Ad-Time-For-Vacation.png

ਯੋਗੀ ਦੇ ਗੜ੍ਹ ਵਿਚ ਸਮਾਜਵਾਦੀ ਪਾਰਟੀ ਜਿੱਤੀ, ਬਿਹਾਰ ਵਿਚ ਮੁੜ ਲਾਲੂ ਦਾ ਜਲਵਾ

ਲਖਨਊ/ਪਟਨਾ, 14 ਮਾਰਚ : ਯੂਪੀ ਅਤੇ ਬਿਹਾਰ ਦੀਆਂ ਲੋਕ ਸਭਾ ਤੇ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਨਤੀਜੇ ਭਾਜਪਾ ਲਈ ਬੇਹੱਦ ਨਿਰਾਸ਼ਾਜਨਕ ਹਨ। ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦਾ ਗੜ੍ਹ ਮੰਨੀ ਜਾਂਦੀ ਗੋਰਖਪੁਰ ਦੀ ਲੋਕ ਸਭਾ ਸੀਟ ਅਤੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੀ ਫ਼ੂਲਪੁਰ ਲੋਕ ਸਭਾ ਸੀਟ ‘ਤੇ ਸਮਾਜਵਾਦੀ ਪਾਰਟੀ ਨੇ ਬਾਜ਼ੀ ਮਾਰ ਲਈ ਹੈ। ਗੋਰਖਪੁਰ ਸੀਟ ‘ਤੇ ਸਮਾਜਵਾਦੀ ਪਾਰਟੀ ਦੇ ਪ੍ਰਵੀਣ ਨਿਸ਼ਾਦ ਨੇ ਭਾਜਪਾ ਦੇ ਉਪੇਂਦਰ ਦੱਤ ਸ਼ੁਕਲਾ ਨੂੰ 21,881 ਵੋਟਾਂ ਨਾਲ ਹਰਾ ਦਿਤਾ। ਨਿਸ਼ਾਦ ਨੂੰ ਚਾਰ ਲੱਖ 56 ਹਜ਼ਾਰ 513 ਵੋਟਾਂ ਮਿਲੀਆਂ ਜਦਕਿ ਦੱਤ ਨੂੰ ਚਾਰ ਲੱਖ 34 ਹਜ਼ਾਰ 632 ਵੋਟਾਂ ਮਿਲੀਆਂ। ਫ਼ੂਲਪੁਰ ਤੋਂ ਸਮਾਜਵਾਦੀ ਪਾਰਟੀ ਦੇ ਨਗਿੰਦਰ ਪ੍ਰਤਾਪ ਸਿੰਘ ਪਟੇਲ ਨੇ ਭਾਜਪਾ ਦੇ ਕੁਸ਼ਲੇਂਦਰ ਸਿੰਘ ਪਟੇਲ ਨੂੰ 59,460 ਵੋਟਾਂ ਦੇ ਫ਼ਰਕ ਨਾਲ ਹਰਾ ਦਿਤਾ। ਇਨ੍ਹਾਂ ਚੋਣਾਂ ਵਿਚ ਭਾਵੇਂ ਕਾਂਗਰਸ ਨੂੰ ਜਿੱਤ ਨਹੀਂ ਮਿਲੀ ਪਰ ਪਾਰਟੀ ਭਾਜਪਾ ਦੀ ਹਾਰ ਤੋਂ ਖ਼ੁਸ਼ ਹੈ। ਬਿਹਾਰ ਵਿਚ ਇਕੋ-ਇਕ ਲੋਕ ਸਭਾ ਸੀਟ ਆਰਜੇਡੀ ਨੇ ਜਿੱਤ ਲਈ ਤੇ ਦੋ ਵਿਧਾਨ ਸਭਾ ਸੀਟਾਂ ਵਿਚੋਂ ਭਾਜਪਾ ਨੂੰ ਸਿਰਫ਼ ਇਕ ਮਿਲੀ। ਇਕ ਮਹੀਨੇ ਅੰਦਰ ਭਾਜਪਾ ਲਈ ਇਹ ਦੂਜਾ ਝਟਕਾ ਹੈ ਜਦ ਉਸ ਨੂੰ ਰਾਜਸਥਾਨ ਜ਼ਿਮਨੀ ਚੋਣਾਂ ਮਗਰੋਂ ਯੂਪੀ ਅਤੇ ਬਿਹਾਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਯੋਗੀ ਨੂੰ ਹਿੰਦੂਤਵ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ ਪਰ ਉਸ ਦੀ ਅਗਵਾਈ ਵਾਲੇ ਸੂਬੇ ਵਿਚ ਭਾਜਪਾ ਦੀ ਹਾਰ ਵੱਡਾਸੰਦੇਸ਼ ਦੇ ਰਹੀ ਹੈ। ਗੋਰਖਪੁਰ ਸੀਟ ਯੋਗੀ ਦੇ ਮੁੱਖ ਮੰਤਰੀ ਬਣ ਜਾਣ ਮਗਰੋਂ ਖ਼ਾਲੀ ਹੋਈ ਸੀ ਤੇ ਫ਼ੂਲਪੁਰ ਸੀਟ ਤੋਂ ਸੰਸਦ ਮੈਂਬਰ ਕੇਸ਼ਵ ਮੌਰੀਆ ਉਪ ਮੁੱਖ ਮੰਤਰੀ ਬਣ ਗਏ ਸਨ ਜਿਸ ਕਾਰਨ ਇਹ ਸੀਟ ਖ਼ਾਲੀ ਹੋ ਗਈ ਸੀ। ਮੌਰੀਆ ਨੇ ਇਹ ਸੀਟ 2014 ਵਿਚ ਤਿੰਨ ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ।  ਉਧਰ, ਬਿਹਾਰ ਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਸੀਟਾਂ ‘ਤੇ ਹੋਈ ਜ਼ਿਮਨੀ ਚੋਣ ਵਿਚ ਅਰਰੀਆ ਲੋਕ ਸਭਾ ਸੀਟ ਅਤੇ ਜਹਾਨਾਬਾਦ ਵਿਧਾਨ ਸਭਾ ਸੀਟ ਆਰਜੇਡੀ ਦੀ ਝੋਲੀ ਵਿਚ ਪੈ ਗਈ ਹੈ ਜਦਕਿ ਭਭੂਆ ਤੋਂ ਭਾਜਪਾ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। ਅਰਰੀਆ ਤੋਂ ਆਰਜੇਡੀ ਉਮੀਦਵਾਰ ਸਰਫ਼ਰਾਜ ਆਲਮ ਨੇ ਅਪਣੇ ਨੇੜਲੇ ਵਿਰੋਧੀ ਭਾਜਪਾ ਉਮੀਦਵਾਰ ਪ੍ਰਦੀਪ ਸਿੰਘ ਨੂੰ 61788 ਵੋਟਾਂ ਨਾਲ ਹਰਾਇਆ। ਜਹਾਨਾਬਾਦ ਵਿਧਾਨ ਸਭਾ ਖੇਤਰ ਤੋਂ ਆਰਜੇਡੀ ਉਮੀਦਵਾਰ ਕੁਮਾਰ ਕ੍ਰਿਸ਼ਨ ਮੋਹਨ ਨੇ ਜੇਡੀਯੂ ਉਮੀਦਵਾਰ ਅਭਿਰਾਮ ਸ਼ਰਮਾ ਨੂੰ 35333 ਵੋਟਾਂ ਨਾਲ ਹਰਾਇਆ। ਭਭੂਆ ਤੋਂ ਭਾਜਪਾ ਉਮੀਦਵਾਰ ਰਿੰਕੀ ਰਾਣੀ ਪਾਂਡੇ ਨੇ ਅਪਣੇ ਨੇੜਲੇ ਵਿਰੋਧੀ ਕਾਂਗਰਸ ਉਮੀਦਵਾਰ ਸ਼ੰਭੂ ਪਟੇਲ ਨੂੰ 14866 ਵੋਟਾਂ ਦੇ ਫ਼ਰਕ ਨਾਲ ਹਰਾਇਆ। ਅਰਰੀਆ ਤੋਂ ਸੱਤ, ਜਹਾਨਾਬਾਦ ਤੋਂ 14 ਅਤੇ ਭਭੂਆ ਤੋਂ 17 ਉਮੀਦਵਾਰ ਮੈਦਾਨ ਵਿਚ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.