ਪੰਜਾਬ ਦੇ ਮਸ਼ਹੂਰ ਗਾਇਕ ਕੰਵਰ ਗਰੇਵਾਲ ਬੀਤੇ ਦਿਨੀਂ ‘ਜਗ ਬਾਣੀ’ ਦੇ ਵਿਹੜੇ ਦੇ ਪੁੱਜੇ ਸਨ। ਉਨ੍ਹਾਂ ਨੇ ਪੰਜਾਬ ‘ਚ ਵੱਧ ਰਹੀ ਲੱਚਰ ਗਾਇਕੀ ਤੇ ਨਿਸ਼ਾਨਾ ਕੱਸਿਆ ਹੈ ਅਤੇ ਲੋਕਾਂ ਨੂੰ ਰੱਬ ਨਾਲ ਜੁੜਨ ਦੀ ਸਲਾਹ ਦਿੱਤੀ ਹੈ। ਕੰਵਰ ਗਰੇਵਾਲ ਨੇ ਇਹ ਨਿਸ਼ਾਨਾ ਆਪਣੇ ਨਵੇਂ ਗੀਤ ‘ਜ਼ਮੀਰ’ ਦੇ ਜ਼ਰੀਏ ਕਸਿਆ ਹੈ। ਇਸ ਦੇ ਨਾਲ ਹੀ ਗਰੇਵਾਲ ਨੇ ਲੋਕਾਂ ਨੂੰ ਸਮਝਾਇਆ ਕਿ ਐਸੀ ਲੱਚਰਤਾ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਲੋਕਾਂ ਨੂੰ ਪਰਮਾਤਮਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ।ਪੰਜਾਬੀ ਗਾਇਕ ਕੰਵਰ ਗਰੇਵਾਲ ਇਕ ਸੂਫੀ ਗਾਇਕ ਹਨ। ਜੋ ਹਮੇਸ਼ਾਂ ਹੀ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਆਪਣਾ ਗੀਤ ਪੇਸ਼ ਕਰਦੇ ਹਨ। ਇਕ ਵਾਰ ਫੇਰ ਉਨ੍ਹਾਂ ਨੇ ਇਕ ਹੋਰ ਮੁੱਦਾ ਛੇੜਿਆ ਹੈ ਇਸ ਵਾਰ ਕੰਵਰ ਗਰੇਵਾਲ ਨੇ ਪੰਜਾਬੀ ਨਵੀਂ ਪਨੀਰੀ ਦੇ ਗਾਇਕਾਂ ਦੀ ਮੰਜ਼ੀ ਠੋਕੀ ਹੈ।ਜੋ ਅੱਜਕੱਲ ਗੀਤਾਂ ਵਿਚ ਹਥਿਆਰ, ਮਾੜੀ ਸ਼ਬਦਾਵਲੀ ਦੀ ਨਿੰਦਿਆ ਕੀਤੀ ਹੈ। ਉਨ੍ਹਾਂ ਦੇ ਇਸ ਨਵੇਂ ਗੀਤ ਦਾ ਨਾਮ ‘ਜ਼ਮੀਰ’ ਹੈ। ਜਿਸਨੂੰ ਗੁਰੂ ਕ੍ਰਿਪਾ ਨੇ ਕਲਮਬੱਧ ਕੀਤਾ ਹੈ। ਇਸ ਗੀਤ ਦਾ ਸੰਗੀਤ ਰੁਪਿਨ ਕਾਹਲੋਂ ਨੇ ਤਿਆਰ ਕੀਤਾ ਹੈ।
ਗੀਤ ਵਿਚ ਇਹ ਵੀ ਲਿਖਿਆ ਹੈ, ਕਲਾਕਾਰ ਸਮਾਜ ਦਾ ਸ਼ੀਸ਼ਾ ਹੁੰਦਾ ਹੈ, ਜੋ ਲੋਕਾਂ ਨੂੰ ਅਸਲੀਅਤ ਬਾਰੇ ਜਾਣੂ ਕਰਾਉਂਦਾ ਹੈ। ਦਰਸ਼ਕਾਂ ਨੇ ਕੰਵਰ ਗਰੇਵਾਲ ਦੇ ਇਸ ਉਪਰਾਲੇ ਦੀ ਕਾਫੀ ਸ਼ਲਾਘਾ ਕੀਤੀ ਹੈ। ਗੀਤ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਆਡੀਓ ਦੇ ਨਾਲ-ਨਾਲ ਇਸ ਗੀਤ ਦੇ ਵੀਡਿਓ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਵੀਡਿਓ ਦੇ ਜ਼ਰੀਏ ਇਕ ਬੇਹੱਦ ਖੂਬਸੂਰਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।ਉਮੀਦ ਹੈ ਕਿ ਕੰਵਰ ਗਰੇਵਾਲ ਦੀ ਇਸ ਕੋਸ਼ਿਸ਼ ਨਾਲ ਹੋਰ ਵੀ ਗਾਇਕ ਇਸ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਕਰਨਗੇ। ਅਤੇ ਇਹ ਗੀਤ ਸਮਾਜ ਨੂੰ ਇਕ ਸੇਧ ਧਿਵਾਉਣ ਵਿਚ ਕਾਮਯਾਬ ਹੋਵੇਗਾ।ਅਸੀ ਸਾਰੇ ਸੂਫੀ ਗਾਇਕ ਕੰਵਰ ਗਰੇਵਾਲ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹਾਂ ਅਤੇ ਆਸ ਵੀ ਕਰਦੇ ਹਾਂ ਕਿ ਹਮੇਸ਼ਾਂ ਹੀ ਇਸੇ ਤਰ੍ਹਾਂ ਸਮਾਜ ਨੂੰ ਸੇਧ ਦੇਣ ਵਾਲੇ ਮਤਲਬ ਵਾਲੇ ਚੰਗੇ ਗੀਤ ਪੇਸ਼ ਕਰਦੇ ਰਹਿਣਗੇ।