ਮੈਲਬੋਰਨ – ਸੋਸ਼ਲ ਮੀਡੀਆ ‘ਤੇ ਜਾਨਵਰਾਂ ਦੀ ਲਡ਼ਾਈ ਦੀਆਂ ਫੋਟੋਆਂ ਖੂਬ ਵਾਇਰਸ ਹੁੰਦੀਆਂ ਹਨ ਪਰ ਇਹ ਵੀਡੀਓ ਕਿਸੇ ਜਾਨਵਰ ਦੀ ਨਹੀਂ ਬਲਿਕ ਆਸਟ੍ਰੇਲੀਆ ਦੀ ਇਕ ਮਹਿਲਾ ਰਿਪੋਰਟਰ ਦੀ ਹੈ। ਇਹ ਰਿਪੋਰਟਰ ਸੱਪਾਂ ‘ਤੇ ਸੇਫਟੀ ਰਿਪੋਰਟ ਦੀ ਸ਼ੂਟਿੰਗ ਕਰਨ ਗਈ ਸੀ। ਸੱਪ ਮਹਿਲਾ ਰਿਪੋਰਟਰ ਦੇ ਮਾਇਕ ‘ਤੇ ਵਾਰ-ਵਾਰ ਹਮਲਾ ਕਰ ਰਿਹਾ ਸੀ, ਕਿਉਂਕਿ ਸੱਪ ਮਹਿਲਾ ਦੇ ਮੋਢੇ ‘ਤੇ ਬੈਠਿਆ ਹੋਇਆ ਸੀ। ਰਿਪੋਰਟਰ ਸਾਰਾ ਕਾਤੇ ਨੇ ਦੱਸਿਆ ਕਿ ਸ਼ੂਟਿੰਗ ਦੌਰਾਨ ਉਹ ਬਹੁਤ ਘਬਰਾ ਗਈ ਸੀ ਕਿਉਂਕਿ ਸੱਪ ਉਨ੍ਹਾਂ ਦੇ ਮਾਇਕ ‘ਤੇ ਫਨ ਮਾਰ ਰਿਹਾ ਸੀ ਅਤੇ ਰਿਪੋਰਟਰ ਦਾ ਹੱਥ ਮਾਇਕ ਦੇ ਬਹੁਤ ਨੇਡ਼ੇ ਸੀ। ਦਰਅਸਲ ਹੋਇਆ ਇੰਝ ਕਿ ਚੈਨਲ 9 ਦੀ ਰਿਪੋਰਟਰ ਸਾਰਾ ਸੱਪਾਂ ਦੀ ਸੇਫਟੀ ‘ਤੇ ਬਣਾਏ ਗਏ ਪੈਕੇਜ ਦੇ ਕੁਝ ਸੀਨ ਸ਼ੂਟ ਕਰਨ ਲਈ ਗਈ ਸੀ। ਸ਼ੂਟ ਦੌਰਾਨ ਸਾਰਾ ਆਪਣੇ ਮੋਢੇ ‘ਤੇ ਸੱਪ ਨੂੰ ਬੈਠਾ ਕੇ ਵੀਡੀਓ ਬਣਾ ਰਹੀ ਸੀ ਉਦੋਂ ਅਚਾਨਕ ਮੋਢੇ ‘ਤੇ ਬੈਠੇ ਸੱਪ ਨੇ ਉਨ੍ਹਾਂ ਦੇ ਮਾਇਕ ‘ਤੇ ਹਮਲਾ ਕਰ ਦਿੱਤਾ। ਇਸ ਵੀਡੀਓ ਵਿਚ ਉਹ ਇਕ ਵਾਰ ਡਰ ਦੇ ਮਾਰੇ ਚੀਕ ਵੀ ਮਾਰਦੀ ਹੈ। ਉਨ੍ਹਾਂ ਆਖਿਆ ਕਿ ਜੇਕਰ ਇਸ ਨੇ ਮੇਰੇ ਹੱਥ ‘ਤੇ ਹਮਲਾ ਕਰ ਦਿੱਤਾ ਹੁੰਦਾ ਤਾਂ।
ਇਸ ਵੀਡੀਓ ਦੌਰਾਨ ਉਹ ਦੱਸ ਰਹੀ ਹੈ ਕਿ ਸੱਪ ਕਿਵੇਂ ਸਾਰਿਆਂ ਦੇ ਨਾਲ ਸਹਿਜ ਨਹੀਂ ਹੁੰਦੇ, ਕਈ ਵਾਰ ਅਜਿਹਾ ਹੁੰਦਾ ਹੈ ਜਦ ਸੱਪ ਇਨਸਾਨਾਂ ਦੇ ਮੁਕਾਬਲੇ ਜ਼ਿਆਦਾ ਡਰੇ ਹੋਏ ਹੁੰਦੇ ਹਨ। ਸਾਰਾ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਇਸ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਰਹਿ ਗਏ। ਲੋਕਾਂ ਨੇ ਉਨ੍ਹਾਂ ਦੀ ਇਸ ਵੀਡੀਓ ‘ਤੇ ਕਈ ਕੁਮੈਂਟ ਵੀ ਕੀਤੇ। ਸਾਰਾ ਨੇ ਆਖਿਆ ਕਿ ਮੈਂ ਉਥੇ ਇਕੱਲੀ ਨਹੀਂ ਸੀ, ਮੇਰਾ ਕੈਮਰਾਮੈਨ ਅਤੇ ਸੱਪ ਨੂੰ ਸੰਭਾਲਣ ਵਾਲਾ ਵਿਅਕਤੀ ਉਥੇ ਖਡ਼੍ਹੇ ਸਨ। ਉਹ ਵਿਅਕਤੀ ਉਸ ਨੂੰ ਵਾਰ-ਵਾਰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਦੋਂ ਜਾ ਕੇ ਮੈਂ ਆਪਣਾ ਸ਼ੂਟ ਪੂਰਾ ਕਰ ਪਾਈ। ਸਾਰਾ ਨੇ ਅੱਗੇ ਦੱਸਿਆ ਕਿ ਜਿਵੇਂ ਹੀ ਮੇਰਾ ਸ਼ੂਟ ਪੂਰਾ ਹੋਇਆ, ਸਭ ਤੋਂ ਪਹਿਲਾਂ ਮੈਂ ਉਸ ਸੱਪ ਨੂੰ ਆਪਣੇ ਮੋਢੇ ਤੋਂ ਹੇਠਾਂ ਲਾਇਆ।