Ad-Time-For-Vacation.png

ਰਾਮ ਰਹੀਮ ਕੇਸ ‘ਚ ਜਾਂਚ ਏਜੰਸੀਆਂ ਨੂੰ ਮਿਲੀ ਵੱਡੀ ਕਾਮਯਾਬੀ

ਪੰਚਕੂਲਾ : ਅਪਣੇ ਡੇਰੇ ਦੀਆਂ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਭੁਗਤ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਅਤੇ ਉਸ ਦੀ ਸਲਾਹਕਾਰ ਹਨੀਪ੍ਰੀਤ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ। ਰਾਮ ਰਹੀਮ ਅਤੇ ਹਨੀਪ੍ਰੀਤ ਨੂੰ ਲੈ ਕੇ ਹੁਣ ਕਈ ਅਜਿਹੇ ਖ਼ੁਲਾਸੇ ਹੋਏ ਹਨ ਜੋ ਹੈਰਾਨ ਕਰ ਕੇ ਰੱਖ ਦੇਣ ਵਾਲੇ ਹਨ। ਡੇਰੇ ਦੀ ਚੇਅਰਪਰਸਨ ਵਿਪਾਸਨਾ ਨਾਲ ਇਥੇ ਈਡੀ ਨੇ ਪ੍ਰਾਪਰਟੀ ਨੂੰ ਲੈ ਕੇ ਪੁਛਗਿਛ ਕੀਤੀ ਹੈ। ਇਸ ਤੋਂ ਬਾਅਦ ਹਨੀਪ੍ਰੀਤ ਅਤੇ ਸੌਦਾ ਸਾਧ ਤੋਂ ਵੀ ਇਸ ਸਬੰਧੀ ਪੁਛਗਿਛ ਕੀਤੀ ਜਾਵੇਗੀ।ਇਸ ਪੁਛਗਿਛ ਦੌਰਾਨ ਹਨੀਪ੍ਰੀਤ ਦੀ ਡਾਇਰੀ ਨਾਲ ਡੀ ਕੋਡ ਹੋਈ ਪ੍ਰਾਪਰਟੀ ਤੋਂ ਲੈ ਕੇ ਹੋਰ ਲੈਣ-ਦੇਣ ਸਬੰਧੀ ਪੁਛਿਆ ਜਾਵੇਗਾ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜਦੋਂ ਇੰਡੀਆ ਦੇ ਕਈ ਸੂਬਿਆਂ ਤੋਂ ਲੈ ਕੇ ਵਿਦੇਸ਼ਾਂ ਵਿਚ ਕਰੋੜਾਂ ਦੀ ਪ੍ਰਾਪਰਟੀ ਨੂੰ ਮਿਲਾਇਆ ਗਿਆ ਤਾਂ ਉਸ ਦੌਰਾਨ ਇਹ ਜ਼ਿਆਦਾ ਪੈਸੇ ਕਿਥੋਂ ਆਏ? ਅਸਲ ਵਿਚ ਪੰਚਕੂਲਾ ਵਿਚ ਦੰਗਾ ਕਰਵਾਉਣ ਦੇ ਮਾਮਲੇ ਵਿਚ ਜਿਥੇ ਹਨੀਪ੍ਰੀਤ ਅਤੇ ਉਸ ਦੀ ਯੋਜਨਾ ਵਿਚ ਸ਼ਾਮਲ ਲੋਕ ਜੇਲ੍ਹ ਵਿਚ ਬੰਦ ਹਨ। ਪੰਚਕੂਲਾ ਵਿਖੇ ਦੰਗਾ ਕਰਵਾਉਣ ਲਈ ਵਰਤੀ ਗਈ ਡੇਢ ਕਰੋੜ ਦੀ ਰਕਮ ਤੋਂ ਲੈ ਕੇ ਡੇਰਾ ਮੁਖੀ ਦੇ ਲੈਪਟਾਪ ਨੂੰ ਲੈ ਕੇ ਜਾਂਚ ਕੀਤੀ ਗਈ ਹੈ।
ਦਸ ਦਈਏ ਕਿ ਜਾਂਚ ਦੌਰਾਲ ਪੁਲਿਸ ਨੂੰ ਹਨੀਪ੍ਰੀਤ ਦੀ ਇਕ ਡਾਇਰੀ ਮਿਲੀ ਸੀ। ਜਿਸ ਨੂੰ ਬਾਅਦ ਵਿਚ ਈਡੀ ਨੇ ਅਪਣੇ ਕਬਜ਼ੇ ਵਿਚ ਲੈ ਲਿਆ ਸੀ ਅਤੇ ਇਸ ਦੇ 11 ਮਹੀਨਿਆਂ ਤਕ ਉਸ ਨੂੰ ਡੀ ਕੋਡ ਕਰਕੇ ਕੰਮ ਕੀਤਾ, ਜਿਸ ਤੋਂ ਬਾਅਦ ਡੀ ਕੋਡ ਕਰਨ ਲਈ ਲਿਖਿਆ ਗਿਆ ਸੀ ਕਿ ਵਾਇਨਾਡ ਕੇਰਲਾ ਲੈਂਡ, ‘ਮਸ਼ੀਨ ਵੇਟ ਘੱਟ ਕਰਨ ਵਾਲੀ’, ਹਿਮਾਚਲ ਦੀ ਲੈਂਡ ਵਿਊ, ‘ਦਾਜਿਲਿੰਗ ਲੈਂਡ ਰਿਜਾਰਟ ਦੇ ਨਾਂ ਕਰਨਾ, ‘ਟੀਮਸ ਫਾਰ ਵੀ 7 ਇਨ 12, ’25 ਦੇ ਦੋ ਗਰਗ ਨੂੰ’ ਅਤੇ ‘ਸੰਜੂ ਲੈਂਡ ਗੁੜਗਾਓਂ’ ਵਰਗੇ ਕੋਡ ਵਰਗ ਦੀ ਵਰਤੋਂ ਕੀਤੀ ਗਈ ਸੀ। ਇਨਫੋਰਸਮੈਂਟ ਡਾਇਰੈਕਟਰੋਰੇਟ (ਈਡੀ) ਦੀ ਟੀਮ ਨੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਤੋਂ ਡੇਰੇ ਦੀ ਪ੍ਰਾਪਟੀ ਤੋਂ ਲੈ ਕੇ ਪੰਚਕੂਲਾ ਵਿਚ ਭੇਜੇ ਡੇਢ ਕਰੋੜ ਰੁਪਏ ਸਬੰਧੀ ਪੁਛਗਿਛ ਕੀਤੀ ਹੈ। ਉਸ ਤੋਂ ਵਿਦੇਸ਼ੀ ਪ੍ਰਾਪਟੀ ਤੋਂ ਲੈ ਕੇ ਹਰਿਆਣਾ, ਪੰਜਾਬ, ਹਿਮਾਚਲ, ਉਤਰਾਖੰਡ ਅਤੇ ਦਿੱਲੀ ਦੀ ਪ੍ਰਾਪਟੀ ਸਬੰਧੀ ਪੁਛਿਆ ਹੈ। ਹਰਿਆਣਾ ਪੁਲਿਸ ਨੇ ਡੇਰਾ ਸੱਚਾ ਸੌਦਾ ਦੇ ਇਕ ਲੈਪਟਾਪ ਨੂੰ ਜ਼ਬਤ ਕੀਤਾ ਸੀ, ਬਾਅਦ ਵਿਚ ਉਸ ਨੂੰ ਈਡੀ ਨੂੰ ਦੇ ਦਿਤਾ ਸੀ। ਇਸ ਲੈਪਟਾਪ ਤੋਂ ਸਾਹਮਣੇ ਆਇਆ ਹੈ ਕਿ ਡੇਰਾ ਮੁਖੀ ਵਲੋਂ ਵਿਦੇਸ਼ਾਂ ਵਿਚ ਅਮਰੀਕਾ, ਕੈਨੇਡਾ, ਆਸਟਰੇਲੀਆ, ਇਟਲੀ, ਜਰਮਨੀ, ਨਿਊਜ਼ੀਲੈਂਡ ਵਿਚ ਪ੍ਰਾਪਰਟੀ ਨੂੰ ਖ਼ਰੀਦਿਆ ਹੈ।
ਇਸ ਵਿਚ ਕੁਝ ਵਿਦੇਸ਼ੀ ਲੋਕਾਂ ਨੂੰ ਅਧਿਕਾਰ ਦਿਤਾ ਹੈ, ਜਦਕਿ ਬਾਕੀ ਦੇ ਅਧਿਕਾਰੀ ਡੇਰਾ ਮੁਖੀ ਅਤੇ ਇਕ ਮਹਿਲਾ ਚਰਨਜੀਤ ਦੇ ਨਾਂ ਤੋਂ ਹੈ। ਇਸ ਵਿਚ ਅਮਰੀਕਾ ਦੇ ਆਸ਼ਰਮ ਨੂੰ ਲੈ ਕੇ 7 ਡਾਇਰੈਕਟਰਾਂ ਨੂੰ ਬਣਾਇਆ ਗਿਆ ਹੈ, ਜਿਸ ਵਿਚ 4 ਭਾਰਤੀ ਮੂਲ ਦੇ ਅਮਰੀਕਾ ਨਾਗਰਿਕ ਹਨ। ਈਡੀ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਰਾਜਸਥਾਨ ਵਿਚ 30 ਏਕੜ, ਹਰਿਆਣਾ ਵਿਚ 106 ਏਕੜ, ਉੱਤਰ ਪ੍ਰਦੇਸ਼ ਵਿਚ 15 ਏਕੜ, ਉੱਤਰਾਖੰਡ ਵਿਚ 19 ਏਕੜ ਪ੍ਰਾਪਟੀ ਨੂੰ ਪਿਛਲੇ ਕੁਝ ਸਾਲਾਂ ਵਿਚ ਲਿਆ ਗਿਆ ਹੈ।ਇਸ ਤੋਂ ਇਲਾਵਾ ਅਮਰੀਕਾ ਸਮੇਤ ਕਈ ਥਾਵਾਂ ‘ਤੇ ਬਣੇ ਆਸ਼ਰਮਾਂ ਨੂੰ ਵੀ ਲਿਆ ਗਿਆ ਹੈ। ਈਡੀ ਹੁਣ ਜਾਂਚ ਕਰ ਰਹੀ ਹੈ ਕਿ ਵਿਦੇਸ਼ਾਂ ਵਿਚ ਲਈ ਗਈ ਪ੍ਰਾਪਰਟੀ ਲਈ ਫੰਡ ਕਿਥੋਂ ਆਇਆ? ਫਿਲਹਾਲ ਮੁੜ ਤੋਂ ਰਾਮ ਰਹੀਮ ਅਤੇ ਹਨੀਪ੍ਰੀਤ ਤੋਂ ਪੁਛਗਿਛ ਦੀ ਤਿਆਰੀ ਕੀਤੀ ਜਾ ਰਹੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.