ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਮੁਕਾਬਲਿਆਂ ‘ਚ ਰਾਜਾ ਜਗਦੇਵ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਰਗ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਕਾਰਗੁਜਾਰੀ ਵਿਖਾਉਂਦਿਆਂ ਮੱਲਾਂ ਮਾਰੀਆਂ।

ਰਾਜਾ ਜਗਦੇਵ ਸਕੂਲ ਜਰਗ ਦੀਆਂ ਟੀਮਾਂ-ਕਬੱਡੀ ਨੈਸ਼ਨਲ ਸਟਾਈਲ ਅੰਡਰ-17 ਲੜਕਿਆਂ ਨੇ ਪਹਿਲਾ ਸਥਾਨ, ਸਰਕਲ ਸਟਾਇਲ ਅੰਡਰ-21 ਲੜਕਿਆਂ ਨੇ ਦੂਸਰਾ ਸਥਾਨ, ਕਬੱਡੀ ਸਰਕਲ ਸਟਾਈਲ ਅੰਡਰ-21 ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਬਲਾਕ ਦੋਰਾਹਾ ‘ਚੋਂ ਜਿੱਤ ਪ੍ਰਰਾਪਤ ਕੀਤੀ। ਇਸ ਸਫਲਤਾ ‘ਤੇ ਸਮੂਹ ਪ੍ਰਬੰਧਕ ਕਮੇਟੀ ਤੇ ਸਮੁੱਚੇ ਸਟਾਫ ਤੇ ਵਿਦਿਆਰਥੀਆਂ ਵੱਲੋਂ ਜਸਵੀਰ ਕੌਰ ਮੰਡੇਰ ਤੇ ਜਿੱਤਣ ਵਾਲੀ ਟੀਮਾਂ ਦਾ ਵਿਸ਼ੇਸ ਤੌਰ ‘ਤੇ ਸਨਮਾਨ ਕੀਤਾ ਗਿਆ।

ਪਿੰ੍ਸੀਪਲ ਪਰਮਜੀਤ ਕੌਰ ਮੰਡੇਰ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਸਕੂਲ ਦੇ ਚੇਅਰਮੈਨ ਨਵਜੋਤ ਸਿੰਘ ਮੰਡੇਰ ਜਰਗ ਨੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਜਸਵੀਰ ਕੌਰ ਮੰਡੇਰ, ਮਨਪ੍ਰਰੀਤ ਕੌਰ, ਜਸਵਿੰਦਰ ਕੌਰ, ਸਰਬਜੀਤ ਕੌਰ, ਜਗਜੀਤ ਸਿੰਘ ਸਿਰਥਲਾ, ਕਰਮਜੀਤ ਕੌਰ ਆਦਿ ਹਾਜ਼ਰ ਸਨ।