ਪੂਲ (13035 – 104 ਐਵਿਨਿਊ)

•                    ਪੋਰਟ ਕੇਲਜ਼ ਪੂਲ (19340 – 88 ਐਵਿਨਿਊ)

•                    ਅਨਵਿਨ ਪੂਲ      (13313 – 68 ਐਵਿਨਿਊ)

16 ਮਈ ਨੂੰ, ਸਰੀ ਦੇ ਸਪਰੇਅ ਪਾਰਕ ਵੀ ਖੁੱਲ ਜਾਣਗੇ, ਜੋ ਵਸਨੀਕਾਂ ਨੂੰ ਇਸ ਗਰਮੀ ਵਿੱਚ ਠੰਡੇ ਰਹਿਣ ਲਈ ਹੋਰ ਇੱਕ ਮਜ਼ੇਦਾਰ ਸਹੂਲਤ ਪ੍ਰਦਾਨ ਕਰਨਗੇ। ਜਨਤਕ ਤੈਰਨ ਲਈ ਦਾਖਲਾ ਮੁਫ਼ਤ ਹੈ, ਜੋ ਪਹਿਲਾਂ ਆਓ – ਪਹਿਲਾਂ ਪਾਓ ਦੇ ਆਧਾਰ ‘ਤੇ ਹੀ ਦਿੱਤਾ ਜਾਵੇਗਾ, ਜਿਸ ਵਿੱਚ ਨਿਯਮਤ ਸਮਰੱਥਾ ਲਾਗੂ ਰਹੇਗੀ। ਕੁੱਝ ਥਾਵਾਂ ‘ਤੇ ਲੇਨ ਤੈਰਨ ਦੀ ਵੀ ਸਹੂਲਤ ਹੋਵੇਗੀ। ਲਾਈਫ਼ ਸੇਵਿੰਗ ਸੋਸਾਇਟੀ ਦੇ ਪ੍ਰਮਾਣਿਤ ਇੰਸਟ੍ਰਕਟਰਸ ਵੱਲੋਂ ਸਿਖਾਏ ਜਾਣ ਵਾਲੇ ਸਵਿੰਮ ਫ਼ਾਰ ਲਾਈਫ਼ (Swim for Life) ਤੈਰਾਕੀ ਸਬਕ ਫ਼ੀਸ ਰਾਹੀਂ ਉਪਲਬਧ ਹੋਣਗੇ।

ਹੋਰ ਜਾਣਕਾਰੀ ਲਈ, surrey.ca/outdoorpools ‘ਤੇ ਜਾਓ। ਤੈਰਨ ਪਾਠਾਂ ਦੀਆਂ ਫ਼ੀਸਾਂ ਅਤੇ ਸਮਾਂ-ਸੂਚੀ ਲਈ, tidesout.com ‘ਤੇ ਜਾਓ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.