ਸੁਖਦੇਵ ਗਰਗ, ਜਗਰਾਓਂ : ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਏਟਕ ਦੇ ਜਗਰਾਓਂ ਯੂਨਿਟ ਨੇ ਬੁੱਧਵਾਰ ਸਥਾਨਕ ਡੀਪੂ ਵਿਖੇ ਗੇਟ ਰੈਲੀ ਕਰਦਿਆਂ ਜਿੱਥੇ ਪੰਜਾਬ ਸਰਕਾਰ ਨਾਅਰੇਬਾਜ਼ੀ ਕੀਤੀ ਉੱਥੇ ਸ਼ੁੱਕਰਵਾਰ ਨੂੰ ਮੋਹਾਲੀ ਵਿਖੇ ਹੋਣ ਵਾਲੀ ਸਾਂਝੀ ਰੈਲੀ ‘ਚ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਵੀ ਕੀਤਾ।
ਇਸ ਮੌਕੇ ਪ੍ਰਧਾਨ ਜਗਸੀਰ ਸਿੰਘ, ਕੁਲਦੀਪ ਸਿੰਘ ਖਹਿਰਾ, ਅੰਮਿ੍ਤਪਾਲ ਸਿੰਘ ਜਨਰਲ ਸਕੱਤਰ ਆਦਿ ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਕੰਮ ਦਿਹਾੜੀ ਸਮਾਂ ਵਧਾਉਣ ਦੇ ਵਿਰੋਧ, ਸਾਰੇ ਸਕੀਮ ਵਰਕਰਾਂ ਤੇ ਆਊਟਸੋਰਸ ਮੁਲਾਜ਼ਮਾਂ ਲਈ ਘੱਟੋ ਘੱਟ ਉਜਰਤ ਕਾਨੂੰਨ ਤਹਿਤ ਤਨਖ਼ਾਹ ਦੇਣ ਆਦਿ ਮੰਗਾਂ ਨੂੰ ਲੈ ਕੇ ਏਟਕ ਸਮੇਤ ਕਈ ਹੋਰ ਜਨਤਕ ਜਥੇਬੰਦੀਆਂ ਵੱਲੋਂ ਸ਼ੁੱਕਰਵਾਰ 3 ਨਵੰਬਰ ਨੂੰ ਕਿਰਤ ਭਵਨ ਮੋਹਾਲੀ ਸਾਹਮਣੇ ਹੋ ਰਹੀ ਸਾਂਝੀ ਰੈਲੀ ‘ਚ ਜਗਰਾਓਂ ਡੀਪੂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਮੌਕੇ ਰਣਦੀਪ ਸਿੰਘ, ਸ਼ੀਤਲ ਕੁਮਾਰ, ਪਰਮਿੰਦਰ ਸਿੰਘ, ਅਮਰਜੀਤ ਸਿੰਘ ਮੱਲ੍ਹਾ, ਬਿੰਦਰ ਸਿੰਘ ਮਹਿਰੋਂ, ਬਲਵਿੰਦਰ ਸਿੰਘ, ਰਘਵੀਰ ਸਿੰਘ, ਲਵਜੋਤ ਸਿੰਘ, ਗੁਰਵਿੰਦਰ ਸਿੰਘ, ਦਲਜੀਤ ਸਿੰਘ, ਸਲੀਮ ਮੁਹੰਮਦ, ਰਾਮ ਸਿੰਘ, ਘਨਸ਼ਿਆਮ ਪਟੇਲ ਆਦਿ ਹਾਜ਼ਰ ਸਨ।



